01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਜੂਨ 1984 ਘੱਲੂਘਾਰੇ ਤੋਂ ਬਾਅਦ ਅੰਮ੍ਰਿਤਸਰ ਜਾਣ ਵਾਲੇ ਪਹਿਲੇ ਪੱਤਰਕਾਰ ਰਾਓ ਦਾ ਲੰਡਨ ਵਿਚ ਦਿਹਾਂਤ

ਲੰਡਨ, 31 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ ਦੀ ਪ੍ਰਮੁੱਖ ਖ਼ਬਰ ਏਜੰਸੀ ਪ੍ਰੈੱਸ ਟਰੱਸਟ ਆਫ਼ ਇੰਡੀਆ (ਪੀ.ਟੀ.ਆਈ.) ਦੇ ਸੀਨੀਅਰ ਪੱਤਰਕਾਰ ਅਤੇ ਬਰਤਾਨੀਆ ਵਿਚ ਲੰਬੇ ਸਮੇਂ ਤੱਕ ਪੱਤਰਕਾਰੀ ਸੇਵਾਵਾਂ ਨਿਭਾਉਣ ਵਾਲੇ ਐੱਚ. ਸੀਤਾਰਾਮਾ ਰਾਓ (85), ਜੋ ਐੱਚ. ਐੱਸ. ਰਾਓ ਦੇ ਨਾਂਅ ਨਾਲ ਪ੍ਰਸਿੱਧ ਸਨ, ਦਾ ਲੰਡਨ ਵਿਖੇ ਦਿਹਾਂਤ ਹੋ ਗਿਆ। ਪਰਿਵਾਰਕ ਸੂਤਰਾਂ ਅਨੁਸਾਰ ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ਼ ਕਾਰਨ 22 ਸਤੰਬਰ ਨੂੰ ਪੱਛਮੀ ਲੰਡਨ ਦੇ ਵੈਸਟ ਮਿਡਲਸੈਕਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਉਹ ਆਪਣੇ ਪਿੱਛੇ ਪਤਨੀ ਗੀਤਾ, ਬੇਟੀ ਅਪਰਨਾ, ਪੁੱਤਰ ਰਾਜੇਸ਼ ਅਤੇ ਤਿੰਨ ਪੋਤੇ-ਪੋਤੀਆਂ ਛੱਡ ਗਏ...

Ad Position 21
No active advertisement
ਅਜੀਤ ਡੈਸਕ 01-11-2026

ਲੰਡਨ, 31 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ ਦੀ ਪ੍ਰਮੁੱਖ ਖ਼ਬਰ ਏਜੰਸੀ ਪ੍ਰੈੱਸ ਟਰੱਸਟ ਆਫ਼ ਇੰਡੀਆ (ਪੀ.ਟੀ.ਆਈ.) ਦੇ ਸੀਨੀਅਰ ਪੱਤਰਕਾਰ ਅਤੇ ਬਰਤਾਨੀਆ ਵਿਚ ਲੰਬੇ ਸਮੇਂ ਤੱਕ ਪੱਤਰਕਾਰੀ ਸੇਵਾਵਾਂ ਨਿਭਾਉਣ ਵਾਲੇ ਐੱਚ. ਸੀਤਾਰਾਮਾ ਰਾਓ (85), ਜੋ ਐੱਚ. ਐੱਸ. ਰਾਓ ਦੇ ਨਾਂਅ ਨਾਲ ਪ੍ਰਸਿੱਧ ਸਨ, ਦਾ ਲੰਡਨ ਵਿਖੇ ਦਿਹਾਂਤ ਹੋ ਗਿਆ। ਪਰਿਵਾਰਕ ਸੂਤਰਾਂ ਅਨੁਸਾਰ ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ਼ ਕਾਰਨ 22 ਸਤੰਬਰ ਨੂੰ ਪੱਛਮੀ ਲੰਡਨ ਦੇ ਵੈਸਟ ਮਿਡਲਸੈਕਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਉਹ ਆਪਣੇ ਪਿੱਛੇ ਪਤਨੀ ਗੀਤਾ, ਬੇਟੀ ਅਪਰਨਾ, ਪੁੱਤਰ ਰਾਜੇਸ਼ ਅਤੇ ਤਿੰਨ ਪੋਤੇ-ਪੋਤੀਆਂ ਛੱਡ ਗਏ ਹਨ।

ਐੱਚ. ਐੱਸ. ਰਾਓ ਦਾ ਪੱਤਰਕਾਰੀ ਜੀਵਨ ਭਾਰਤ ਦੇ ਕਈ ਮਹੱਤਵਪੂਰਨ ਇਤਿਹਾਸਕ ਅਤੇ ਰਾਜਨੀਤਿਕ ਘਟਨਾਕ੍ਰਮਾਂ ਨਾਲ ਜੁੜਿਆ ਰਿਹਾ। ਖ਼ਾਸ ਤੌਰ ’ਤੇ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ’ਤੇ ਭਾਰਤੀ ਫ਼ੌਜ ਦੇ ਹਮਲੇ ਤੋਂ ਬਾਅਦ ਉਨ੍ਹਾਂ ਦੀ ਅੰਮ੍ਰਿਤਸਰ ਫੇਰੀ ਇਤਿਹਾਸਕ ਮਹੱਤਵ ਰੱਖਦੀ ਹੈ। ਉਸ ਸਮੇਂ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ 8 ਜੂਨ, 1984 ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਪਹੁੰਚੇ ਸਨ। ਉਸ ਦੌਰੇ ਵਿਚ ਪੀ.ਟੀ.ਆਈ. ਦੇ ਪੱਤਰਕਾਰ ਐੱਚ. ਐੱਸ. ਰਾਓ ਨੂੰ ਵੀ ਰਾਸ਼ਟਰਪਤੀ ਦੇ ਨਾਲ ਜਾਣ ਦੀ ਵਿਸ਼ੇਸ਼ ਇਜਾਜ਼ਤ ਦਿੱਤੀ ਗਈ ਸੀ।

ਰਾਸ਼ਟਰਪਤੀ ਦੇ ਉਸ ਸਮੇਂ ਦੇ ਪ੍ਰੈੱਸ ਸਕੱਤਰ ਤਰਲੋਚਨ ਸਿੰਘ ਵਲੋਂ ਸਾਂਝੀਆਂ ਕੀਤੀਆਂ ਯਾਦਾਂ ਅਨੁਸਾਰ ਭਾਰਤ ਸਰਕਾਰ ਨੇ ਰਾਓ ਨੂੰ ਰਾਸ਼ਟਰਪਤੀ ਨਾਲ ਜਾਣ ਦੀ ਆਗਿਆ ਦਿੱਤੀ ਸੀ, ਜਦਕਿ ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਰਾਸ਼ਟਰਪਤੀ ਭਵਨ ਦੇ ਆਪਣੇ ਸਰਕਾਰੀ ਫੋਟੋਗ੍ਰਾਫਰ ਨੂੰ ਵੀ ਉਥੇ ਜਾਣ ਦੀ ਇਜਾਜ਼ਤ ਨਹੀਂ ਮਿਲੀ ਸੀ। ਇਸ ਤਰ੍ਹਾਂ ਰਾਓ ਨੂੰ ਫ਼ੌਜੀ ਕਾਰਵਾਈ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦਾ ਦੌਰਾ ਕਰਨ ਵਾਲੇ ਪਹਿਲੇ ਪੱਤਰਕਾਰ ਵਜੋਂ ਯਾਦ ਕੀਤਾ ਜਾਂਦਾ ਹੈ।ਕਰਨਾਟਕ ਦੇ ਮੰਗਲੌਰ (ਮੰਗਲੁਰੂ) ਨਾਲ ਸੰਬੰਧਿਤ ਐੱਚ. ਐੱਸ. ਰਾਓ ਨੇ 1960ਵਿਆਂ ਦੇ ਅਖ਼ੀਰ ਵਿਚ ਬੰਗਲੌਰ ਤੋਂ ਪੀ.ਟੀ.ਆਈ. ਨਾਲ ਆਪਣੇ ਪੱਤਰਕਾਰੀ ਜੀਵਨ ਦੀ ਸ਼ੁਰੂਆਤ ਕੀਤੀ ਸੀ।

ਬਾਅਦ ਵਿਚ ਉਹ ਦਿੱਲੀ ਵਿਖੇ ਵਿਸ਼ੇਸ਼ ਪੱਤਰਕਾਰ ਵਜੋਂ ਤਾਇਨਾਤ ਰਹੇ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੇ ਕਾਰਜਕਾਲ ਸਮੇਤ ਰਾਸ਼ਟਰਪਤੀ ਭਵਨ ਦੀਆਂ ਗਤੀਵਿਧੀਆਂ ਦੀ ਰਿਪੋਰਟਿੰਗ ਕੀਤੀ।
ਉਹ ਭਾਰਤ ਦੇ ਰਾਸ਼ਟਰਪਤੀਆਂ ਅਤੇ ਪ੍ਰਧਾਨ ਮੰਤਰੀਆਂ ਦੇ ਕਈ ਵਿਦੇਸ਼ੀ ਦੌਰਿਆਂ ਦੌਰਾਨ ਪੱਤਰਕਾਰਾਂ ਦੇ ਵਫ਼ਦ ਦਾ ਹਿੱਸਾ ਵੀ ਰਹੇ।ਸਾਲ 2000 ਵਿਚ ਉਨ੍ਹਾਂ ਦੀ ਨਿਯੁਕਤੀ ਲੰਡਨ ਵਿਖੇ ਪੀ.ਟੀ.ਆਈ. ਦੇ ਪੱਤਰਕਾਰ ਵਜੋਂ ਹੋਈ।

ਬਰਤਾਨੀਆ ਵਿਚ ਰਹਿੰਦਿਆਂ ਉਨ੍ਹਾਂ ਨੇ ਇਥੋਂ ਦੇ ਰਾਜਨੀਤਿਕ, ਸਮਾਜਿਕ ਅਤੇ ਭਾਰਤੀ ਭਾਈਚਾਰੇ ਨਾਲ ਸੰਬੰਧਿਤ ਮੁੱਦਿਆਂ ਨੂੰ ਆਪਣੀ ਪੱਤਰਕਾਰੀ ਰਾਹੀਂ ਪ੍ਰਮੁੱਖਤਾ ਨਾਲ ਉਭਾਰਿਆ।ਸੇਵਾਮੁਕਤੀ ਤੋਂ ਬਾਅਦ ਵੀ ਉਹ ਲੰਡਨ ਵਿਚ ਰਹਿੰਦਿਆਂ ਪੱਤਰਕਾਰੀ ਨਾਲ ਜੁੜੇ ਰਹੇ।ਪੱਤਰਕਾਰੀ ਦੇ ਖੇਤਰ ਵਿਚ ਉਨ੍ਹਾਂ ਦੀਆਂ ਲੰਬੀਆਂ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਮਾਰਚ 2017 ਵਿਚ ਬਰਤਾਨੀਆ ਦੀ ਸੰਸਦ ਦੇ ਹਾਊਸ ਆਫ਼ ਕਾਮਨਜ਼ ਕੰਪਲੈਕਸ ਵਿਚ ਹੋਏ ਸਮਾਗਮ ਦੌਰਾਨ ਉਨ੍ਹਾਂ ਨੂੰ ‘ਲਾਈਫਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਸੀ।

 

Ad Position 22
No active advertisement
ਪਿਛਲੀ ਖ਼ਬਰ ਕੋਈ ਵੀ ਕੌਮ ਪਿੱਛੇ ਨਹੀਂ ਰਹਿਣ ਦਿਆਂਗੇ-ਬਰਨਹਮ ਅਗਲੀ ਖ਼ਬਰ ਆਸਟ੍ਰੇਲੀਆ ਭਰ ਵਿਚ ਮਨਾਇਆ ਗਿਆ ਹੈਲੋਵੀਨ ਦਾ ਤਿਉਹਾਰ
Ad Position 24