31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

4 ਦੀ ਮਾਲਵਾ ਰੈਲੀ ’ਚ ਮਾਝੇ ਦਾ ਵੱਡਾ ਆਗੂ ਕਾਂਗਰਸ ’ਚ ਕਰੇਗਾ ਘਰ ਵਾਪਸੀ

ਸੰਗਰੂਰ, 30 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਮਾਲਵੇ ਦੇ ਸੰਗਰੂਰ ਜ਼ਿਲ੍ਹੇ ’ਚ ਪੈਂਦੇ ਪਿੰਡ ਫੱਗੂਵਾਲ਼ਾ ਵਿਖੇ 4 ਨਵੰਬਰ ਨੂੰ ਹੋਣ ਵਾਲ਼ੀ ਸੂਬਾ ਪੱਧਰੀ ਰੈਲੀ ਵਿਚ ਮਾਝੇ ਦੇ ਇਕ ਵੱਡੇ ਰਾਜਨੀਤਕ ਪਰਿਵਾਰ ਦੇ ਆਗੂ ਦੀ ਕਾਂਗਰਸ ਵਿਚ ਘਰ ਵਾਪਸੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਆਗੂ ਤੋਂ ਇਲਾਵਾ ਸਥਾਨਕ ਪੱਧਰ ਦੇ ਆਗੂਆਂ ਦੀ ਵੀ ਕਾਂਗਰਸ ਵਿਚ ਸ਼ਾਮਿਲ ਹੋਣ ਦੀਆਂ ਚਰਚਾਵਾਂ ਹਨ।

Ad Position 21
No active advertisement
ਅਜੀਤ ਡੈਸਕ 31-10-2026
ਸੰਗਰੂਰ, 30 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਮਾਲਵੇ ਦੇ ਸੰਗਰੂਰ ਜ਼ਿਲ੍ਹੇ ’ਚ ਪੈਂਦੇ ਪਿੰਡ ਫੱਗੂਵਾਲ਼ਾ ਵਿਖੇ 4 ਨਵੰਬਰ ਨੂੰ ਹੋਣ ਵਾਲ਼ੀ ਸੂਬਾ ਪੱਧਰੀ ਰੈਲੀ ਵਿਚ ਮਾਝੇ ਦੇ ਇਕ ਵੱਡੇ ਰਾਜਨੀਤਕ ਪਰਿਵਾਰ ਦੇ ਆਗੂ ਦੀ ਕਾਂਗਰਸ ਵਿਚ ਘਰ ਵਾਪਸੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਆਗੂ ਤੋਂ ਇਲਾਵਾ ਸਥਾਨਕ ਪੱਧਰ ਦੇ ਆਗੂਆਂ ਦੀ ਵੀ ਕਾਂਗਰਸ ਵਿਚ ਸ਼ਾਮਿਲ ਹੋਣ ਦੀਆਂ ਚਰਚਾਵਾਂ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਦਰਜਨ ਤੋਂ ਵਧੇਰੇ ਆਗੂ ਇਸ ਵੇਲ਼ੇ ਕਾਂਗਰਸ ਦੇ ਸੰਪਰਕ ਵਿਚ ਹਨ ਪਰ ਉਨ੍ਹਾਂ ਵਲੋਂ ਟਿਕਟ ਯਕੀਨੀ ਨੂੰ ਲੈ ਕੇ ਪਾਰਟੀ ਸ਼ਸ਼ੋਪੰਜ ਵਿਚ ਹੈ ਅਤੇ ਸਰਵੇ ਕਰਵਾਉਣ ਉਪਰੰਤ ਹੀ ਉਪਰੋਕਤ ਆਗੂਆਂ ਨੂੰ ਕਾਂਗਰਸ ਵਿਚ ਸ਼ਾਮਿਲ ਕਰਵਾਇਆ ਜਾ ਸਕਦਾ ਹੈ। ਮਾਝੇ ਦੇ ਜਿਸ ਵੱਡੇ ਆਗੂ ਦੀ ਗੱਲ ਕਰ ਰਹੇ ਹਾਂ ਉਸ ਦਾ ਪਰਿਵਾਰ ਮੁੱਢ ਕਦੀਮੀਂ ਟਕਸਾਲੀ ਕਾਂਗਰਸ ਪਰਿਵਾਰ ਮੰਨਿਆ ਜਾਂਦਾ ਹੈ ਅਤੇ ਰਾਜਨੀਤੀ ਵਿਚ ਉਨ੍ਹਾਂ ਦੀ ਇਹ ਤੀਜੀ ਪੀੜ੍ਹੀ ਸਰਗਰਮ ਮੰਨੀ ਜਾਂਦੀ ਹੈ। ਤਕਰੀਬਨ ਚਾਰ ਕੁ ਸਾਲ ਪਹਿਲਾਂ ਇਹ ਆਗੂ ਕਾਂਗਰਸ ਵਿਚ ਨਾਰਾਜ਼ ਹੋ ਕੇ ਭਾਜਪਾ ਵਿਚ ਚਲੇ ਗਏ ਸਨ ਪਰ ਸੰਭਵ ਹੈ ਕਿ ਉੱਥੇ ਵੀ ਸਿਆਸੀ ਗਣਿਤ ਠੀਕ ਨਾ ਬੈਠਣ ਕਾਰਨ ਹੁਣ ਮੁੜ ਕਾਂਗਰਸ ਵਿਚ ਸ਼ਾਮਿਲ ਹੋਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਕਾਂਗਰਸ ਐਸ.ਸੀ. ਮੋਰਚਾ ਦੇ ਸੂਬਾ ਮੀਤ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਵੀ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਫਿਲਹਾਲ ਰਾਜਨੀਤਕ ਪ੍ਰਸਥਿਤੀਆਂ ਦੇ ਚਲਦਿਆਂ ਉਕਤ ਆਗੂ ਦਾ ਨਾਂਅ ਲੈਣਾ ਅਜੇ ਉੱਚਿਤ ਨਹੀਂ ਹੈ। ਮਾਝੇ ਦੇ ਇਸ ਆਗੂ ਦੀ ਆਲ ਇੰਡੀਆ ਕਾਂਗਰਸ ਦੇ ਜਨਰਲ ਸਕੱਤਰ ਸੰਗਠਨ ਕੇ.ਸੀ. ਵੇਨੂਗੋਪਾਲ, ਪੰਜਾਬ ਪ੍ਰਧਾਨ ਪ੍ਰਗਟ ਸਿੰਘ ਨਾਲ਼ ਵੀ ਮੁਲਾਕਾਤ ਹੋ ਚੁੱਕੀ ਹੈ। ਸਾਰੀਆਂ ਰਾਜਸੀ ਪ੍ਰਕਿਰਿਆਵਾਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਕੇਵਲ ਘਰ ਵਾਪਸੀ ਪੂਰੀ ਹੋਣੀ ਬਾਕੀ ਹੈ ਜੋ 4 ਨਵੰਬਰ ਨੂੰ ਸੰਭਵ ਹੋ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਮੱਧ ਪੂਰਬ ’ਚ ਜੰਗੀ ਤਣਾਅ ਦਰਮਿਆਨ ਕੱਚੇ ਤੇਲ ਦੀਆਂ ਕੀਮਤਾਂ 117.5 ਡਾਲਰ ਤੋਂ ਪਾਰ 120 ਡਾਲਰ ਦਾ ਅੰਕੜਾ ਛੂਹਣ ਦਾ ਖ਼ਦਸ... ਅਗਲੀ ਖ਼ਬਰ ਫੀਲਡਗੰਜ ’ਚ ਪਟਾਕਿਆਂ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ-ਇਕ ਮੌਤ
Ad Position 24