23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਅਕਾਲ ਅਕੈਡਮੀ ਭੂੰਸਲਾ ਵਿਖੇ ਇੰਟਰ-ਜ਼ੋਨਲ ਗਤਕਾ ਟੂਰਨਾਮੈਂਟ ਕਰਵਾਇਆ

ਗੂਹਲਾ ਚੀਕਾ, 21 ਸਤੰਬਰ (ਓ. ਪੀ.

Ad Position 21
No active advertisement
ਪ੍ਰਤਿਯੋਗਤਾ ਵਿਖੇ ਹਿੱਸਾ ਲੈਣ ਵਾਲੇ ਖਿਡਾਰੀ ਆਪਣੇ ਪ੍ਰਿੰਸੀਪਲ ਦੇ ਨਾਲ। ਤਸਵੀਰ : ਓ.ਪੀ. ਸੈਣੀ 24-09-2026
ਗੂਹਲਾ ਚੀਕਾ, 21 ਸਤੰਬਰ (ਓ.ਪੀ.ਸੈਣੀ)- ਅਕਾਲ ਅਕੈਡਮੀ ਭੂੰਸਲਾ ਵਿਖੇ ਇੰਟਰ-ਜ਼ੋਨਲ ਗਤਕਾ ਟੂਰਨਾਮੈਂਟ ਬੜੇ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਅਕਾਲ ਅਕੈਡਮੀ ਭੂੰਸਲਾ, ਅਕਾਲ ਅਕੈਡਮੀ ਹੋਲੀ ਬਰਾੜਾ ਤੇ ਅਕਾਲ ਅਕੈਡਮੀ ਸਨਿਆਣਾ ਦੀਆਂ ਗਤਕਾ ਟੀਮਾਂ ਨੇ ਭਾਗ ਲਿਆ। ਤਿੰਨਾਂ ਅਕੈਡਮੀਆਂ ਦੇ ਵਿਦਿਆਰਥੀਆਂ ਨੇ ਆਪਣੀ ਗਤਕਾ ਕਲਾ, ਸਰੀਰਕ ਫੁਰਤੀ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੁਕਾਬਲੇ ਨੂੰ ਰੋਮਾਂਚਕ ਬਣਾਇਆ। ਇਸ ਤੋਂ ਪਹਿਲਾਂ ਹੋਏ ਇੰਟਰ-ਅਕੈਡਮੀ ਗਤਕਾ ਮੁਕਾਬਲਿਆਂ ਵਿਚ ਵੀ ਅਕਾਲ ਅਕੈਡਮੀ ਭੂੰਸਲਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ ਆਪਣੀ ਸ਼ਾਨਦਾਰ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਸੀ। ਇਸੇ ਲੜੀ ਨੂੰ ਜਾਰੀ ਰੱਖਦਿਆਂ ਇੰਟਰ-ਜ਼ੋਨਲ ਗਤਕਾ ਟੂਰਨਾਮੈਂਟ ਵਿਚ ਵੀ ਅਕਾਲ ਅਕੈਡਮੀ ਭੂੰਸਲਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ। ਦੂਜਾ ਸਥਾਨ ਅਕਾਲ ਅਕੈਡਮੀ ਹੋਲੀ ਬਰਾੜਾ ਤੇ ਤੀਜਾ ਸਥਾਨ ਅਕਾਲ ਅਕੈਡਮੀ ਸਨਿਆਣਾ ਨੇ ਹਾਸਲ ਕੀਤਾ। ਅਕਾਲ ਅਕੈਡਮੀ ਭੂੰਸਲਾ ਦੇ ਗਤਕਾ ਕੋਚ ਸੁਖਚੈਨ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਪੂਰੀ ਮਿਹਨਤ ਤੇ ਅਨੁਸ਼ਾਸਨ ਨਾਲ ਮੁਕਾਬਲੇ ਵਿਚ ਭਾਗ ਲਿਆ। ਕੋਚ ਵੱਲੋਂ ਵਿਦਿਆਰਥੀਆਂ ਨੂੰ ਨਿਯਮਿਤ ਅਭਿਆਸ ਕਰਵਾਉਣ ਤੇ ਉਨ੍ਹਾਂ ਦੀ ਖੇਡ ਕਲਾ ਨੂੰ ਨਿਖਾਰਨ ਲਈ ਕੀਤੇ ਜਾ ਰਹੇ ਯਤਨਾਂ ਦਾ ਨਤੀਜਾ ਟੂਰਨਾਮੈਂਟ ਵਿਚ ਸਪਸ਼ਟ ਤੌਰ ’ਤੇ ਦੇਖਣ ਨੂੰ ਮਿਲਿਆ। ਸਕੂਲ ਪ੍ਰਿੰਸੀਪਲ ਗੁਰਜੀਤ ਕੌਰ ਨੇ ਜੇਤੂ ਟੀਮ ਤੇ ਗਤਕਾ ਕੋਚ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਗਤਕਾ ਸਾਡੀ ਅਮੀਰ ਸਿੱਖ ਵਿਰਾਸਤ ਨਾਲ ਜੁੜੀ ਹੋਈ ਖੇਡ ਹੈ, ਜੋ ਵਿਦਿਆਰਥੀਆਂ ਵਿਚ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਅਨੁਸ਼ਾਸਨ , ਹਿੰਮਤ, ਇਕਾਗਰਤਾ ਤੇ ਆਤਮ-ਵਿਸ਼ਵਾਸ ਪੈਦਾ ਕਰਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਅਕਾਲ ਅਕੈਡਮੀ ਭੂੰਸਲਾ ਦੀ ਟੀਮ ਵਲੋਂ ਇੰਟਰ-ਅਕੈਡਮੀ ਤੋਂ ਬਾਅਦ ਇੰਟਰ-ਜ਼ੋਨਲ ਪੱਧਰ ’ਤੇ ਵੀ ਪਹਿਲਾ ਸਥਾਨ ਹਾਸਲ ਕਰਨਾ ਸਕੂਲ ਲਈ ਮਾਣ ਵਾਲੀ ਗੱਲ ਹੈ। ਇਸ ਪ੍ਰਾਪਤੀ ਨਾਲ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਵਿਚ ਖੁਸ਼ੀ ਦੀ ਲਹਿਰ ਪਾਈ ਗਈ।
Ad Position 22
No active advertisement
ਪਿਛਲੀ ਖ਼ਬਰ ਯੋਗ ਗੁਰੂ ਬਾਬਾ ਰਾਮਦੇਵ ਨੇ ਪਤੰਜਲੀ ਦੇ ਗਊ ਦੇ ਘਿਓ ਪ੍ਰਤੀ ਉੱਠੇ ਸਵਾਲਾਂ ਤੇ ਮਿਲਾਵਟ ਦੇ ਆਰੋਪਾਂ ਨੂੰ ਕੀਤਾ ਖਾਰਜ ਅਗਲੀ ਖ਼ਬਰ ਵਿਦਿਆਰਥੀਆਂ ਨੇ ਨਸ਼ਾ-ਮੁਕਤ ਹੋਣ ਦਾ ਲਿਆ ਪ੍ਰਣ
Ad Position 24