16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

17-11-2026

17-11-2026

Ad Position 21
No active advertisement
ਅਜੀਤ ਡੈਸਕ 17-11-2026

ਆਪਣੇ-ਪਰਾਏ ਦੀ ਪਰਖ


ਚੰਗੇ ਸਮੇਂ ਦੌਰਾਨ ਤਾਂ ਸਭ ਵੱਡੀਆਂ-ਵੱਡੀਆਂ ਦਲੀਲਾਂ ਦਿੰਦੇ ਹਨ ਅਤੇ ਆਪਣੇਪਣ ਦਾ ਅਹਿਸਾਸ ਦਿਵਾਉਂਦੇ ਹਨ | ਆਪਣੇ-ਪਰਾਏ ਦੀ ਪਰਖ ਤਾਂ ਔਖੇ ਵੇਲੇ ਹੀ ਹੁੰਦੀ ਹੈ ਜਦ ਸਭ ਸਾਥ ਛੱਡ ਕੇ ਹੱਥ ਖੜ੍ਹੇ ਕਰ ਜਾਂਦੇ ਹਨ ਅਤੇ ਕੇਵਲ ਇਮਾਨਦਾਰ ਅਤੇ ਵਫ਼ਾਦਾਰ ਹੀ ਨਾਲ ਰਹਿ ਕੇ ਸਾਥ ਨਿਭਾਉਂਦੇ ਹਨ | ਜਿਵੇਂ ਇਕ ਗੁਆਂਢੀ ਦੂਜੇ ਗੁਆਂਢੀ ਦੇ ਔਖੇ ਵੇਲੇ ਕੰਮ ਆਉਂਦਾ ਹੈ, ਠੀਕ ਉਸੇ ਹੀ ਤਰ੍ਹਾਂ ਮੁਸ਼ਕਿਲ ਦੀ ਘੜੀ ਦੌਰਾਨ ਗੁਆਂਢੀ ਸੂਬਿਆਂ ਨੂੰ  ਇਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ 'ਕਰ ਭਲਾ ਸੋ ਹੋ ਭਲਾ' | ਪੰਜਾਬ ਅਜਿਹਾ ਸੂਬਾ ਹੈ, ਜੋ ਨਿਰਸੁਆਰਥ ਹਰੇਕ ਨੂੰ  ਮਦਦ ਦੇਣ ਲਈ ਤਿਆਰ ਰਹਿੰਦਾ ਹੈ | ਫਿਰ ਚਾਹੇ ਪੰਜਾਬ ਦੀ ਔਖੇ ਵੇਲੇ ਬਾਂਹ ਫੜੇ ਜਾਂ ਨਾ | ਪੰਜਾਬ 'ਚ ਰਹਿ ਰਹੇ 2 ਫ਼ੀਸਦੀ ਲੋਗ ਮਨੁੱਖਤਾ ਦੀ ਸੇਵਾ ਨੂੰ  ਹੀ ਸਰਵ ਉੱਚ ਧਰਮ ਸਮਝਦੇ ਹਨ | ਪਿਛਲੇ ਕਈ ਦਿਨਾਂ ਤੋਂ ਪੰਜਾਬ ਆਫ਼ਤ ਦਾ ਸਾਮ੍ਹਣਾ ਕਰ ਰਿਹਾ ਹੈ | ਸੂਬੇ 'ਚ ਸਥਿਤੀ ਡਾਵਾਂਡੋਲ ਬਣੀ ਹੋਈ ਹੈ | ਇਸ ਡਾਵਾਂਡੋਲ ਸਥਿਤੀ ਦੌਰਾਨ ਸਿੱਧ ਹੋ ਗਿਆ ਕਿ ਪੰਜਾਬ ਦਾ ਸੱਚਾ ਗੁਆਂਢੀ ਮਿੱਤਰ ਕੌਣ ਹੈ? ਵੈਸੇ ਤਾਂ ਹਰਿਆਣਾ ਅਤੇ ਰਾਜਸਥਾਨ ਨਿੱਤ ਪੰਜਾਬ ਕੋਲੋਂ ਪਾਣੀ ਦੀ ਮੰਗ ਕਰਦੇ ਹਨ ਅਤੇ ਸੂਬੇ ਦੇ ਪਾਣੀ 'ਤੇ ਆਪਣਾ ਹੱਕ ਸਮਝਦੇ ਹਨ ਪਰ ਜਦ ਅੱਜ ਪੰਜਾਬ ਹੜ੍ਹਾਂ ਦੀ ਲਪੇਟ 'ਚ ਆਇਆ ਹੈ ਤਾਂ ਹਰਿਆਣਾ ਅਤੇ ਰਾਜਸਥਾਨ ਦੋਵਾਂ ਨੇ ਵਾਧੂ ਪਾਣੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ | ਇਸ ਤੋਂ ਦੋਵੇਂ ਰਾਜਾਂ ਦਾ ਦੋਗਲਾਪਨ ਮੁਹਰੇ ਆਉਂਦਾ ਹੈ | ਇਸ ਮੁਸ਼ਕਿਲ ਦੀ ਘੜੀ ਦੌਰਾਨ ਲਹਿੰਦੇ ਪੰਜਾਬ ਨੇ ਚੜ੍ਹਦੇ ਪੰਜਾਬ ਦੀ ਬਾਂਹ ਫੜ੍ਹੀ ਹੈ | ਪਾਕਿਸਤਾਨ ਨੇ ਪੰਜਾਬ ਦੀ ਮਦਦ ਕਰ ਮਨੁੱਖਤਾ ਦੀ ਮਦਦ ਦਾ ਸੱਚਾ ਧਰਮ ਅਦਾ ਕੀਤਾ ਹੈ | ਪੰਜਾਬ 'ਚ ਹੜ੍ਹਾਂ ਦੀ ਸਥਿਤੀ 'ਤੇ ਕਾਬੂ ਪਾਉਣ ਲਈ ਪਾਕਿਸਤਾਨ ਨੇ ਸੁਲੇਮਾਨ ਹੈੱਡ ਵਰਕ ਤੋਂ 10 ਫਲੱਡ ਗੇਟ ਖੋਲ੍ਹ ਦਿੱਤੇ | ਪਾਕਿਸਤਾਨ ਵਲੋਂ ਫਲੱਡ ਗੇਟ ਖੋਲ੍ਹਣ ਨਾਲ ਦੱਖਣੀ ਮਾਲਵੇ ਦਾ ਪਾਣੀ ਦੇ ਕਹਿਰ ਤੋਂ ਬਚਾਅ ਹੋ ਗਿਆ ਸੀ | ਸੋ, ਗੁਆਂਢੀ ਮੁਲਕ ਪਾਕਿਸਤਾਨ ਨੇ ਪੰਜਾਬ ਦੀ ਸਕੇ ਭਰਾਵਾਂ ਵਾਂਗ ਬਾਂਹ ਫੜ ਕੇ ਉਸ ਦੀ ਮੁਸ਼ਕਿਲ ਵਕਤ ਦੌਰਾਨ ਮਦਦ ਕੀਤੀ | ਅਸੀਂ ਅਤਿ ਧੰਨਵਾਦੀ ਹਾਂ ਲਹਿੰਦੇ ਪੰਜਾਬ ਦੇ ਜਿਸ ਨੇ ਚੜ੍ਹਦੇ ਪੰਜਾਬ ਲਈ ਖੁੱਲ੍ਹਾ ਦਿਲ ਦਿਖਾਇਆ |

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ |

ਰੰਗਮੰਚ 'ਤੇ ਖ਼ਤਰਾ

ਪਿਛਲੇ ਦਿਨੀਂ ਸਫ਼ਾ ਨੰਬਰ ਤਿੰਨ 'ਤੇ ਗੁਰਵਿੰਦਰ ਸਿੰਘ ਔਲਖ ਦੀ ਪਟਿਆਲਾ ਤੋਂ ਛਪੀ ਰਿਪੋਰਟ ਰੰਗਮੰਚ ਦੀਆਂ ਵੱਡੀਆਂ ਸ਼ਖ਼ਸੀਅਤਾਂ ਦੀ ਹੋਂਦ ਨਿਖ਼ਾਰਨ ਵਾਲੇ ਆਡੀਟੋਰੀਅਮ ਦੀ ਆਪਣੀ ਹੋਂਦ ਗੁਆਚਣ ਕੰਢੇ ਭਵਿੱਖ ਵਿਚ ਪੰਜਾਬ ਦੇ ਨਵੇਂ ਆ ਰਹੇ ਕਲਾਕਾਰਾਂ ਅਤੇ ਰੰਗਮੰਚ ਪ੍ਰੇਮੀਆਂ ਲਈ ਦੁਖਦਾਇਕ ਖ਼ਬਰ ਹੈ | ਰਾਜ ਬੱਬਰ ਅਤੇ ਬਲਰਾਜ ਸਾਹਨੀ ਵਰਗੇ ਮਹਾਨ ਰੰਗਮੰਚ ਕਲਾਕਾਰਾਂ ਦੀ ਕਰਮ ਭੂਮੀ ਰਹਿਣ ਵਾਲੇ ਪਟਿਆਲਾ ਵਿਚਲੇ ਆਡੀਟੋਰੀਅਮ ਦਾ ਲਾਇਬ੍ਰੇਰੀ ਵਿਚ ਤਬਦੀਲ ਹੋਣਾ ਪੰਜਾਬੀ ਰੰਗਮੰਚ ਦੇ ਭਵਿੱਖ ਵਿਚ ਹੋਣ ਵਾਲੀ ਕਾਰਗੁਜ਼ਾਰੀ ਨੂੰ  ਵੀ ਪ੍ਰਭਾਵਿਤ ਕਰੇਗਾ | ਲਾਇਬ੍ਰੇਰੀ ਦਾ ਬਣਨਾ ਚੰਗੀ ਗੱਲ ਹੈ ਪਰੰਤੂ ਰੰਗਮੰਚ ਦੀ ਹੋਂਦ ਬਣੀ ਰਹਿਣੀ ਵੀ ਬਹੁਤ ਜ਼ਰੂਰੀ ਹੈ | ਆਡੀਟੋਰੀਅਮ ਨੂੰ  ਲਾਇਬ੍ਰੇਰੀ ਵਿਚ ਬਦਲਣ ਦੇ ਫ਼ੈਸਲੇ 'ਤੇ ਮੁੜ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ | ਰੰਗਮੰਚ ਨਾਲ ਜੁੜੇ ਤਮਾਮ ਬਾਸ਼ਿੰਦਿਆਂ ਨੂੰ  ਰੰਗਮੰਚ ਦੀ ਹੋਂਦ ਨੂੰ  ਬਚਾਉਣ ਲਈ ਯਤਨ ਕਰਨੇ ਹੋਣਗੇ |

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, (ਬਠਿੰਡਾ)

ਕਬਜ਼ੇ ਹਟਾਉਣ ਦੀ ਲੋੜ

ਅੱਜਕੱਲ੍ਹ ਸ਼ਹਿਰਾਂ ਵਿਚ ਗ਼ੈਰ ਕਾਨੂੰਨੀ ਕਬਜ਼ੇ ਇਕ ਵੱਡੀ ਸਮੱਸਿਆ ਬਣਦੇ ਜਾ ਰਹੇ ਹਨ | ਮਾੜੇ ਅਨਸਰ ਨਾ ਸਿਰਫ਼ ਜਨਤਕ ਜਾਇਦਾਦਾਂ 'ਤੇ ਕਬਜ਼ੇ ਕਰਦੇ ਹਨ, ਸਗੋਂ ਆਮ ਨਾਗਰਿਕਾਂ ਦੀ ਰੋਜ਼ਾਨਾ ਜ਼ਿੰਦਗੀ ਵਿਚ ਵੀ ਰੋੜਾ ਬਣਦੇ ਹਨ | ਪੈਦਲ ਰਸਤੇ ਜੋ ਰਾਹਗੀਰਾਂ ਲਈ ਨਿਰਧਾਰਤ ਹਨ, ਅਕਸਰ ਰੇਹੜੀਆਂ ਜਾਂ ਗੈਰ ਕਾਨੂੰਨੀ ਵਿਸਤਾਰਾਂ ਕਾਰਨ ਭਰੀਆਂ ਪਈਆਂ ਹਨ | ਜਿਸ ਕਰਕੇ ਲੋਕਾਂ ਨੂੰ  ਸੜਕਾਂ 'ਤੇ ਚੱਲਣ ਲਈ ਮਜਬੂਰ ਹੋਣਾ ਪੈਂਦਾ ਹੈ ਅਤੇ ਹਾਦਸਿਆਂ ਦਾ ਖ਼ਤਰਾ ਵੀ ਵਧ ਜਾਂਦਾ ਹੈ | ਹਾਲ ਹੀ ਵਿਚ ਚੰਡੀਗੜ੍ਹ ਦੀ ਮਸ਼ਹੂਰ ਫਰਨੀਚਰ ਮਾਰਕੀਟ, ਜੋ 40 ਸਾਲਾਂ ਤੋਂ ਗੈਰ ਕਾਨੂੰਨੀ ਤੌਰ 'ਤੇ ਕਾਇਮ ਸੀ, ਉਸ ਨੂੰ  ਪ੍ਰਸ਼ਾਸਨ ਵਲੋਂ ਹਟਾਇਆ ਗਿਆ ਅਤੇ ਲਗਭਗ 12 ਏਕੜ ਰਕਾਰੀ ਜ਼ਮੀਨ ਮੁੜ ਹਾਸਲ ਕੀਤੀ ਗਈ ਹੈ | ਇਹ ਕਾਰਵਾਈ ਪ੍ਰਸ਼ਾਸਨ ਵਲੋਂ ਕਈ ਹਫ਼ਤਿਆਂ ਦੀ ਤਿਆਰੀ ਅਤੇ ਨੋਟਿਸਾਂ ਤੋਂ ਬਾਅਦ ਕੀਤੀ ਗਈ ਜੋ ਕਾਫ਼ੀ ਕਾਰਗਰ ਸਾਬਿਤ ਹੋਈ | ਇਸ ਤਜਰਬੇ ਤੋਂ ਸਿੱਖ ਕੇ ਹੋਰ ਸ਼ਹਿਰਾਂ ਵਿਚ ਵੀ ਜਿੱਥੇ ਗੈਰਕਾਨੂੰਨੀ ਢਾਂਚੇ ਬਣੇ ਹੋਏ ਹਨ, ਉਨ੍ਹਾਂ ਨੂੰ  ਰਾਜਨੀਤਕ ਦਬਾਅ ਤੋਂ ਬਿਨਾਂ ਹਟਾਉਣਾ ਲਾਜ਼ਮੀ ਹੈ |

-ਹਰਜਸਪ੍ਰੀਤ ਕੌਰ
ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |

ਗੀਤਾਂ 'ਚ ਗਾਲ੍ਹਾਂ ਸਹੀ ਨਹੀਂ

ਪੰਜਾਬੀ ਫ਼ਿਲਮਾਂ ਅਤੇ ਗੀਤਾਂ ਵਿਚ ਭੈਣ ਦੀ ਗਾਲ੍ਹ ਦੀ ਵਰਤੋਂ ਨਾ ਸਿਰਫ਼ ਇਕ ਗੰਭੀਰ ਸਮਾਜਿਕ ਸਮੱਸਿਆ ਹੈ, ਸਗੋਂ ਇਹ ਔਰਤ ਦੀ ਇੱਜ਼ਤ, ਮਰਿਆਦਾ ਅਤੇ ਆਤਮ-ਸਨਮਾਨ 'ਤੇ ਵੱਡਾ ਧੱਬਾ ਹੈ | ਪੰਜਾਬੀ ਫ਼ਿਲਮਾਂ 'ਚ ਭੈਣ ਦੀਆਂ ਗਾਲ੍ਹਾਂ ਕੱਢਣ 'ਤੇ ਰੋਕ ਲਾਉਣਾ ਬਹੁਤ ਜ਼ਰੂਰੀ ਹੈ | ਕਿਉਂਕਿ ਇਨ੍ਹਾਂ ਨਾਲ ਨਾ ਸਿਰਫ਼ ਸੱਭਿਆਚਾਰ 'ਤੇ ਨਕਾਰਾਤਮਕ ਅਸਰ ਪੈਂਦਾ ਹੈ, ਸਗੋਂ ਨੌਜਵਾਨਾਂ 'ਤੇ ਵੀ ਗ਼ਲਤ ਪ੍ਰਭਾਵ ਪੈਂਦਾ ਹੈ | ਜਦੋਂ ਫ਼ਿਲਮਾਂ ਵਿਚ ਭੈਣ-ਭਰਾ ਦੀ ਬੇਅਦਬੀ ਦਿਖਾਈ ਜਾਂਦੀ ਹੈ ਤਾਂ ਨੌਜਵਾਨ ਇਸ ਨੂੰ  ਆਪਣੀ ਜ਼ਿੰਦਗੀ 'ਚ ਦੁਹਰਾਉਣ ਲੱਗਦੇ ਹਨ, ਜਿਸ ਨਾਲ ਪਰਿਵਾਰਕ ਅਤੇ ਸਮਾਜਿਕ ਰਿਸ਼ਤੇ ਖਰਾਬ ਹੁੰਦੇ ਹਨ |  ਫ਼ਿਲਮਾਂ ਬਣਾਉਣ ਵਾਲਿਆਂ ਨੂੰ  ਚਾਹੀਦਾ ਹੈ ਕਿ ਉਹ ਆਪਣੀਆਂ ਕਹਾਣੀਆਂ ਵਿਚ ਐਸੀਆਂ ਗੱਲਾਂ ਨਾ ਪੇਸ਼ ਕਰਨ ਜੋ ਸਾਡੀ ਜਵਾਨ ਪੀੜ੍ਹੀ ਨੂੰ  ਗ਼ਲਤ ਰਾਹ 'ਤੇ ਲੈ ਜਾਣ ਵਾਲੀਆਂ ਹੁੰਦੀਆਂ ਹਨ | ਸਿਰਫ਼ ਫ਼ਿਲਮਾਂ ਵਿਚ ਹੀ ਨਹੀਂ, ਸਗੋਂ ਪਰਿਵਾਰ, ਸਕੂਲ ਅਤੇ ਸਮਾਜਿਕ ਮੰਚ 'ਤੇ ਵੀ ਔਰਤ ਦੀ ਇੱਜ਼ਤ ਅਤੇ ਸਨਮਾਨ ਨੂੰ  ਬਣਾਈ ਰੱਖਣਾ ਚਾਹੀਦਾ ਹੈ |

-ਰਿਤੂ ਗਰਗ

ਕੰਮ ਕਰਨ ਦੀ ਆਦਤ ਪਾਓ

ਅਸੀਂ 1960 ਦੇ ਲਗਭਗ ਬਚਪਨ ਵਿਚ ਵੇਖਿਆ ਹੈ ਕਿ ਮਾਪੇ ਤੇ ਅਧਿਆਪਕ ਬੱਚਿਆਂ ਤੋਂ ਖ਼ੂਬ ਕੰਮ ਲੈਂਦੇ ਸਨ ਤੇ ਉਨ੍ਹਾਂ ਨੂੰ  ਕੰਮ ਕਰਦੇ ਵੇਖ ਕੇ ਖ਼ੁਸ਼ ਹੁੰਦੇ ਸਨ | ਇਸ ਨਾਲ ਬੱਚਿਆਂ ਨੂੰ  ਕੰਮ ਕਰਨ ਦੀ ਆਦਤ ਪੈ ਜਾਂਦੀ ਸੀ ਤੇ ਕੰਮ ਕਰਦੇ ਸਮੇਂ ਉਨ੍ਹਾਂ ਨੂੰ  ਕਿਸੇ ਕੋਲੋਂ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ ਸੀ | ਬੱਚੇ ਹੀ ਸਕੂਲ ਵਿਚ ਫੁੱਲਾਂ ਦੀਆਂ ਕਿਆਰੀਆਂ ਨੂੰ  ਪਾਣੀ ਦਿੰਦੇ, ਕਲਾਸ ਦੇ ਬੈਂਚਾਂ ਦੀ ਸਾਫ਼-ਸਫ਼ਾਈ ਕਰ ਲੈਂਦੇ ਸਨ | ਅਧਿਆਪਕਾਂ ਦੇ ਕਹਿਣ ਤੇ ਪਾਣੀ ਪਿਆਉਣ ਜਾਂ ਕੁਰਸੀ ਮੇਜ਼ ਇਦਰ ਉਧਰ ਕਰਨ ਵਰਗੇ ਛੋਟੇ ਮੋਟੇ ਕੰਮ ਖ਼ੁਸ਼ੀ-ਖ਼ੁਸ਼ੀ ਕਰ ਦਿੰਦੇ ਸਨ | ਇਸੇ ਤਰ੍ਹਾਂ ਬੱਚੇ ਪੜ੍ਹਾਈ ਤੋਂ ਇਲਾਵਾ ਮਾਪਿਆਂ ਨਾਲ ਵੀ ਪੱਠੇ ਲਿਆਉਣ, ਕੁਤਰਣ ਤੇ ਦੁਕਾਨਾਂ 'ਤੇ ਕੰਮ ਕਾਰ ਵਿਚ ਹੱਸ ਕੇ ਹੱਥ ਵੰਡਾਉਂਦੇ ਸਨ | ਇਸ ਦੇ ਉਲਟ ਅੱਜਕਲ੍ਹ ਮਾਪੇ ਤੇ ਅਧਿਆਪਕ ਬੱਚਿਆਂ ਨੂੰ  ਕੰਮ ਕਰਨਾ ਨਹੀਂ ਸਿਖਾਉਂਦੇ | ਸਕੂਲ ਵਿਚ ਅਧਿਆਪਕ ਬੱਚੇ ਨੂੰ  ਪਾਣੀ ਦਾ ਗਿਲਾਸ ਲਿਆਉਣ ਲਈ ਵੀ ਕਹਿ ਦੇਣ ਤਾਂ ਬੱਚਾਂ ਨਾਹ ਹੀ ਕਰ ਦਿੰਦੇ ਹਨ | ਜੋ ਛੋਟੇ ਮੋਟਾ ਕੰਮ ਕਰ ਵੀ ਦੇਵੇ ਤਾਂ ਅਗਲੇ ਦਿਨ ਮਾਤਾ-ਪਿਤਾ ਆ ਕੇ ਅਧਿਆਪਕਾਂ ਨੂੰ  ਬੁਰਾ ਭਲਾ ਕਹਿਣ ਲੱਗ ਪੈਂਦੇ ਹਨ | ਇਹ ਵਰਤਾਰਾ ਠੀਕ ਨਹੀਂ ਹੈ, ਬੱਚਿਆਂ ਨੂੰ  ਕੰਮ ਕਰਨ ਵਿਚ ਸ਼ਰਮ ਮਹਿਸੂਸ ਹੋਣ ਲੱਗ ਪੈਂਦੀ ਹੈ |

-ਪਿ੍ੰ. ਹਰਬੰਸ ਸਿੰਘ ਘਈ ਸਠਿਆਲਾ |

ਭਾਰਤੀ ਮੀਡੀਆ ਦੀ ਸਥਿਤੀ

ਵਿਸ਼ਵ ਪ੍ਰੈੱਸ ਆਜ਼ਾਦੀ ਸੂਚਕ ਅੰਕ ਵਿਚ ਭਾਰਤ ਦੀ ਸਥਿਤੀ ਅਤੇ ਟੀਵੀ ਚੈਨਲਾਂ ਵਲੋਂ ਬੇਰੁਜ਼ਗਾਰੀ, ਸਿੱਖਿਆ, ਸਿਹਤ ਤੇ ਮਹਿੰਗਾਈ ਵਰਗੇ ਬੁਨਿਆਦੀ ਮੁੱਦਿਆਂ ਦੀ ਥਾਂ ਸਨਸਨੀਖੇਜ਼ ਅਤੇ ਨਫ਼ਰਤ ਭੜਕਾਉਣ ਵਾਲੀਆਂ ਬਹਿਸਾਂ ਨੂੰ  ਤਰਜੀਹ ਦੇਣ ਬਾਰੇ ਲੇਖ ਵਿਚ ਪ੍ਰਗਟਾਈ ਚਿੰਤਾ ਗੰਭੀਰ ਵਿਚਾਰ ਦੀ ਮੰਗ ਕਰਦੀ ਹੈ | ਮੀਡੀਆ ਨੂੰ  ਇਸ ਸੰਕਟ ਵਿਚੋਂ ਕੱਢਣ ਲਈ ਅੰਦਰੂਨੀ ਸੁਧਾਰਾਂ ਦੇ ਨਾਲ-ਨਾਲ ਨਿਰਪੱਖ ਅਤੇ ਪ੍ਰਭਾਵਸ਼ਾਲੀ ਨਿਗਰਾਨੀ ਪ੍ਰਬੰਧ ਵੀ ਜ਼ਰੂਰੀ ਹਨ | ਪ੍ਰੈੱਸ ਕੌਂਸਲ ਆਫ਼ ਇੰਡੀਆ (P39) ਅਤੇ ਨਿਊਜ਼ ਬ੍ਰੌਡਕਾਸਟਿੰਗ ਐਂਡ ਡਿਜੀਟਲ ਸਟੈਂਡਰਡਜ਼ ਅਥਾਰਟੀ (N24S1) ਵਰਗੀਆਂ ਸੰਸਥਾਵਾਂ ਦੀ ਭੂਮਿਕਾ ਹੋਰ ਪ੍ਰਭਾਵਸ਼ਾਲੀ ਬਣਾਉਣ ਬਾਰੇ ਗੰਭੀਰਤਾ ਨਾਲ ਵਿਚਾਰ ਹੋਣਾ ਚਾਹੀਦਾ ਹੈ | ਗਲਤ ਜਾਣਕਾਰੀ, ਪੱਖਪਾਤ ਅਤੇ ਨਫ਼ਰਤ ਫੈਲਾਉਣ ਵਾਲੀ ਸਮੱਗਰੀ ਵਿਰੁੱਧ ਪਾਰਦਰਸ਼ੀ ਤੇ ਨਿਰਪੱਖ ਕਾਰਵਾਈ ਦੀ ਵਿਵਸਥਾ ਹੋਵੇ, ਤਾਂ ਜੋ ਮੀਡੀਆ ਆਪਣੀ ਜਵਾਬਦੇਹੀ ਨਿਭਾ ਸਕੇ | ਪ੍ਰੈੱਸ ਦੀ ਆਜ਼ਾਦੀ ਲੋਕਤੰਤਰ ਦੀ ਬੁਨਿਆਦ ਹੈ, ਪਰ ਇਸ ਆਜ਼ਾਦੀ ਦੇ ਨਾਲ ਤੱਥਾਂ ਦੀ ਸੱਚਾਈ, ਨਿਰਪੱਖਤਾ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਵੀ ਜੁੜੀ ਹੋਈ ਹੈ | ਮੀਡੀਆ ਦੀ ਆਜ਼ਾਦੀ ਨੂੰ  ਕਾਇਮ ਰੱਖਦਿਆਂ ਉਸ ਦੀ ਜਵਾਬਦੇਹੀ ਯਕੀਨੀ ਬਣਾਉਣਾ ਸਮੇਂ ਦੀ ਅਹਿਮ ਲੋੜ ਹੈ |

-ਗੁਰਬਾਜ਼ ਸਿੰਘ 
ਸਿਰਸਾ, ਹਰਿਆਣਾ 

ਘਟਦੀਆਂ ਮਨੁੱਖੀ ਕਦਰਾਂ-ਕੀਮਤਾਂ 

ਅੱਜ ਦੇ ਸਮੇਂ ਵਿੱਚ ਦਇਆ, ਇਮਾਨਦਾਰੀ, ਪਿਆਰ ਅਤੇ ਸਤਿਕਾਰ ਵਰਗੀਆਂ ਮਨੁੱਖੀ ਕਦਰਾਂ-ਕੀਮਤਾਂ ਘਟਦੀਆਂ ਜਾ ਰਹੀਆਂ ਹਨ | ਲੋਕ ਆਪਣੀਆਂ ਲੋੜਾਂ ਅਤੇ ਨਿੱਜੀ ਫਾਇਦਿਆਂ ਨੂੰ ਦੂਜਿਆਂ ਦੀਆਂ ਭਾਵਨਾਵਾਂ ਨਾਲੋਂ ਵੱਧ ਮਹੱਤਵ ਦੇਣ ਲੱਗ ਪਏ ਹਨ | ਬਜ਼ੁਰਗਾਂ ਦਾ ਸਤਿਕਾਰ ਕਰਨਾ, ਛੋਟਿਆਂ ਨਾਲ ਪਿਆਰ ਕਰਨਾ ਅਤੇ ਲੋੜਵੰਦਾਂ ਦੀ ਮਦਦ ਕਰਨਾ ਸਾਡੀ ਜ਼ਿੰਮੇਵਾਰੀ ਹੈ | ਮਨੁੱਖੀ ਕਦਰਾਂ-ਕੀਮਤਾਂ ਦੀ ਘਾਟ ਕਾਰਨ ਸਮਾਜ ਵਿੱਚ ਨਫ਼ਰਤ, ਧੋਖਾਧੜੀ ਅਤੇ ਝਗੜੇ ਵਧ ਰਹੇ ਹਨ | ਇਸ ਲਈ ਬੱਚਿਆਂ ਨੂੰ ਬਚਪਨ ਤੋਂ ਹੀ ਚੰਗੇ ਸੰਸਕਾਰ ਦੇਣੇ ਅਤੇ ਉਨ੍ਹਾਂ ਵਿੱਚ ਦਇਆ, ਇਮਾਨਦਾਰੀ ਤੇ ਸਤਿਕਾਰ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ |

-ਕੀਰਤੀ ਰਾਹੁਲ,
ਮਾਛੀਵਾੜਾ ਸਾਹਿਬ

Ad Position 22
No active advertisement
ਅਗਲੀ ਖ਼ਬਰ ਵਿਚਾਰ-ਪ੍ਰਵਾਹ
Ad Position 24