31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਮੱਧ ਪੂਰਬ ’ਚ ਜੰਗੀ ਤਣਾਅ ਦਰਮਿਆਨ ਕੱਚੇ ਤੇਲ ਦੀਆਂ ਕੀਮਤਾਂ 117.5 ਡਾਲਰ ਤੋਂ ਪਾਰ 120 ਡਾਲਰ ਦਾ ਅੰਕੜਾ ਛੂਹਣ ਦਾ ਖ਼ਦਸ਼ਾ

ਮੂਣਕ (ਸੰਗਰੂਰ), 30 ਅਕਤੂਬਰ (ਕੇਵਲ ਸਿੰਗਲਾ)-ਮੱਧ ਪੂਰਬ ਵਿਚ ਲਗਾਤਾਰ ਵਿਗੜ ਰਹੇ ਜੰਗੀ ਹਾਲਾਤ ਅਤੇ ਤੇਲ ਸਪਲਾਈ ਵਿਚ ਰੁਕਾਵਟਾਂ ਦੇ ਖ਼ਦਸ਼ਿਆਂ ਕਾਰਨ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਜ਼ਬਰਦਸਤ ਉਛਾਲ਼ ਆ ਰਿਹਾ ਹੈ। ਤਾਜ਼ਾ ਜਾਣਕਾਰੀ ਅਨੁਸਾਰ ਬ੍ਰੈਂਟ ਕਰੂਡ ਦੀ ਕੀਮਤ 117.

Ad Position 21
No active advertisement
ਅਜੀਤ ਡੈਸਕ 31-10-2026
ਮੂਣਕ (ਸੰਗਰੂਰ), 30 ਅਕਤੂਬਰ (ਕੇਵਲ ਸਿੰਗਲਾ)-ਮੱਧ ਪੂਰਬ ਵਿਚ ਲਗਾਤਾਰ ਵਿਗੜ ਰਹੇ ਜੰਗੀ ਹਾਲਾਤ ਅਤੇ ਤੇਲ ਸਪਲਾਈ ਵਿਚ ਰੁਕਾਵਟਾਂ ਦੇ ਖ਼ਦਸ਼ਿਆਂ ਕਾਰਨ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਜ਼ਬਰਦਸਤ ਉਛਾਲ਼ ਆ ਰਿਹਾ ਹੈ। ਤਾਜ਼ਾ ਜਾਣਕਾਰੀ ਅਨੁਸਾਰ ਬ੍ਰੈਂਟ ਕਰੂਡ ਦੀ ਕੀਮਤ 117.50 ਡਾਲਰ ਅਤੇ ਅਮਰੀਕੀ ਡਬਲਿਊ.ਟੀ.ਆਈ. ਕੱਚੇ ਤੇਲ ਦੀ ਕੀਮਤ 104 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ। ਇਸ ਤਰ੍ਹਾਂ ਤੇਲ ਦੀਆਂ ਕੀਮਤਾਂ ਲਗਾਤਾਰ ਚੌਥੇ ਮਹੀਨੇ ਵਾਧੇ ਵੱਲ ਵਧ ਰਹੀਆਂ ਹਨ। ਰਾਇਟਰਜ਼ ਦੀ ਰਿਪੋਰਟ ਅਨੁਸਾਰ 30 ਅਕਤੂਬਰ ਨੂੰ ਬ੍ਰੈਂਟ ਕਰੂਡ ਦਾ ਦਸੰਬਰ ਵਾਇਦਾ 117.62 ਡਾਲਰ ਅਤੇ ਡਬਲਿਊ.ਟੀ.ਆਈ. 104.18 ਡਾਲਰ ਪ੍ਰਤੀ ਬੈਰਲ ਤੱਕ ਪਹੁੰਚਿਆ। ਅਕਤੂਬਰ ਮਹੀਨੇ ਦੌਰਾਨ ਬ੍ਰੈਂਟ ਵਿਚ ਕਰੀਬ 14 ਫ਼ੀਸਦੀ ਅਤੇ ਡਬਲਿਊ.ਟੀ.ਆਈ. ਵਿਚ ਲਗਭਗ 15 ਫ਼ੀਸਦੀ ਵਾਧਾ ਦਰਜ ਹੋਣ ਦਾ ਅਨੁਮਾਨ ਹੈ। ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਦਾ ਮੁੱਖ ਕਾਰਨ ਅਮਰੀਕਾ ਅਤੇ ਈਰਾਨ ਵਿਚਾਲੇ ਮੁੜ ਫ਼ੌਜੀ ਟਕਰਾਅ ਦਾ ਖ਼ਦਸ਼ਾ ਹੈ। ਮਾਹਿਰਾਂ ਅਨੁਸਾਰ ਜੇਕਰ ਜੰਗੀ ਹਾਲਾਤ ਹੋਰ ਵਿਗੜਦੇ ਹਨ ਅਤੇ ਤੇਲ ਉਤਪਾਦਨ ਜਾਂ ਬਰਾਮਦਗੀ ਦੇ ਅਹਿਮ ਕੇਂਦਰਾਂ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਬ੍ਰੈਂਟ ਕਰੂਡ ਦੀ ਕੀਮਤ 120 ਡਾਲਰ ਪ੍ਰਤੀ ਬੈਰਲ ਤੋਂ ਵੀ ਉੱਪਰ ਜਾ ਸਕਦੀ ਹੈ। ਹਾਲਾਂਕਿ, ਕੂਟਨੀਤਕ ਗੱਲ-ਬਾਤ ਅੱਗੇ ਵਧਣ ਅਤੇ ਸਪਲਾਈ ਆਮ ਵਾਂਗ ਹੋਣ ਨਾਲ਼ ਕੀਮਤਾਂ ਵਿਚ ਗਿਰਾਵਟ ਵੀ ਆ ਸਕਦੀ ਹੈ। ਭਾਰਤ ’ਤੇ ਕੀ ਪਵੇਗਾ ਅਸਰ? ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਭਾਰਤ ਲਈ ਵੱਡੀ ਆਰਥਿਕ ਚੁਣੌਤੀ ਬਣ ਸਕਦੀਆਂ ਹਨ, ਕਿਉਂਕਿ ਭਾਰਤ ਆਪਣੀ ਲੋੜ ਦਾ ਵੱਡਾ ਹਿੱਸਾ ਵਿਦੇਸ਼ਾਂ ਤੋਂ ਦਰਾਮਦ ਕਰਦਾ ਹੈ। ਤੇਲ ਮਹਿੰਗਾ ਹੋਣ ਨਾਲ ਦੇਸ਼ ਦਾ ਦਰਾਮਦ ਬਿੱਲ ਵਧੇਗਾ ਅਤੇ ਡਾਲਰ ਦੇ ਮੁਕਾਬਲੇ ਰੁਪਏ ’ਤੇ ਵੀ ਦਬਾਅ ਪੈ ਸਕਦਾ ਹੈ। ਇਸ ਸਮੇਂ ਕੌਮਾਂਤਰੀ ਤੇਲ ਬਾਜ਼ਾਰ ਦੀ ਨਜ਼ਰ ਮੱਧ ਪੂਰਬ ਦੇ ਬਦਲਦੇ ਹਾਲਾਤ ’ਤੇ ਟਿਕੀ ਹੋਈ ਹੈ।
Ad Position 22
No active advertisement
ਪਿਛਲੀ ਖ਼ਬਰ ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਦਾ ਤਿੰਨ ਰੋਜ਼ਾ ਸੱਭਿਆਚਾਰਕ ਪ੍ਰੋਗਰਾਮ ਇਕਟੋਪੀਆ-2026 ਸ਼ਾਨੋ ਸ਼ੌਕਤ ਨਾਲ ਸਮਾਪਤ ਅਗਲੀ ਖ਼ਬਰ 4 ਦੀ ਮਾਲਵਾ ਰੈਲੀ ’ਚ ਮਾਝੇ ਦਾ ਵੱਡਾ ਆਗੂ ਕਾਂਗਰਸ ’ਚ ਕਰੇਗਾ ਘਰ ਵਾਪਸੀ
Ad Position 24