19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

20-11-2026

20-11-2026

Ad Position 21
No active advertisement
ਅਜੀਤ ਡੈਸਕ 20-11-2026

ਸੁਣਨ ਦਾ ਸੱਭਿਆਚਾਰ 

ਅੱਜ ਦੇ ਤੇਜ਼-ਤਰਾਰ ਅਤੇ ਡਿਜੀਟਲ ਯੁੱਗ ਵਿਚ ਇੱਕ ਬਹੁਤ ਹੀ ਅਹਿਮ ਚੀਜ਼ ਸਾਡੇ ਜੀਵਨ ਵਿਚੋਂ ਲਗਾਤਾਰ ਗੁੰਮ ਹੋ ਰਹੀ ਹੈ, ਉਹ ਹੈ 'ਸੁਣਨ ਦਾ ਸੱਭਿਆਚਾਰ' | ਅੱਜ ਹਰ ਕੋਈ ਆਪਣੀ ਗੱਲ ਕਹਿਣਾ ਚਾਹੁੰਦਾ ਹੈ, ਆਪਣੇ ਵਿਚਾਰ ਅਤੇ ਪ੍ਰਾਪਤੀਆਂ ਦੁਨੀਆ ਸਾਹਮਣੇ ਰੱਖਣਾ ਚਾਹੁੰਦਾ ਹੈ, ਪਰ ਕਿਸੇ ਕੋਲ ਇੰਨਾ ਸਬਰ ਨਹੀਂ ਬਚਿਆ ਕਿ ਉਹ ਕੁਝ ਪਲ ਰੁਕ ਕੇ ਦੂਜੇ ਦੀ ਗੱਲ ਨੂੰ  ਧਿਆਨ ਨਾਲ ਸੁਣ ਸਕੇ | ਇਸ ਬੇਸਬਰੀ ਦਾ ਸਭ ਤੋਂ ਡੂੰਘਾ ਅਸਰ ਸਾਡੇ ਆਪਸੀ ਰਿਸ਼ਤਿਆਂ 'ਤੇ ਪੈ ਰਿਹਾ ਹੈ | ਜਦੋਂ ਅਸੀਂ ਆਪਣੇ ਪਰਿਵਾਰਕ ਮੈਂਬਰਾਂ, ਦੋਸਤਾਂ ਜਾਂ ਸਾਥੀਆਂ ਨੂੰ  ਸੁਣਨਾ ਬੰਦ ਕਰ ਦਿੰਦੇ ਹਾਂ, ਤਾਂ ਉਨ੍ਹਾਂ ਅੰਦਰ ਇਕੱਲਾਪਣ ਪੈਦਾ ਹੋਣ ਲੱਗਦਾ ਹੈ | 
ਰਿਸ਼ਤਿਆਂ ਦੀ ਬੁਨਿਆਦ ਸਿਰਫ਼ ਬੋਲਣ 'ਤੇ ਨਹੀਂ, ਸਗੋਂ ਇੱਕ-ਦੂਜੇ ਦੀਆਂ ਭਾਵਨਾਵਾਂ ਨੂੰ  ਸਮਝਣ 'ਤੇ ਟਿਕੀ ਹੁੰਦੀ ਹੈ | ਇਹ ਸਮਝ ਉਦੋਂ ਹੀ ਪੈਦਾ ਹੁੰਦੀ ਹੈ ਜਦੋਂ ਅਸੀਂ ਦਿਲੋਂ ਸੁਣਦੇ ਹਾਂ | ਅੱਜ-ਕੱਲ੍ਹ ਜ਼ਿਆਦਾਤਰ ਲੋਕ ਸਿਰਫ਼ ਆਪਣਾ ਜਵਾਬ ਦੇਣ ਲਈ ਸੁਣਦੇ ਹਨ, ਦੂਜੇ ਨੂੰ  ਸਮਝਣ ਲਈ ਨਹੀਂ | ਇਸੇ ਕਾਰਨ ਛੋਟੀਆਂ-ਛੋਟੀਆਂ ਗੱਲਾਂ ਵੱਡੀਆਂ ਗਲਤ-ਫ਼ਹਿਮੀਆਂ ਬਣ ਜਾਂਦੀਆਂ ਹਨ ਅਤੇ ਰਿਸ਼ਤਿਆਂ ਵਿਚ ਦੂਰੀਆਂ ਵਧਣ ਲੱਗਦੀਆਂ ਹਨ | ਕਿਸੇ ਦੀ ਗੱਲ ਨੂੰ  ਧਿਆਨ ਨਾਲ ਸੁਣਨਾ, ਉਸ ਵਿਅਕਤੀ ਨੂੰ  ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਸਨਮਾਨ ਹੈ | ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਰਿਸ਼ਤਿਆਂ ਵਿਚ ਨਿੱਘ ਅਤੇ ਮਿਠਾਸ ਬਣੀ ਰਹੇ, ਤਾਂ ਸਾਨੂੰ 'ਸੁਣਨ ਦੀ ਕਲਾ' ਨੂੰ  ਮੁੜ ਸੁਰਜੀਤ ਕਰਨਾ ਪਵੇਗਾ | ਆਓ, ਜ਼ਿੰਦਗੀ ਦੀ ਭੱਜ-ਦੌੜ ਵਿਚੋਂ ਥੋੜ੍ਹਾ ਵਕਤ ਕੱਢੀਏ, ਮੋਬਾਈਲ ਸਕ੍ਰੀਨਾਂ ਤੋਂ ਨਜ਼ਰ ਹਟਾਈਏ ਅਤੇ ਆਪਣਿਆਂ ਦੀਆਂ ਗੱਲਾਂ ਨੂੰ  ਪੂਰੇ ਸਬਰ ਅਤੇ ਪਿਆਰ ਨਾਲ ਸੁਣਨ ਦੀ ਆਦਤ ਪਾਈਏ |

-ਸੁਖਵਿੰਦਰ ਸਾਕਾ
ਨੰਗਲ ਡੈਮ, ਰੂਪਨਗਰ

ਇਨਸਾਨੀਅਤ ਕਿੱਥੇ?

ਤਿਉਹਾਰਾਂ ਵਿਚ ਪਿਆਰ ਵਜੋਂ ਇੱਕ ਦੂਸਰੇ ਨੂੰ  ਦਿੱਤੀ ਜਾਂਦੀ ਮਠਿਆਈ ਵਧੇਰੇ ਕਰਕੇ ਮਿਲਾਵਟ ਵਾਲੀ ਹੀ ਆ ਰਹੀ ਹੈ | ਇਨਸਾਨੀਅਤ ਦਾ ਇਸ ਹੱਦ ਤੱਕ ਜਨਾਜ਼ਾ ਨਿਕਲ ਚੁੱਕਿਆ ਹੈ ਕਿ ਮਿਲਾਵਟ ਕਰਨ ਵਾਲੇ ਕੁਝ ਵੀ ਨਹੀਂ ਸੋਚਦੇ | ਅਸਲ ਵਿਚ ਪੈਸਾ ਕਮਾਉਣ ਦੀ ਸੋਚ ਨੇ ਲੋਕਾਂ ਨੂੰ  ਕੁਰਾਹੇ ਪਾ ਦਿੱਤਾ ਹੈ | ਲੋਕ ਖੁਸ਼ੀਆਂ ਵੰਡਣ ਲਈ ਮਠਿਆਈ ਲੈਕੇ ਜਾਂਦੇ ਹਨ | ਪਰ ਜਿਹੜੇ ਵੇਚ ਰਹੇ ਹਨ ਉਹ ਬਿਮਾਰੀਆਂ ਲੋਕਾਂ ਨੂੰ  ਵੇਚ ਰਹੇ ਹਨ |ਜਦੋਂ ਤਿਉਹਾਰ ਆਉਂਦੇ ਹਨ ਤਾਂ ਨਕਲੀ ਖੋਆ, ਦੁੱਧ ਅਤੇ ਪਨੀਰ ਬਜ਼ਾਰ ਦਾ ਸ਼ਰੇਆਮ ਹਿੱਸਾ ਬਣ ਜਾਂਦਾ ਹੈ, ਕਹਿਣਾ ਗਲਤ ਨਹੀਂ ਹੈ | ਵਿਭਾਗ ਨਾ ਆਮ ਦਿਨਾਂ ਵਿਚ ਮਿਲਾਵਟਖੋਰਾਂ ਤੇ ਸ਼ਿਕੰਜਾ ਕੱਸਦੇ ਹਨ ਅਤੇ ਨਾ ਤਿਉਹਾਰਾਂ ਵੇਲੇ | ਹਾਂ, ਕਾਰਨ ਅਸੀਂ ਸਾਰੇ ਜਾਣਦੇ ਹਾਂ |ਅਸਲ ਵਿਚ ਲੋਕਾਂ ਨੂੰ  ਖਾਣ ਵਾਲੀਆਂ ਵਧੇਰੇ ਕਰਕੇ ਚੀਜ਼ਾਂ ਸ਼ੁੱਧ ਮਿਲਦੀਆਂ ਹੀ ਨਹੀਂ ਹੈ |ਸਵਾਲ ਇਹ ਹੈ ਕਿ ਲੋਕ ਕਿਹੜੀ ਕਿਹੜੀ ਚੀਜ਼ ਖਾਣੀ ਛੱਡਣ | ਘਿਉ ਦੀ ਕੁਆਲਿਟੀ ਘਟੀਆ, ਵਰਤੇ ਜਾਣ ਵਾਲੇ ਰੰਗ ਵੀ ਘਟੀਆ, ਪਨੀਰ ਤੇ ਖੋਆ ਨਕਲੀ, ਬਣਾਉਣ ਲੱਗੇ ਕੋਈ ਸਫਾਈ ਦਾ ਖਿਆਲ ਨਹੀਂ ਰੱਖਿਆ ਜਾਂਦਾ | ਜਿੱਥੇ ਵਿਭਾਗਾਂ ਦੀ ਜ਼ਿੰਮੇਵਾਰੀ ਹੈ ਉੱਥੇ ਮਠਿਆਈ ਵੇਚਣ ਵਾਲਿਆਂ ਦੀ ਵੀ ਕੋਈ ਨੈਤਿਕ ਜ਼ਿੰਮੇਵਾਰੀ ਹੈ |

-ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ |

ਲੱਕ ਤੋੜ ਮਹਿੰਗਾਈ ਦਾ ਅਸਰ

ਪੂਰੇ ਦੇਸ਼ ਅਤੇ ਦੁਨੀਆ ਵਿਚ ਮਹਿੰਗਾਈ ਸਿਖ਼ਰ 'ਤੇ ਪਹੁੰਚ ਚੁੱਕੀ ਹੈ | ਖੰਡ, ਪੱਤੀ, ਤੇਲ, ਆਟਾ, ਚਾਵਲ ਹਰ ਇਕ ਚੀਜ਼ ਦੀ ਕੀਮਤ ਵਿਚ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਧ ਗਈ ਹੈ | ਇਕ ਗਰੀਬ ਪਰਿਵਾਰ ਲਈ ਦੋ ਸਮੇਂ ਦੀ ਰੋਟੀ ਖਾਣਾ ਵੀ ਮੁਸ਼ਕਿਲ ਹੋ ਗਿਆ ਹੈ | ਬੱਚਿਆਂ ਦੀਆਂ ਸਕੂਲ ਦੀਆਂ ਫ਼ੀਸਾਂ, ਘਰ ਪਰਿਵਾਰ ਦੇ ਹੋਰ ਖ਼ਰਚੇ, ਗਰੀਬ ਬੰਦੇ ਨੂੰ  ਲੈ ਬੈਠਦੇ ਹਨ | ਪਿਛਲੇ ਕੁਝ ਸਾਲਾਂ ਤੋਂ ਰੋਜ਼ਾਨਾ ਜੀਵਨ ਵਿਚ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਵਿਚ ਕਾਫੀ ਉਛਾਲ ਦੇਖਣ ਨੂੰ  ਮਿਲਿਆ ਹੈ | ਜੋ ਕਿ ਆਮ ਜਨ ਜੀਵਨ ਲਈ ਸਹੀ ਸੰਕੇਤ ਨਹੀਂ ਹੈ |
 ਇਸ ਮਹਿੰਗਾਈ ਨਾਲ ਮਨੁੱਖਤਾ ਵਿਚ ਆਪਸੀ ਲੜਾਈ, ਭੇਦ ਭਾਵ, ਚੋਰੀ, ਮਾਰ ਕੁੱਟ ਜਿਹੀਆਂ ਵਾਰਦਾਤਾਂ ਹੁੰਦੀਆਂ ਸਾਹਮਣੇ ਦਿਖਾਈ ਦੇ ਰਹੀਆਂ ਹਨ | ਸਰਕਾਰ ਨੂੰ  ਇਸ ਉੱਤੇ ਵਿਸ਼ੇਸ਼ ਧਿਆਨ ਦੀ ਲੋੜ ਹੈ | ਆਮ ਜਨ ਜੀਵਨ ਲਈ ਵਰਤੋਂ 'ਚ ਲਿਆਉਣ ਵਾਲੇ ਰਾਸ਼ਨ ਪਾਣੀ ਦਾ ਸਾਮਾਨ ਅਤੇ ਹੋਰ ਵਸਤੂਆਂ ਜਿਨ੍ਹਾਂ ਨੂੰ  ਆਪਾਂ ਰੋਜ਼ ਵਰਤੋਂ ਵਿਚ ਲਿਆਉਂਦੇ ਹਾਂ, ਉਨ੍ਹਾਂ ਦੀਆਂ ਕੀਮਤਾਂ ਸੰਬੰਧੀ ਸੋਚਣ ਦੀ ਲੋੜ ਹੈ |

-ਨੇਹਾ ਭੱਟੀ

Ad Position 22
No active advertisement
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਬੀ.ਸੀ.ਏ. ਸਮੈਸਟਰ ਪਹਿਲਾ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਅਜਿਹੀ ਲੜਾਈ ਨਾ ਲੜੋ ਜਿਸ ਨਾਲ ਮੁੜ ਸੁਲਾਹ ਕਰਨ ਦਾ ਰਾਹ ਬੰਦ ਹੋ ਜਾਵੇ | ¸ਸ਼ੇਖ਼ ਫ਼ਰੀਦ
Ad Position 24