ਮੰਚ ਨੇ ਪੰਜਾਬੀ ਹੈਲਪ ਲਾਈਨ ਦੇ ਆਗੂਆਂ ਨੂੰ ਪੰਜਾਬੀ ਭਾਸ਼ਾ ਦੀਆਂ ਤਖ਼ਤੀਆਂ ਕੀਤੀਆਂ ਭੇਟ
ਨਵੀਂ ਦਿੱਲੀ , 30 ਅਕਤੂਬਰ (ਡਾ. ਬਲਵਿੰਦਰ ਸਿੰਘ ਵਾਲੀਆ)-ਪੰਜਾਬੀ ਸਾਹਿਤ ਸੱਭਿਆਚਾਰ ਮੰਚ ਨਵੀਂ ਦਿੱਲੀ ਵਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਪਿਛਲੇ ਸਾਲਾਂ ਤੋਂ ਕਰ ਰਹੀ ਸੇਵਾ ਸੰਸਥਾ ਪੰਜਾਬੀ ਹੈਲਪ ਲਾਈਨ ਦੇ ਆਗੂਆਂ ਨੂੰ ਇਕ ਸਧਾਰਨ ਸਮਾਰੋਹ ਵਿਚ ਮੰਚ ਦੇ ਪ੍ਰਧਾਨ ਗਗਨਦੀਪ ਸਿੰਘ ਮੀਰਹੇੜੀ ਨੇ ਪੰਜਾਬੀ ਭਾਸ਼ਾ ਦੇ ਨਾਲ ਸੰਬੰਧਿਤ ਤਖ਼ਤੀਆਂ ਭੇਟ ਕੀਤੀਆਂ।
ਨਵੀਂ ਦਿੱਲੀ , 30 ਅਕਤੂਬਰ (ਡਾ. ਬਲਵਿੰਦਰ ਸਿੰਘ ਵਾਲੀਆ)-ਪੰਜਾਬੀ ਸਾਹਿਤ ਸੱਭਿਆਚਾਰ ਮੰਚ ਨਵੀਂ ਦਿੱਲੀ ਵਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਪਿਛਲੇ ਸਾਲਾਂ ਤੋਂ ਕਰ ਰਹੀ ਸੇਵਾ ਸੰਸਥਾ ਪੰਜਾਬੀ ਹੈਲਪ ਲਾਈਨ ਦੇ ਆਗੂਆਂ ਨੂੰ ਇਕ ਸਧਾਰਨ ਸਮਾਰੋਹ ਵਿਚ ਮੰਚ ਦੇ ਪ੍ਰਧਾਨ ਗਗਨਦੀਪ ਸਿੰਘ ਮੀਰਹੇੜੀ ਨੇ ਪੰਜਾਬੀ ਭਾਸ਼ਾ ਦੇ ਨਾਲ ਸੰਬੰਧਿਤ ਤਖ਼ਤੀਆਂ ਭੇਟ ਕੀਤੀਆਂ। ਇਸ ਮੌਕੇ ਪੰਜਾਬੀ ਹੈਲਪ ਲਾਈਨ ਦੇ ਪ੍ਰਧਾਨ ਪ੍ਰਕਾਸ਼ ਸਿੰਘ ਗਿੱਲ, ਜਨਰਲ ਸਕੱਤਰ ਸੁਨੀਲ ਬੇਦੀ, ਸਕੱਤਰ ਮਹਿੰਦਰ ਮੁੰਜਾਲ ਤੋਂ ਇਲਾਵਾ ਗੁਰਪ੍ਰੀਤ ਸਿੰਘ, ਡਾ. ਕੁਲਜੀਤ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਨ੍ਹਾਂ ਭੇਟ ਕੀਤੀਆਂ ਗਈਆਂ ਤਖ਼ਤੀਆਂ ’ਤੇ ਪੈਂਤੀ ਅੱਖਰੀ ਤੇ ਲਗਾ ਮਾਤਰਾ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਮੌਕੇ ਗਗਨਦੀਪ ਸਿੰਘ ਮੀਰਹੇੜੀ ਨੇ ਕਿਹਾ ਕਿ ਇਹ ਤਖ਼ਤੀਆਂ ਪੰਜਾਬੀ ਭਾਸ਼ਾ ਨੂੰ ਸਿੱਖਣ ਵਾਲਿਆਂ ਲਈ ਸਹਾਈ ਹੋਣਗੀਆਂ। ਪ੍ਰਕਾਸ਼ ਸਿੰਘ ਗਿੱਲ ਅਤੇ ਸੁਨੀਲ ਬੇਦੀ ਨੇ ਗਗਨਦੀਪ ਿਸੰਘ ਮੀਰਹੇੜੀ ਦੇ ਦੁਆਰਾ ਇਸ ਤਰ੍ਹਾਂ ਦੇ ਕੀਤੇ ਕਾਰਜ ਦੀ ਸ਼ਲਾਘਾ ਕੀਤੀ। ਮਹਿੰਦਰ ਮੁੰਜਾਲ ਨੇ ਮੰਚ ਦੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਪਿਛਲੇ ਸਾਲਾਂ ਦੇ ਵਿਚ ਜੋ ਮੰਚ ਵਲੋਂ ਪੰਜਾਬੀ ਭਾਸ਼ਾ ਨੂੰ ਸਿਖਾਉਣ ਦਾ ਸੈਂਟਰ ਸ਼ੁਰੂ ਕੀਤਾ ਗਿਆ ਸੀ ਉਸ ਨੂੰ ਫਿਰ ਚਲਾਇਆ ਜਾਵੇ ਅਤੇ ਨਾਲ ਹੀ ਪੰਜਾਬੀ ਦਾ ਕਾਇਦਾ ਜੋ ਤਿਆਰ ਕੀਤਾ ਗਿਆ ਸੀ ਉਹ ਵੀ ਸਕੂਲਾਂ ਵਿਚ ਮੁਫ਼ਤ ਵੰਡਿਆ ਜਾਵੇ।