31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਜੇਕਰ ਵਪਾਰੀਆਂ ਦੀ ਗੱਲ ਨੂੰ ਨਾ ਸੁਣਿਆ ਗਿਆ ਤਾਂ ਆਉਣ ਵਾਲੀਆਂ ਚੋਣਾਂ ਦਾ ਬਾਈਕਾਟ ਕੀਤਾ ਜਾਵੇਗਾ - ਪੰਮਾ

ਨਵੀਂ ਦਿੱਲੀ , 30 ਅਕਤੂਬਰ ( ਡਾ . ਬਲਵਿੰਦਰ ਸਿੰਘ ਸੋਢੀ )- ਦਿੱਲੀ ਦੇ ਸਦਰ ਬਾਜ਼ਾਰ ਦੇ ਵਪਾਰੀਆਂ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਅਪੀਲ ਕਰਕੇ ਮੰਗ ਕੀਤੀ ਹੈ ਕਿ ਉਹ ਇਕ ਨਵੰਬਰ ਨੂੰ ਕੀਤੀ ਜਾ ਰਹੀ ਰੈਲੀ ਨੂੰ ਰੱਦ ਕਰਨ ਕਿਉਂਕਿ ਤਿਉਹਾਰੀ ਸੀਜ਼ਨ ਦੇ ਕਾਰਨ ਲੱਗਣ ਵਾਲੇ ਟਰੈਫ਼ਿਕ ਜਾਮ ਹੋਣ ਕਰਕੇ ਗਾਹਕਾਂ ਨੂੰ ਬਾਜ਼ਾਰਾਂ ਦੇ ਵਿਚ ਆਉਣ ਲਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਇਨ੍ਹਾਂ ਤਿਉਹਾਰਾਂ ਦੇ ਵਿਚ ਉਨ੍ਹਾਂ ਦਾ ਜ਼ਿਆਦਾ ਕਾਰੋਬਾਰ ਚਲਦਾ ਹੈ ।

Ad Position 21
No active advertisement
ਪਰਮਜੀਤ ਸਿੰਘ ਪੰਮਾ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ। 31-10-2026
ਨਵੀਂ ਦਿੱਲੀ , 30 ਅਕਤੂਬਰ ( ਡਾ . ਬਲਵਿੰਦਰ ਸਿੰਘ ਸੋਢੀ )- ਦਿੱਲੀ ਦੇ ਸਦਰ ਬਾਜ਼ਾਰ ਦੇ ਵਪਾਰੀਆਂ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਅਪੀਲ ਕਰਕੇ ਮੰਗ ਕੀਤੀ ਹੈ ਕਿ ਉਹ ਇਕ ਨਵੰਬਰ ਨੂੰ ਕੀਤੀ ਜਾ ਰਹੀ ਰੈਲੀ ਨੂੰ ਰੱਦ ਕਰਨ ਕਿਉਂਕਿ ਤਿਉਹਾਰੀ ਸੀਜ਼ਨ ਦੇ ਕਾਰਨ ਲੱਗਣ ਵਾਲੇ ਟਰੈਫ਼ਿਕ ਜਾਮ ਹੋਣ ਕਰਕੇ ਗਾਹਕਾਂ ਨੂੰ ਬਾਜ਼ਾਰਾਂ ਦੇ ਵਿਚ ਆਉਣ ਲਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਇਨ੍ਹਾਂ ਤਿਉਹਾਰਾਂ ਦੇ ਵਿਚ ਉਨ੍ਹਾਂ ਦਾ ਜ਼ਿਆਦਾ ਕਾਰੋਬਾਰ ਚਲਦਾ ਹੈ । ਸਦਰ ਬਾਜ਼ਾਰ ਬਾਰੀ ਮਾਰਕੀਟ ਟਰੇਡਰਸ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਰਾਹੁਲ ਗਾਂਧੀ ਨੇ ਵਪਾਰੀਆਂ ਦੀ ਮੰਗ ਨੂੰ ਅਣਸੁਣਿਆਂ ਕੀਤਾ ਤਾਂ ਵਪਾਰੀ ਆਉਣ ਵਾਲੀਆਂ ਚੋਣਾਂ ਦੇ ਵਿਚ ਕਾਂਗਰਸ ਦਾ ਬਾਈਕਾਟ ਕਰ ਸਕਦੇ ਹਨ । ਸ : ਪੰਮਾ ਦਾ ਇਹ ਵੀ ਕਹਿਣਾ ਹੈ ਕਿ ਸਾਰਾ ਸਾਲ ਵਪਾਰੀ ਤਿਉਹਾਰਾਂ ਦੇ ਸੀਜ਼ਨ ਦਾ ਇੰਤਜ਼ਾਰ ਕਰਦੇ ਹਨ ਅਤੇ ਅਜਿਹੇ ਸਮੇਂ ਤੇ ਰੈਲੀ ਕਰਨਾ ਉਚਿਤ ਨਹੀਂ ਹੈ ।
Ad Position 22
No active advertisement
ਪਿਛਲੀ ਖ਼ਬਰ ਦਾਰਾ ਦੇ ਦਿਹਾਂਤ ’ਤੇ ਮੁੱਖ ਮੰਤਰੀ ਦੇ ਓ.ਐਸ.ਡੀ. ਸੁੱਖੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਨਕਲੀ ਵੈੱਬਸਾਈਟ ਬਣਾ ਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਨੂੰ ਪੁਲਿਸ ਨੇ ਕੀਤਾ ਕਾਬੂ
Ad Position 24