23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਡੀ. ਟੀ. ਸੀ. ਦੀਆਂ ਸਾਰੀਆਂ ਬੱਸਾਂ ਨਾ ਚੱਲਣ ਕਾਰਨ ਯਾਤਰੀ ਹੋ ਰਹੇ ਨੇ ਪ੍ਰੇਸ਼ਾਨ

ਨਵੀਂ ਦਿੱਲੀ, 23 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਵਿਚ ਨਿੱਜੀ ਆਪ੍ਰੇਟਰਾਂ ਦੇ ਅਧੀਨ ਡੀ.

Ad Position 21
No active advertisement
ਅਜੀਤ ਡੈਸਕ 24-09-2026
ਨਵੀਂ ਦਿੱਲੀ, 23 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਵਿਚ ਨਿੱਜੀ ਆਪ੍ਰੇਟਰਾਂ ਦੇ ਅਧੀਨ ਡੀ. ਟੀ. ਸੀ. ਬੱਸਾਂ ਵਿਚ ਤਾਇਨਾਤ ਡਰਾਈਵਰਾਂ ਤੇ ਕੰਡਕਟਰਾਂ ਦੀ ਹੜਤਾਲ 8ਵੇਂ ਦਿਨ ਪੁੱਜ ਗਈ ਹੈ। ਇਹ ਜ਼ਰੂਰ ਹੈ ਕਿ ਕੁਝ ਬੱਸਾਂ ਚੱਲ ਜ਼ਰੂਰ ਰਹੀਆਂ ਹਨ ਪਰ ਉਨ੍ਹਾਂ ਦੇ ਵਿਚ ਭੀੜ ਏਨੀ ਹੈ ਕਿ ਯਾਤਰੀਆਂ ਨੂੰ ਬੱਸਾਂ ਵਿਚ ਚੜ੍ਹਨਾ ਮੁਸ਼ਕਿਲ ਹੋ ਰਿਹਾ ਹੈ। ਕੁਝ ਯਾਤਰੀ ਡੀ. ਟੀ. ਸੀ. ਦੇ ‘ਵਨ ਦਿੱਲੀ ਏਪ’ ਤੇ ਬੱਸਾਂ ਦੀ ਜਾਣਕਾਰੀ ਲੈ ਰਹੇ ਹਨ ਪਰ ਬੱਸਾਂ ਦੀ ਜਾਣਕਾਰੀ ਜ਼ਿਆਦਾ ਨਹੀਂ ਮਿਲਦੀ। ਜੋ ਬੱਸਾਂ ਆ ਰਹੀਆਂ ਹਨ ਉਨ੍ਹਾਂ ਦੇ ਪ੍ਰਤੀ ਯਾਤਰੀਆਂ ਨੂੰ ਕਾਫੀ ਲੰਬਾ ਸਮਾਂ ਇੰਤਜ਼ਾਰ ਕਰਨਾ ਪੈ ਰਿਹਾ ਹੈ। ਸਭ ਤੋਂ ਜ਼ਿਆਦਾ ਤਕਲੀਫ ਨੌਕਰੀਪੇਸ਼ਾ ਵਾਲੇ, ਪ੍ਰਾਈਵੇਟ ਨੌਕਰੀ ਕਰਨ ਵਾਲੇ, ਦਿਹਾੜੀਦਾਰ ਮਜ਼ਦੂਰ, ਸਕੂਲੀ ਵਿਦਿਆਰਥੀਆਂ ਨੂੰ ਹੋ ਰਹੀ ਹੈ। ਉਧਰ ਦੂਸਰੇ ਪਾਸੇ ਮੈਟਰੋ ਰੇਲ ਦੇ ਵਿਚ ਬਹੁਤ ਜ਼ਿਆਦਾ ਭੀੜ ਹੈ ਤੇ ਲੋਕਾਂ ਨੂੰ ਮੈਟਰੋ ਦੇ ਅੰਦਰ ਜਾਣ ਪ੍ਰਤੀ ਤਕਲੀਫ ਹੋ ਰਹੀ ਹੈ। ਹੜਤਾਲ ਕਰਨ ਵਾਲੇ ਸੰਗਠਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ। ਦੂਸਰੇ ਪਾਸੇ ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਬੱਸਾਂ ਦੇ ਸੰਚਾਲਨ ਲਈ ਡਰਾਈਵਰਾਂ ਨੂੰ ਭੇਜ ਦਿੱਤਾ ਹੈ। ਇਸ ਆਪਸੀ ਖਿੱਚੋਤਾਣ ਵਿਚ ਆਮ ਲੋਕ ਪਿਸ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ 7 ਘੰਟਿਆਂ ’ਚ ਕਤਲ ਕੇਸ ਦਾ ਕੀਤਾ ਨਿਪਟਾਰਾ ਅਗਲੀ ਖ਼ਬਰ ਪੁਲਿਸ ਨੇ ਗੁਆਚੇ ਅਤੇ ਚੋਰੀ ਹੋਏ ਫੋਨ ਮਾਲਕਾਂ ਨੂੰ ਸੌਂਪੇ
Ad Position 24