ਨਵੀਂ ਦਿੱਲੀ, 31 ਅਕਤੂਬਰ (ਇੰਟ)-ਅਭਿਜੀਤ ਡਿਪਕੇ ਨੇ ਦਿੱਲੀ ਵਿਖੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ INDIA ਗਠਜੋੜ ਵਲੋਂ ਕੀਤੀ ਜਾ ਰਹੀ ਰੈਲੀ ਨੂੰ ਲੈ ਕੇ ਵੀ ਚਰਚਾ ਹੋਈ।
ਅਭਿਜੀਤ ਡਿਪਕੇ ਨੇ ਸਪੱਸ਼ਟ ਕੀਤਾ ਕਿ CJP ਇਸ ਰੈਲੀ ਵਿਚ ਸ਼ਾਮਲ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ CJP ਆਪਣੀ ਸੁਤੰਤਰ ਅਤੇ ਸਿਆਸੀ ਤੌਰ ’ਤੇ ਨਿਰਪੱਖ ਪਛਾਣ ਨੂੰ ਬਰਕਰਾਰ ਰੱਖਣਾ ਚਾਹੁੰਦਾ ਹੈ, ਜਿਸ ਕਾਰਨ ਪਾਰਟੀ ਵਲੋਂ INDIA ਗਠਜੋੜ ਦੀ ਰੈਲੀ ਤੋਂ ਦੂਰੀ ਬਣਾਈ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
ਮਮਤਾ ਬੈਨਰਜੀ ਨਾਲ ਹੋਈ ਇਸ ਮੁਲਾਕਾਤ ਤੋਂ ਬਾਅਦ CJP ਵਲੋਂ ਆਪਣੀ ਸਿਆਸੀ ਸੁਤੰਤਰਤਾ ਅਤੇ ਨਿਰਪੱਖ ਪਛਾਣ ਕਾਇਮ ਰੱਖਣ ਦੇ ਰੁਖ਼ ਨੂੰ ਦੁਹਰਾਇਆ ਗਿਆ।