ਪੰਜਾਬ ਭਰ ’ਚ ਗੁਟਖਾ ਅਤੇ ਤੰਬਾਕੂ-ਨਿਕੋਟੀਨ ਯੁਕਤ ਪਾਨ ਮਸਾਲੇ ’ਤੇ ਇਕ ਸਾਲ ਦੀ ਪਾਬੰਦੀ
ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਨੂੰਨੀ ਕਾਰਵਾਈ-ਅਧਿਕਾਰੀ ਖੋਸਲਾ
ਫ਼ਿਰੋਜ਼ਪੁਰ, 30 ਅਕਤੂਬਰ (ਕੁਲਬੀਰ ਸਿੰਘ ਸੋਢੀ)-ਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਿਹਤ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਗੁਟਖਾ ਅਤੇ ਤੰਬਾਕੂ ਜਾਂ ਨਿਕੋਟੀਨ ਯੁਕਤ ਪਾਨ ਮਸਾਲੇ ਦੀ ਤਿਆਰੀ, ਭੰਡਾਰ, ਵਿਕਰੀ ਅਤੇ ਵੰਡ ’ਤੇ ਪੂਰੇ ਸੂਬੇ ਵਿਚ ਇਕ ਸਾਲ ਲਈ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸੰਬੰਧੀ ਕਮਿਸ਼ਨਰ ਫੂਡ ਐਂਡ ਡਰੱਗਜ਼ ਐਡਮਿਨਿਸਟਰੇਸ਼ਨ, ਪੰਜਾਬ ਵਲੋਂ 22 ਅਕਤੂਬਰ 2026 ਨੂੰ ਨੋਟੀਫਿਕੇਸ਼ਨ ਨੰਬਰ ਫੂਡ /2026/1886 ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਇਹ ਪਾਬੰਦੀ 8 ਅਕਤੂਬਰ 2026 ਤੋਂ ਪ੍ਰਭਾਵੀ ਮੰਨੀ ਗਈ ਹੈ।
ਫ
ਫੂਡ ਸੇਫ਼ਟੀ ਅਧਿਕਾਰੀ ਅਭਿਨਵ ਖੋਸਲਾ। ਅਜੀਤ ਤਸਵੀਰ
31-10-2026
ਫ਼ਿਰੋਜ਼ਪੁਰ, 30 ਅਕਤੂਬਰ (ਕੁਲਬੀਰ ਸਿੰਘ ਸੋਢੀ)-ਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਿਹਤ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਗੁਟਖਾ ਅਤੇ ਤੰਬਾਕੂ ਜਾਂ ਨਿਕੋਟੀਨ ਯੁਕਤ ਪਾਨ ਮਸਾਲੇ ਦੀ ਤਿਆਰੀ, ਭੰਡਾਰ, ਵਿਕਰੀ ਅਤੇ ਵੰਡ ’ਤੇ ਪੂਰੇ ਸੂਬੇ ਵਿਚ ਇਕ ਸਾਲ ਲਈ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸੰਬੰਧੀ ਕਮਿਸ਼ਨਰ ਫੂਡ ਐਂਡ ਡਰੱਗਜ਼ ਐਡਮਿਨਿਸਟਰੇਸ਼ਨ, ਪੰਜਾਬ ਵਲੋਂ 22 ਅਕਤੂਬਰ 2026 ਨੂੰ ਨੋਟੀਫਿਕੇਸ਼ਨ ਨੰਬਰ ਫੂਡ /2026/1886 ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਇਹ ਪਾਬੰਦੀ 8 ਅਕਤੂਬਰ 2026 ਤੋਂ ਪ੍ਰਭਾਵੀ ਮੰਨੀ ਗਈ ਹੈ। ਅਧਿਕਾਰੀ ਅਭਿਨਵ ਖੋਸਲਾ ਨੇ ਦੱਸਿਆ ਕਿ ਜਾਰੀ ਨੋਟੀਫਿਕੇਸ਼ਨ ਅਨੁਸਾਰ ਇਹ ਹੁਕਮ ਉਨ੍ਹਾਂ ਸਾਰੇ ਉਤਪਾਦਾਂ ’ਤੇ ਲਾਗੂ ਹੋਵੇਗਾ, ਜਿਨ੍ਹਾਂ ਵਿਚ ਗੁਟਖਾ ਜਾਂ ਤੰਬਾਕੂ ਅਤੇ ਨਿਕੋਟੀਨ ਯੁਕਤ ਪਾਨ ਮਸਾਲਾ ਸ਼ਾਮਿਲ ਹੈ। ਇਨ੍ਹਾਂ ਉਤਪਾਦਾਂ ਨੂੰ ਪੈਕਿੰਗ ਵਿਚ ਜਾਂ ਖੁੱਲ੍ਹੇ ਰੂਪ ਵਿਚ ਵੇਚਣ ਦੇ ਨਾਲ-ਨਾਲ ਇਕੋ ਪੈਕਟ ਜਾਂ ਵੱਖ-ਵੱਖ ਪੈਕਟਾਂ ਵਿਚ ਰੱਖ ਕੇ ਵੇਚਣ ’ਤੇ ਵੀ ਪਾਬੰਦੀ ਰਹੇਗੀ। ਇਸ ਤਰ੍ਹਾਂ ਕੋਈ ਵੀ ਨਿਰਮਾਤਾ, ਥੋਕ ਵਿਕਰੇਤਾ, ਡਿਸਟ੍ਰੀਬਿਊਟਰ ਜਾਂ ਦੁਕਾਨਦਾਰ ਅਜਿਹੇ ਪਾਬੰਦੀਸ਼ੁਦਾ ਉਤਪਾਦਾਂ ਦਾ ਕਾਰੋਬਾਰ ਨਹੀਂ ਕਰ ਸਕੇਗਾ। ਵਿਭਾਗ ਵਲੋਂ ਇਸ ਫ਼ੈਸਲੇ ਲਈ ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਐਕਟ-2006 ਦੀ ਧਾਰਾ 30(2) (ਏ) ਅਤੇ ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਕਾਨੂੰਨ, 2011 ਦੇ ਰੈਗੂਲੇਸ਼ਨ 2.3.4 ਦਾ ਹਵਾਲਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੁਪਰੀਮ ਕੋਰਟ ਵਲੋਂ ਸਿਵਲ ਅਪੀਲ ਨੰਬਰ 1188 ਆਫ਼ 2013 ਵਿਚ 23 ਸਤੰਬਰ 2016 ਨੂੰ ਦਿੱਤੇ ਗਏ ਹੁਕਮਾਂ ਨੂੰ ਵੀ ਇਸ ਫ਼ੈਸਲੇ ਦਾ ਆਧਾਰ ਬਣਾਇਆ ਗਿਆ ਹੈ। ਨੋਟੀਫਿਕੇਸ਼ਨ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ, ਸੀਨੀਅਰ ਪੁਲਿਸ ਕਪਤਾਨਾਂ, ਸਿਵਲ ਸਰਜਨਾਂ, ਡਿਜ਼ਾਈਨੇਟਿਡ ਅਫ਼ਸਰਾਂ ਅਤੇ ਫੂਡ ਸੇਫ਼ਟੀ ਅਫ਼ਸਰਾਂ ਨੂੰ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।