23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸੰਤ ਰਾਜਿੰਦਰ ਸਿੰਘ ਦੁਨੀਆ ਵਿਚ ਅਧਿਆਤਮਿਕ ਗਿਆਨ ਫੈਲਾ ਰਹੇ ਹਨ - ਰੇਖਾ ਗੁਪਤਾ

ਨਵੀਂ ਦਿੱਲੀ, 23 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਸੰਤ ਰਾਜਿੰਦਰ ਸਿੰਘ ਇਕ ਸਿੱਖਿਅਤ ਸੰਤ ਹਨ ਜੋ ਕਿ ਮਾਨਵਤਾ ਲਈ ਸਾਕਾਰਾਤਮਿਕ ਬਦਲਾਓ ਲਿਆ ਰਹੇ ਹਨ ਅਤੇ ਨਾਲ ਹੀ ਪੂਰੀ ਦੁਨੀਆ ਵਿਚ ਅਧਿਆਤਮਿਕ ਗਿਆਨ ਫੈਲਾ ਰਹੇ ਹਨ ਤੇ ਇਨਸਾਨੀਅਤ ਏਕਤਾ ਲਈ ਲਗਾਤਾਰ ਕੰਮ ਕਰ ਰਹੇ ਹਨ।

Ad Position 21
No active advertisement
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਸੰਤ ਜੀ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਨਾਲ ਹਾਜ਼ਰ ਸੰਗਤ। 24-09-2026
ਨਵੀਂ ਦਿੱਲੀ, 23 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਸੰਤ ਰਾਜਿੰਦਰ ਸਿੰਘ ਇਕ ਸਿੱਖਿਅਤ ਸੰਤ ਹਨ ਜੋ ਕਿ ਮਾਨਵਤਾ ਲਈ ਸਾਕਾਰਾਤਮਿਕ ਬਦਲਾਓ ਲਿਆ ਰਹੇ ਹਨ ਅਤੇ ਨਾਲ ਹੀ ਪੂਰੀ ਦੁਨੀਆ ਵਿਚ ਅਧਿਆਤਮਿਕ ਗਿਆਨ ਫੈਲਾ ਰਹੇ ਹਨ ਤੇ ਇਨਸਾਨੀਅਤ ਏਕਤਾ ਲਈ ਲਗਾਤਾਰ ਕੰਮ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸੰਤ ਰਾਜਿੰਦਰ ਸਿੰਘ ਨੂੰ ਉਨ੍ਹਾਂ ਦੇ 80ਵੇਂ ਜਨਮ ਦਿਨ ਮੌਕੇ ਵਧਾਈ ਦਿੰਦੇ ਹੋਇਆਂ ਕੀਤਾ। ਵਿਧਾਇਕ ਅਸ਼ੋਕ ਗੋਇਲ ਨੇ ਇਸ ਮੌਕੇ ਕਿਹਾ ਕਿ ਸੰਤ ਰਾਜਿੰਦਰ ਸਿੰਘ ਵਿਗਿਆਨ ਅਤੇ ਅਧਿਆਤਮਿਕਤਾ ਦੋਵੇਂ ਦੁਨੀਆ ਦਾ ਬੇਹਤਰੀਨ ਸੰਗਮ ਹੈ, ਜੋ ਕਿ ਭਾਰਤ ਵਿਚ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ। ਇਸ ਮੌਕੇ 8 ਦਿਨਾਂ ਦਾ ਅਧਿਆਤਮਿਕ ਸੰਮੇਲਨ ਵੀ ਹੋਇਆ, ਜਿਸ ਵਿਚ ਦੇਸ਼-ਵਿਦੇਸ਼ ਤੋਂ ਕਾਫੀ ਗਿਣਤੀ ਵਿਚ ਸ਼ਰਧਾਲੂ ਸ਼ਾਮਿਲ ਹੋਏ। ਸੰਤ ਰਾਜਿੰਦਰ ਸਿੰਘ ਨੇ ਆਪਣੇ ਸੰਬੋਧਨ ਵਿਚ ਪ੍ਰਮਾਤਮਾ ਦਾ ਪ੍ਰੇਮ ਅਤੇ ਕਰੁਣਾ ਦੇ ਮਹੱਤਵ ’ਤੇ ਜ਼ੋਰ ਦਿੱਤਾ ਅਤੇ ਲੋਕਾਂ ਨੂੰ ਅਧਿਆਤਮਿਕ ਰਸਤੇ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੁਸ਼ਾਇਰਾ ਵੀ ਕੀਤਾ ਗਿਆ ਅਤੇ ਅੱਖਾਂ ਦੀ ਜਾਂਚ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਚਾਰ ਮਾਮਲਿਆਂ ਵਿਚ ਸ਼ਾਮਿਲ ਚੋਰ ਨੂੰ ਪੁਲਿਸ ਨੇ ਕੀਤਾ ਕਾਬੂ ਅਗਲੀ ਖ਼ਬਰ ਪੁਲਿਸ ਨੇ 7 ਘੰਟਿਆਂ ’ਚ ਕਤਲ ਕੇਸ ਦਾ ਕੀਤਾ ਨਿਪਟਾਰਾ
Ad Position 24