01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਦੀਵਾਲੀ ਤੋਂ ਪਹਿਲਾਂ ਕਾਲਾਂਵਾਲੀ ’ਚ ਮਿਲਾਵਟੀ ਮਠਿਆਈਆਂ ਦਾ ਕਾਰੋਬਾਰ ਜ਼ੋਰਾਂ ’ਤੇ

ਕਾਲਾਂਵਾਲੀ/ਸਿਰਸਾ, 31 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਬਾਜ਼ਾਰਾਂ ਵਿੱਚ ਰੌਣਕ ਵਧ ਜਾਂਦੀ ਹੈ ਪਰ ਇਸ ਦੇ ਨਾਲ ਹੀ ਆਮ ਜਨਤਾ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਾ ਮਿਲਾਵਟਖੋਰਾਂ ਦਾ ਸਿੰਡੀਕੇਟ ਵੀ ਸਰਗਰਮ ਹੋ ਜਾਂਦਾ ਹੈ। ਹਰਿਆਣਾ ਦੇ ਕਾਲਾਂਵਾਲੀ ਖੇਤਰ ਵਿੱਚ ਇਨੀਂ ਦਿਨੀਂ ਮਿਲਾਵਟੀ ਮਠਿਆਈਆਂ ਅਤੇ ਨਕਲੀ ਖੋਆ ਬਣਾਉਣ ਦਾ ਨਜਾਇਜ਼ ਕਾਰੋਬਾਰ ਧੜੱਲੇ ਨਾਲ ਚੱਲ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 01-11-2026
ਕਾਲਾਂਵਾਲੀ/ਸਿਰਸਾ, 31 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਬਾਜ਼ਾਰਾਂ ਵਿੱਚ ਰੌਣਕ ਵਧ ਜਾਂਦੀ ਹੈ ਪਰ ਇਸ ਦੇ ਨਾਲ ਹੀ ਆਮ ਜਨਤਾ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਾ ਮਿਲਾਵਟਖੋਰਾਂ ਦਾ ਸਿੰਡੀਕੇਟ ਵੀ ਸਰਗਰਮ ਹੋ ਜਾਂਦਾ ਹੈ। ਹਰਿਆਣਾ ਦੇ ਕਾਲਾਂਵਾਲੀ ਖੇਤਰ ਵਿੱਚ ਇਨੀਂ ਦਿਨੀਂ ਮਿਲਾਵਟੀ ਮਠਿਆਈਆਂ ਅਤੇ ਨਕਲੀ ਖੋਆ ਬਣਾਉਣ ਦਾ ਨਜਾਇਜ਼ ਕਾਰੋਬਾਰ ਧੜੱਲੇ ਨਾਲ ਚੱਲ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਤਿਉਹਾਰ ਦੇ ਇਸ ਨਾਜ਼ੁਕ ਸਮੇਂ ਵਿੱਚ ਵੀ ਖੁਰਾਕ ਸੁਰੱਖਿਆ ਵਿਭਾਗ ਤੇ ਸਬੰਧਤ ਪ੍ਰਸ਼ਾਸਨ ਪੂਰੀ ਤਰ੍ਹਾਂ ਚੁੱਪ ਬੈਠਾ ਹੈ, ਜਿਸ ਨਾਲ ਮਿਲਾਵਟਖੋਰਾਂ ਦੇ ਹੌਸਲੇ ਬੁਲੰਦ ਹਨ। ਦੀਵਾਲੀ ਦੇ ਨੇੜੇ ਆਉਂਦੇ ਹੀ ਮਠਿਆਈਆਂ ਦੀ ਮੰਗ ਕਈ ਗੁਣਾ ਵਧ ਜਾਂਦੀ ਹੈ। ਇਸ ਮੰਗ ਨੂੰ ਪੂਰਾ ਕਰਨ ਲਈ ਸਥਾਨਕ ਪੱਧਰ ’ਤੇ ਅਤੇ ਆਸ-ਪਾਸ ਦੇ ਖੇਤਰਾਂ ਤੋਂ ਆਉਣ ਵਾਲੀਆਂ ਦੁਕਾਨਾਂ ’ਤੇ ਘਟੀਆ ਸਮੱਗਰੀ, ਸਿੰਥੈਟਿਕ ਦੁੱਧ, ਯੂਰੀਆ, ਰਿਫਾਇੰਡ ਤੇਲ ਤੇ ਨੁਕਸਾਨਦੇਹ ਕੈਮੀਕਲਾਂ ਤੋਂ ਬਣੀਆਂ ਮਠਿਆਈਆਂ ਧੜੱਲੇ ਨਾਲ ਪਰੋਸੀਆਂ ਜਾ ਰਹੀਆਂ ਹਨ। ਜੇਕਰ ਸਿਹਤ ਵਿਭਾਗ ਜਾਂ ਪ੍ਰਸ਼ਾਸਨ ਵੱਲੋਂ ਸ਼ਹਿਰ ਦੀਆਂ ਮਠਿਆਈਆਂ ਦੀਆਂ ਦੁਕਾਨਾਂ ਅਤੇ ਗੋਦਾਮਾਂ ਦੀ ਅਚਾਨਕ ਚੈਕਿੰਗ ਕੀਤੀ ਜਾਵੇ ਤਾਂ ਭਾਰੀ ਮਾਤਰਾ ਵਿੱਚ ਮਿਲਾਵਟੀ ਮਠਿਆਈਆਂ ਤੇ ਨਕਲੀ ਖੋਆ ਬਰਾਮਦ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਦੇ ਬਾਵਜੂਦ ਅਧਿਕਾਰੀਆਂ ਵੱਲੋਂ ਅਜੇ ਤੱਕ ਕੋਈ ਠੋਸ ਕਾਰਵਾਈ ਨਾ ਕੀਤਾ ਜਾਣਾ ਕਈ ਵੱਡੇ ਸਵਾਲ ਖੜ੍ਹੇ ਕਰਦਾ ਹੈ। ਸਥਾਨਕ ਨਾਗਰਿਕਾਂ ਤੇ ਜਾਗਰੂਕ ਉਪਭੋਗਤਾਵਾਂ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਹੈ ਕਿ ਹਰ ਸਾਲ ਦੀਵਾਲੀ ਵਰਗੇ ਵੱਡੇ ਤਿਉਹਾਰਾਂ ’ਤੇ ਮਿਲਾਵਟ ਦਾ ਇਹ ਖੇਡ ਖੇਡਿਆ ਜਾਂਦਾ ਹੈ ਪਰ ਪ੍ਰਸ਼ਾਸਨਿਕ ਅਮਲਾ ਸਿਰਫ਼ ਰਸਮੀ ਕਾਰਵਾਈ ਨਿਭਾਉਂਦਾ ਹੈ ਜਾਂ ਫਿਰ ਅੱਖਾਂ ਮੀਚ ਲੈਂਦਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਸਮਾਂ ਰਹਿੰਦੇ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਇਸ ਵਾਰ ਵੀ ਲੋਕ ਤਿਉਹਾਰ ਦੀਆਂ ਖ਼ੁਸ਼ੀਆਂ ਦੀ ਬਜਾਏ ਮਿਲਾਵਟੀ ਮਠਿਆਈਆਂ ਖਾ ਕੇ ਹਸਪਤਾਲ ਪਹੁੰਚ ਸਕਦੇ ਹਨ। ਤਿਉਹਾਰੀ ਸੀਜ਼ਨ ਵਿੱਚ ਮਿਲਾਵਟੀ ਖੋਏ ਤੋਂ ਬਣੀ ਬਰਫ਼ੀ, ਪੇੜੇ ਤੇ ਹੋਰ ਮਠਿਆਈਆਂ ਦੀ ਖਪਤ ਸਭ ਤੋਂ ਵੱਧ ਹੁੰਦੀ ਹੈ, ਜੋ ਸਿੱਧੇ ਤੌਰ ’ਤੇ ਲੋਕਾਂ ਦੇ ਲਿਵਰ ਅਤੇ ਗੁਰਦਿਆਂ ’ਤੇ ਘਾਤਕ ਅਸਰ ਪਾਉਂਦੀ ਹੈ। ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਸਖ਼ਤ ਚੈਕਿੰਗ ਕੀਤੀ ਜਾਵੇ ਤਾਂ ਜੋ ਇਸ ਮਿਲਾਵਟਖੋਰੀ ’ਤੇ ਠੱਲ੍ਹ ਪਾਈ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਕੁਰੂਕਸ਼ੇਤਰ ਸੰਸਦੀ ਹਲਕੇ ਦੇ ਹਰ ਨੌਜਵਾਨ ਨੂੰ ਖੇਡ ਸਹੂਲਤਾਂ ਦੀ ਪਹੁੰਚ ਹੋਣੀ ਚਾਹੀਦੀ ਹੈ : ਨਵੀਨ ਜਿੰਦਲ ਅਗਲੀ ਖ਼ਬਰ ਸਮਾਰਟ ਬੈਂਕਿੰਗ ਤੇ ਡਿਜੀਟਲ ਸੁਰੱਖਿਆ ’ਤੇ ਕਰਵਾਇਆ ਐਕਸਟੈਨਸ਼ਨ ਲੈਕਚਰ
Ad Position 24