ਹਰਿਆਣਾ ਵਿਕਸਿਤ ਭਾਰਤ ਦੇ ਨਿਰਮਾਣ ’ਚ ਮੁੱਖ ਭੂਮਿਕਾ ਨਿਭਾਏਗਾ-ਸੁਭਾਸ਼ ਬਰਾਲਾ
ਵਿਕਾਸਿਤ ਭਾਰਤ ਸੰਕਲਪ ਸਭਾ ਤੇ ਸੇਵਾ ਜਯੋਤੀ ਯਾਤਰਾ ਪ੍ਰੋਗਰਾਮ ਕਰਵਾਇਆ
ਸਿਰਸਾ, 7 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸੇਵਾ ਸੰਕਲਪ ਅਭਿਆਨ ਦੇ ਤਹਿਤ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਵਿਕਾਸਿਤ ਭਾਰਤ ਸੰਕਲਪ ਸਭਾ ਅਤੇ ਸੇਵਾ ਜਯੋਤੀ ਯਾਤਰਾ ਪ੍ਰੋਗਰਾਮ ਕਰਵਾਏ ਗਏ। ਇਸ ਪ੍ਰੋਗਰਾਮ ਵਿਚ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਸਿਰਸਾ, 7 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸੇਵਾ ਸੰਕਲਪ ਅਭਿਆਨ ਦੇ ਤਹਿਤ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਵਿਕਾਸਿਤ ਭਾਰਤ ਸੰਕਲਪ ਸਭਾ ਅਤੇ ਸੇਵਾ ਜਯੋਤੀ ਯਾਤਰਾ ਪ੍ਰੋਗਰਾਮ ਕਰਵਾਏ ਗਏ। ਇਸ ਪ੍ਰੋਗਰਾਮ ਵਿਚ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਸਮਾਗਮ ਦੌਰਾਨ ਇੱਕ ਵਰਚੁਅਲ ਸੰਬੋਧਨ ਕੀਤਾ। 2047 ਤੱਕ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਦਾ ਸਮੂਹਿਕ ਪ੍ਰਣ ਲਿਆ ਗਿਆ। ਸਮਾਗਮ ਤੋਂ ਬਾਅਦ ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ਸਰਕਾਰੀ ਮਹਿਲਾ ਕਾਲਜ ਤੱਕ ਪੈਦਲ ਸੇਵਾ ਜਯੋਤੀ ਯਾਤਰਾ ਕੱਢੀ ਗਈ। ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਸਮੇਤ ਵੱਡੀ ਗਿਣਤੀ ਵਿਚ ਲੋਕਾਂ ਨੇ ਯਾਤਰਾ ਵਿੱਚ ਹਿੱਸਾ ਲਿਆ। ਵਧੀਕ ਡਿਪਟੀ ਕਮਿਸ਼ਨਰ ਅਰਪਿਤ ਸੰਗਲ ਨੇ ਮੁੱਖ ਮਹਿਮਾਨ ਨੂੰ ਇੱਕ ਬੂਟਾ ਭੇਟ ਕੀਤਾ। ਇਸ ਮੌਕੇ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ 2047 ਵਿਚ ਆਜ਼ਾਦੀ ਦੇ 100 ਸਾਲ ਮਨਾਏਗਾ ਤੇ ਇੱਕ ਵਿਕਸਤ ਰਾਸ਼ਟਰ ਬਣੇਗਾ ਤੇ ਹਰਿਆਣਾ ਇਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਸ ਮੌਕੇ ਚੇਅਰਮੈਨ ਭਾਰਤ ਭੂਸ਼ਨ ਜੁਆਲ, ਚੇਅਰਮੈਨ ਰੋਹਤਾਸ਼ ਜਾਂਗੜਾ, ਚੇਅਰਮੈਨ ਰਾਮਚੰਦਰ ਕੰਬੋਜ, ਚੇਅਰਮੈਨ ਦੇਵ ਕੁਮਾਰ ਸ਼ਰਮਾ, ਨਗਰ ਕੌਂਸਲ ਸਿਰਸਾ ਦੇ ਚੇਅਰਮੈਨ ਸ਼ਾਂਤੀ ਸਵਰੂਪ, ਭਾਜਪਾ ਜ਼ਿਲ੍ਹਾ ਸਿਰਸਾ ਪ੍ਰਧਾਨ ਯਤਿੰਦਰ ਸਿੰਘ ਐਡਵੋਕੇਟ, ਭਾਜਪਾ ਜ਼ਿਲ੍ਹਾ ਪ੍ਰਧਾਨ ਡੱਬਵਾਲੀ ਰੇਣੂ ਸ਼ਰਮਾ, ਸਾਬਕਾ ਸੰਸਦ ਮੈਂਬਰ ਚਰਨਜੀਤ ਸਿੰਘ ਰੋੜੀ, ਸਾਬਕਾ ਸਿਆਸੀ ਸਲਾਹਕਾਰ ਜਗਦੀਸ਼ ਚੋਪੜਾ, ਸਾਬਕਾ ਵਿਧਾਇਕ ਮੱਖਣ ਲਾਲ ਸਿੰਗਲਾ, ਸਤਪਾਲ ਮਹਿਤਾ, ਅੰਬਰ ਮਹਿਤਾ, ਹਨੂੰਮਾਨ ਕੁੰਡੂ, ਰਾਜਿੰਦਰ ਸਿੰਘ ਦੇਸੂਜੋਧਾ, ਗੁਰਦੇਵ ਸਿੰਘ ਰਾਹੀ, ਨਿਤਾਸ਼ਾ ਸਿਹਾਗ, ਭੁਪੇਸ਼ ਮਹਿਤਾ, ਅਮਨ ਚੋਪੜਾ, ਸੁਨੀਲ ਬਾਮਣੀਆ, ਸ਼ਿਆਮ ਬਜਾਜ, ਸੁਰੇਸ਼ ਪੰਵਾਰ, ਕੌਂਸਲਰ ਸੁਮਨ ਸ਼ਰਮਾ, ਬਿਮਲਾ ਸਿੰਵਰ, ਸੁਮਨ ਸੈਣੀ, ਵਿਸ਼ਨੂੰ ਸ਼ਰਮਾ, ਕਵਿਤਾ ਸਿਹਾਗ, ਕਪਿਲ ਸੋਨੀ ਆਦਿ ਹਾਜ਼ਰ ਸਨ।