ਪੁਲਿਸ ਨੇ ਸਾਈਬਰ ਧੋਖਾਧੜੀ ਦੇ ਮਾਮਲੇ ’ਚ ਦੋ ਦੋਸ਼ੀ ਕੀਤੇ ਕਾਬੂ
ਨਵੀਂ ਦਿੱਲੀ, 31 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਉੱਤਰੀ ਪੂਰਬੀ ਜ਼ਿਲ੍ਹੇ ਦੀ ਸਾਈਬਰ ਪੁਲਿਸ ਨੇ 1,48,812 ਰੁਪਏ ਦੀ ਸਾਈਬਰ ਧੋਖਾਧੜੀ ਦੇ ਮਾਮਲੇ ਵਿਚ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪ
ਪੁਲਿਸ ਵਲੋਂ ਫੜੇ ਦੋਸ਼ੀ।
01-11-2026
ਨਵੀਂ ਦਿੱਲੀ, 31 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਉੱਤਰੀ ਪੂਰਬੀ ਜ਼ਿਲ੍ਹੇ ਦੀ ਸਾਈਬਰ ਪੁਲਿਸ ਨੇ 1,48,812 ਰੁਪਏ ਦੀ ਸਾਈਬਰ ਧੋਖਾਧੜੀ ਦੇ ਮਾਮਲੇ ਵਿਚ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿਚ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਅਚਾਨਕ ਵੇਖਿਆ ਕਿ ਉਸ ਦਾ ਮੋਬਾਈਲ ਆਪਣੇ ਆਪ ਹੀ ਅੱਪਡੇਟ ਹੋਣ ਲੱਗ ਪਿਆ ਅਤੇ ਜਦੋਂ ਉਸ ਨੇ ਬਾਅਦ ਵਿਚ ਯੂ.ਪੀ.ਆਈ. ਰਾਹੀਂ ਭੁਗਤਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੈਣ-ਦੇਣ ਅਸਫ਼ਲ ਰਿਹਾ। ਉਸ ਨੇ ਜਦੋਂ ਆਪਣਾ ਬੈਂਕ ਖਾਤਾ ਚੈਕ ਕੀਤਾ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਖਾਤੇ ਵਿਚੋਂ 1,48,812 ਰੁਪਏ ਨਿਕਲ ਗਏ ਹਨ। ਪੁਲਿਸ ਨੇ ਬੀ.ਐਨ.ਐਸ. ਦੀ ਧਾਰਾ 318(4) ਦੇ ਅਧੀਨ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਪ੍ਰਤੀ ਇਕ ਟੀਮ ਦਾ ਗਠਨ ਕੀਤਾ ਗਿਆ ਅਤੇ ਪੁਲਿਸ ਨੇ ਸਾਰੇ ਸਬੂਤ ਇਕੱਠੇ ਕੀਤੇ ਅਤੇ ਬੈਂਕ ਖਾਤੇ ਨਾਲ ਜੁੜੇ ਦੋ ਦੋਸ਼ੀਆਂ ਦਾ ਪਤਾ ਲਗਾਇਆ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਇਨ੍ਹਾਂ ਤੋਂ ਹੋਰ ਵੀ ਪੁੱਛ ਪੜਤਾਲ ਕਰ ਰਹੀ ਹੈ। ਇਨ੍ਹਾਂ ਕੋਲੋਂ ਪੁਲਿਸ ਨੇ ਚਾਰ ਸਿੰਮ ਸਮੇਤ 4 ਮੋਬਾਈਲ ਫ਼ੋਨ ਅਤੇ ਦੋ ਡੈਬਿਟ ਕਾਰਡ ਫੜੇ ਹਨ। ਇਨ੍ਹਾਂ ਦੋਸ਼ੀਆਂ ਦੇ ਨਾਂਅ ਹਰਸ਼ਿਤ ਸਿੰਘ (22) ਨਿਵਾਸੀ ਬੇਲਕੁੰਡਾ ਦੇਓਰੀਆ, ਉੱਤਰ ਪ੍ਰਦੇਸ਼ ਅਤੇ ਰਜਨੀਸ਼ ਕੁਮਾਰ ਸਿੰਘ (18) ਨਿਵਾਸੀ ਮੋਤੀ ਟੋਲਾ ਨਵਾਦਾ ਬਿਹਾਰ ਹੈ।