ਦਿੱਲੀ, 30 ਅਕਤੂਬਰ (ਪੀ.ਟੀ.ਆਈ.)-ਦੇਸ਼ ਭਰ ’ਚ ਜਨਗਣਨਾ 25 ਜਨਵਰੀ ਤੋਂ 28 ਫਰਵਰੀ 2027 ਤੱਕ ਕਰਵਾਈ ਜਾਵੇਗੀ। ਹਾਲਾਂਕਿ ਚੋਣਾਂ ਵਾਲੇ ਤੇ ਬਰਫ਼ਬਾਰੀ ਪ੍ਰਭਾਵਿਤ ਕੁਝ ਇਲਾਕਿਆਂ ਨੂੰ ਇਸ ਸਮਾਂ-ਸਾਰਣੀ ਤੋਂ ਬਾਹਰ ਰੱਖਿਆ ਗਿਆ ਹੈ। ਭਾਰਤ ਦੇ ਰਜਿਸਟਰਾਰ ਜਨਰਲ ਤੇ ਜਨਗਣਨਾ ਕਮਿਸ਼ਨਰ ਵਲੋਂ ਸ਼ੁੱਕਰਵਾਰ ਨੂੰ ਇਸ ਸਬੰਧੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਨੋਟੀਫਿਕੇਸ਼ਨ ਅਨੁਸਾਰ ਜਨਗਣਨਾ ਲਈ 1 ਮਾਰਚ 2027 ਦੀ ਰਾਤ 12 ਵਜੇ ਨੂੰ ਆਧਾਰ ਮਿਤੀ ਮੰਨਿਆ ਜਾਵੇਗਾ। ਅਗਲੇ ਐਲਾਨ ਤੱਕ ਪੰਜਾਬ, ਮਣੀਪੁਰ , ਗੋਆ, ਉੱਤਰ ਪ੍ਰਦੇਸ਼, ਉੱਤਰਾਖੰਡ, ਲੱਦਾਖ ਤੇ ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਦੇ ਬਰਫ਼ਬਾਰੀ ਪ੍ਰਭਾਵਿਤ ਗੈਰ-ਸਮਕਾਲੀ ਖੇਤਰਾਂ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਨਿਰਧਾਰਤ ਸਮੇਂ ਦੌਰਾਨ ਜਨਗਣਨਾ ਕਰਵਾਈ ਜਾਵੇਗੀ। ਨੋਟੀਫਿਕੇਸ਼ਨ ਮੁਤਾਬਕ ਜਨਗਣਨਾ ਦੀ ਸੋਧ ਪ੍ਰਕਿਰਿਆ (ਰਿਵੀਜ਼ਨਲ ਰਾਊਂਡ) 1 ਮਾਰਚ ਤੋਂ 5 ਮਾਰਚ 2027 ਤੱਕ ਚੱਲੇਗੀ। ਇਸ ਤੋਂ ਪਹਿਲਾਂ ਲੋਕਾਂ ਨੂੰ 10 ਜਨਵਰੀ ਤੋਂ 24 ਜਨਵਰੀ 2027 ਤੱਕ ਸਵੈਗਣਨਾ ਦੀ ਸਹੂਲਤ ਵੀ ਦਿੱਤੀ ਜਾਵੇਗੀ। ਇਸ ਦੌਰਾਨ ਲੋਕ ਘਰ-ਘਰ ਜਾ ਕੇ ਕੀਤੀ ਜਾਣ ਵਾਲੀ ਜਨਗਣਨਾ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਜਾਣਕਾਰੀ ਖ਼ੁਦ ਦਰਜ ਕਰਵਾ ਸਕਣਗੇ।
ਤਾਜ਼ਾ ਖ਼ਬਰਾਂ
Free
ਦੇਸ਼ ਭਰ ’ਚ 25 ਜਨਵਰੀ ਤੋਂ 28 ਫਰਵਰੀ 2027 ਤੱਕ ਹੋਵੇਗੀ ਜਨਗਣਨਾ
ਦਿੱਲੀ, 30 ਅਕਤੂਬਰ (ਪੀ.ਟੀ.ਆਈ.)-ਦੇਸ਼ ਭਰ ’ਚ ਜਨਗਣਨਾ 25 ਜਨਵਰੀ ਤੋਂ 28 ਫਰਵਰੀ 2027 ਤੱਕ ਕਰਵਾਈ ਜਾਵੇਗੀ। ਹਾਲਾਂਕਿ ਚੋਣਾਂ ਵਾਲੇ ਤੇ ਬਰਫ਼ਬਾਰੀ ਪ੍ਰਭਾਵਿਤ ਕੁਝ ਇਲਾਕਿਆਂ ਨੂੰ ਇਸ ਸਮਾਂ-ਸਾਰਣੀ ਤੋਂ ਬਾਹਰ ਰੱਖਿਆ ਗਿਆ ਹੈ। ਭਾਰਤ ਦੇ ਰਜਿਸਟਰਾਰ ਜਨਰਲ ਤੇ ਜਨਗਣਨਾ ਕਮਿਸ਼ਨਰ ਵਲੋਂ ਸ਼ੁੱਕਰਵਾਰ ਨੂੰ ਇਸ ਸਬੰਧੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਨੋਟੀਫਿਕੇਸ਼ਨ ਅਨੁਸਾਰ ਜਨਗਣਨਾ ਲਈ 1 ਮਾਰਚ 2027 ਦੀ ਰਾਤ 12 ਵਜੇ ਨੂੰ ਆਧਾਰ ਮਿਤੀ ਮੰਨਿਆ ਜਾਵੇਗਾ। ਅਗਲੇ ਐਲਾਨ ਤੱਕ ਪੰਜਾਬ, ....
ਅਜੀਤ ਡੈਸਕ
31-10-2026