31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਦਾ ਤਿੰਨ ਰੋਜ਼ਾ ਸੱਭਿਆਚਾਰਕ ਪ੍ਰੋਗਰਾਮ ਇਕਟੋਪੀਆ-2026 ਸ਼ਾਨੋ ਸ਼ੌਕਤ ਨਾਲ ਸਮਾਪਤ

ਲੁਧਿਆਣਾ, 30 ਅਕਤੂਬਰ (ਡਾ. ਤਰਲੋਚਨ ਸਿੰਘ)-ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਸਾਲਾਨਾ ਸਭਿਆਚਾਰਕ ਪ੍ਰੋਗਰਾਮ ਇਕਟੋਪੀਆ-2026 ਤਿੰਨ ਦਿਨਾਂ ਦੀਆਂ ਸਭਿਆਚਾਰਕ ਗਤੀਵਿਧੀਆਂ, ਦਿਲਚਸਪ ਮੁਕਾਬਲਿਆਂ ਅਤੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਤੋਂ ਬਾਅਦ ਉਤਸ਼ਾਹ ਭਰੇ ਮਾਹੌਲ ਵਿਚ ਸਮਾਪਤ ਹੋ ਗਿਆ।

Ad Position 21
No active advertisement
ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਦੇ ਤਿੰਨ ਰੋਜ਼ਾ ਸੱਭਿਆਚਾਰਕ ਪ੍ਰੋਗਰਾਮ ਇਕਟੋਪੀਆ 2026 ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਬਿਪਿਨ ਗੁਪਤਾ, ਪ੍ਰਿੰਸੀਪਲ ਡਾ. ਜੀ.ਐਸ. ਵਾਂਡਰ ਅਤੇ ਹੋਰ। ਤਸਵੀਰ-ਸੇਵਕ ਸਿੰਘ 31-10-2026
ਲੁਧਿਆਣਾ, 30 ਅਕਤੂਬਰ (ਡਾ. ਤਰਲੋਚਨ ਸਿੰਘ)-ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਸਾਲਾਨਾ ਸਭਿਆਚਾਰਕ ਪ੍ਰੋਗਰਾਮ ਇਕਟੋਪੀਆ-2026 ਤਿੰਨ ਦਿਨਾਂ ਦੀਆਂ ਸਭਿਆਚਾਰਕ ਗਤੀਵਿਧੀਆਂ, ਦਿਲਚਸਪ ਮੁਕਾਬਲਿਆਂ ਅਤੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਤੋਂ ਬਾਅਦ ਉਤਸ਼ਾਹ ਭਰੇ ਮਾਹੌਲ ਵਿਚ ਸਮਾਪਤ ਹੋ ਗਿਆ। “ਅਰੇਬੀਅਨ ਨਾਈਟਸ-ਦਾਸਤਾਨ’’ ਵਿਸ਼ੇ ‘ਤੇ ਆਧਾਰਿਤ ਇਸ ਪ੍ਰੋਗਰਾਮ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਇਲਾਵਾ ਆਪਣੀ ਪ੍ਰਤਿਭਾ, ਰਚਨਾਤਮਿਕਤਾ ਅਤੇ ਕਲਾਤਮਕ ਹੁਨਰ ਦਿਖਾਉਣ ਦਾ ਮੌਕਾ ਦਿੱਤਾ। ਕਲਚਰਲ ਕਮੇਟੀ ਦੀ ਚੇਅਰਪਰਸਨ ਡਾ. ਮੋਨਿਕਾ ਸਿੰਗਲਾ ਨੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਦੋ ਦਿਨਾਂ ਦੇ ਪ੍ਰੀ-ਇਕਟੋਪੀਆ ਮੁਕਾਬਲਿਆਂ ਨਾਲ ਹੋਈ। ਇਨ੍ਹਾਂ ਵਿਚ ਦੀ ਜੇਨੀਜ਼ ਪੈਲੇਟ, ਫੇਸ ਪੇਂਟਿੰਗ ਐਂਡ ਮੇਕਅਪ, ਡੀ.ਐਮ.ਸੀ. ਮਾਸਟਰ ਸੈਫ, ਗੇਮਸ ਆਫ਼ ਦਾ ਜੇਨੀ ਅਤੇ ਲੈਂਪ ਆਫ਼ ਏ ਥਾਊਜੈਂਡ ਜਿਊਲਜ ਵਰਗੀਆਂ ਗਤੀਵਿਧੀਆਂ ਸ਼ਾਮਿਲ ਸਨ। ਕਲਚਰਲ ਕਮੇਟੀ ਦੇ ਸਕੱਤਰ ਡਾ. ਦਿਨੇਸ਼ ਜੈਨ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਨੇ ਵਿਦਿਆਰਥੀਆਂ ਦੀ ਰਚਨਾਤਮਿਕ ਸੋਚ, ਨਵੀਆਂ ਕਲਾਵਾਂ, ਖਾਣਾ ਬਣਾਉਣ ਦੇ ਹੁਨਰ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ। ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਵਿਚ ਆਈ.ਏ.ਐਸ. ਡਾ. ਨੀਰੂ ਕਾਤਿਆਲ ਗੁਪਤਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਨੇ ਵਿਦਿਆਰਥੀਆਂ ਅਤੇ ਕਲਚਰਲ ਕਮੇਟੀ ਨੂੰ ਸਮਾਗਮ ਕਰਵਾਉਣ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਰਚਨਾਤਮਿਕ ਗਤੀਵਿਧੀਆਂ, ਮਨੋਰੰਜਨ ਅਤੇ ਸਭਿਆਚਾਰਕ ਪ੍ਰੋਗਰਾਮ ਡਾਕਟਰਾਂ ਦੀ ਚੰਗੀ ਮਾਨਸਿਕ ਸਿਹਤ ਬਣਾਈ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਪ੍ਰੋਗਰਾਮ ਦਾ ਮੁੱਖ ਆਕਰਸ਼ਨ ਮਿਸਟਰ ਐਂਡ ਮਿਸਿਜ਼ ਇਕਟੋਪੀਆ ਮੁਕਾਬਲਾ ਰਿਹਾ। ਸਾਲ 2021 ਦੇ ਬੈਚ ਦੇ ਦਿਸ਼ਾਂਤ ਅਤੇ ਜੈਸਮੀਨ ਨੂੰ ਕ੍ਰਮਵਾਰ ਮਿਸਟਰ ਇਕਟੋਪੀਆ ਅਤੇ ਮਿਸ ਇਕਟੋਪੀਆ ਦੇ ਖ਼ਿਤਾਬ ਨਾਲ ਨਿਵਾਜ ਿਆ ਗਿਆ। ਇਸ ਮੌਕੇ ਹਸਪਤਾਲ ਮੈਨੇਜਿੰਗ ਸੁਸਾਇਟੀ ਦੇ ਸਕੱਤਰ ਬਿਪਿਨ ਗੁਪਤਾ ਨੇ ਤਿੰਨ ਦਿਨਾਂ ਦੌਰਾਨ ਕਰਵਾਈਆਂ ਗਈਆਂ ਵੱਖ-ਵੱਖ ਗਤੀਵਿਧੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਵਿਦਿਆਰਥੀਆਂ ਦੇ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ। ਖ਼ਜ਼ਾਨਚੀ ਮੁਕੇਸ਼ ਵਰਮਾ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਉਨ੍ਹਾਂ ਦੇ ਉਤਸ਼ਾਹ ਅਤੇ ਪ੍ਰਤਿਭਾ ਨੂੰ ਦਰਸਾਉਂਦੀਆਂ ਸਨ। ਪ੍ਰਿੰਸੀਪਲ ਡਾ. ਜੀ.ਐੱਸ. ਵਾਂਡਰ ਨੇ ਵੀ ਵਿਦਿਆਰਥੀਆਂ ਦੀ ਭਾਗੀਦਾਰੀ, ਆਤਮ-ਵਿਸ਼ਵਾਸ, ਟੀਮ ਵਰਕ, ਰਚਨਾਤਮਿਕਤਾ ਅਤੇ ਕਲਾਤਮਕ ਯੋਗਤਾ ਦੀ ਸ਼ਲਾਘਾ ਕੀਤੀ। ਇਸ ਤਿੰਨ ਰੋਜ਼ਾ ਸਭਿਆਚਾਰਕ ਪ੍ਰੋਗਰਾਮ ਦਾ ਉਦ ਘਾਟਨ ਹਸਪਤਾਲ ਮੈਨੇਜਿੰਗ ਸੁਸਾਇਟੀ ਦੇ ਜੁਆਇੰਟ ਸਕੱਤਰ ਰਿਸ਼ੀ ਰਾਜ ਸ਼ਰਮਾ ਨੇ ਕੀਤਾ। ਪ੍ਰੋਗਰਾਮ ਦੌਰਾਨ ਗਾਇਕੀ ਦੇ ਸੋਲੋ ਅਤੇ ਡਿਊਟ ਮੁਕਾਬਲੇ, ਚਾਂਸ ਪੇ ਡਾਂਸ, ਗਰੁੱਪ ਡਾਂਸ, ਸੋਲੋ ਅਤੇ ਡਿਊਟ ਡਾਂਸ, ਬਹਿਸ, ਐਡ ਫੈਡ, ਜਸਟ ਏ ਮਿਨਟ, ਹੋਗੈਥੋਨ, ਲਿਟ ਐਂਡ ਲੋਰ ਅਤੇ ਔਸਕਰਜ਼ ਸਮੇਤ ਕਈ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਇਨ੍ਹਾਂ ਵਿਚ ਵਧ-ਚੜ੍ਹ ਕੇ ਹਿੱਸਾ ਲਿਆ, ਜਿਸ ਨਾਲ ਪੂਰਾ ਕੈਂਪਸ ਸਭਿਆਚਾਰ, ਮਨੋਰੰਜਨ ਅਤੇ ਨੌਜਵਾਨਾਂ ਦੇ ਜੋਸ਼ ਨਾਲ ਭਰ ਗਿਆ। ਪ੍ਰੋਗਰਾਮ ਦੀ ਸਮਾਪਤੀ ਅੰਤਰ-ਬੈਚ ਭੰਗੜਾ ਮੁਕਾਬਲੇ ਨਾਲ ਹੋਈ। ਵਿਦਿਆਰਥੀਆਂ ਦੇ ਜੋਸ਼ੀਲੇ ਭੰਗੜੇ, ਰੰਗ-ਬਰੰਗਿਆਂ ਰਵਾਇਤੀ ਪੁਸ਼ਾਕਾਂ ਅਤੇ ਉਤਸ਼ਾਹ ਭਰੀ ਭਾਗੀਦਾਰੀ ਨੇ ਸਮਾਰੋਹ ਨੂੰ ਯਾਦਗਾਰ ਬਣਾ ਦਿੱਤਾ। ਇਸ ਮੁਕਾਬਲੇ ਨੇ ਪੰਜਾਬ ਦੇ ਅਮੀਰ ਸਭਿਆਚਾਰਕ ਵਿਰਸੇ ਨੂੰ ਦਰਸਾਇਆ ਅਤੇ ਵਿਦਿਆਰਥੀਆਂ ਵਿਚ ਏਕਤਾ ਤੇ ਖ਼ੁਸ਼ੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ। ਕਾਲਜ ਪ੍ਰਬੰਧਕਾਂ ਅਤੇ ਕਲਚਰਲ ਕਮੇਟੀ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਇਲਾਵਾ ਆਪਣੀਆਂ ਯੋਗਤਾਵਾਂ ਨਿਖਾਰਨ ਦਾ ਮੌਕਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਸੈਕਰਡ ਸੋਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੀ ਗਿੱਧਾ ਟੀਮ ਨੇ ਦੂਜਾ ਸਥਾਨ ਕੀਤਾ ਪ੍ਰਾਪਤ ਅਗਲੀ ਖ਼ਬਰ ਮੱਧ ਪੂਰਬ ’ਚ ਜੰਗੀ ਤਣਾਅ ਦਰਮਿਆਨ ਕੱਚੇ ਤੇਲ ਦੀਆਂ ਕੀਮਤਾਂ 117.5 ਡਾਲਰ ਤੋਂ ਪਾਰ 120 ਡਾਲਰ ਦਾ ਅੰਕੜਾ ਛੂਹਣ ਦਾ ਖ਼ਦਸ...
Ad Position 24