18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

19-11-2026

19-11-2026

Ad Position 21
No active advertisement
ਅਜੀਤ ਡੈਸਕ 19-11-2026

ਆਪਣਾ ਕਰਮ ਕਰਦੇ ਰਹੋ


ਸਾਬਕਾ ਆਈ ਪੀ ਐਸ ਅਧਿਕਾਰੀ ਇੰਦਰਜੀਤ ਸਿੰਘ ਸਿੱਧੂ ਦੁਆਰਾ ਚੰਡੀਗੜ੍ਹ ਦੀਆਂ ਸੜਕਾਂ 'ਤੇ ਖਿੱਲਰਿਆ ਹੋਇਆ ਕੂੜਾ ਕਰਕਟ ਚੁੱਕਣ ਦੀਆਂ ਵੀਡੀਓ ਜਿਥੇ ਚੰਡੀਗੜ੍ਹ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਪ੍ਰਸ਼ਾਸਨ ਨੂੰ  ਸ਼ਰਮਸਾਰ ਕਰਦੀਆਂ ਹਨ ਉੱਥੇ 89 ਸਾਲ ਦੀ ਉਮਰ ਵਿਚ ਸਮਾਜ ਸੇਵਾ ਦਾ ਜਜ਼ਬਾ ਹੋਰਾਂ ਲਈ ਪ੍ਰੇਰਨਾ ਸਰੋਤ ਬਣ ਰਿਹਾ ਹੈ | ਅਕਸਰ ਚੰਡੀਗੜ੍ਹ ਦੀਆਂ ਗਲੀਆਂ ਅਤੇ ਪਾਰਕਾਂ ਵਿਚ ਸਫ਼ਾਈ ਕਰਦਿਆਂ ਦੇਖੇ ਜਾਂਦੇ ਸਿੱਧੂ ਸਾਹਿਬ ਨੂੰ  ਇਸੇ ਸੇਵਾ ਦੇ ਬਦਲੇ 2026 ਵਿਚ ਪਦਮ ਸ੍ਰੀ ਐਵਾਰਡ ਨਾਲ ਨਿਵਾਜਿਆ ਗਿਆ ਸੀ | ਪਦਮ ਸ੍ਰੀ ਐਵਾਰਡ ਦੀ ਚਮਕ ਨੇ ਇੰਦਰਜੀਤ ਸਿੰਘ ਸਿੱਧੂ ਦੇ ਕੰਮ ਵਿਚ ਰੁਕਾਵਟ ਨਹੀਂ ਪਾਈ, ਸਗੋਂ ਉਹ ਹੁਣ ਆਪਣੇ ਕੰਮ ਵਿਚ ਹੋਰ ਸਰਗਰਮ ਹੋ ਗਏ ਹਨ | ਖ਼ਰਾਬ ਸਿਹਤ ਅਤੇ ਵੱਡੀ ਉਮਰ ਹੋਣ ਕਰਕੇ ਜਦੋਂ ਉਨ੍ਹਾਂ ਦੇ ਪੁੱਤਰ ਨੇ ਉਨ੍ਹਾਂ ਨੂੰ  ਅਮਰੀਕਾ ਜਾਣ ਲਈ ਕਿਹਾ ਤਾਂ ਉਨ੍ਹਾਂ ਨੇ ਆਪਣੇ ਪੁੱਤਰ ਨੂੰ  ਕਿਹਾ ਕਿ ਉਹ ਆਖ਼ਰੀ ਸਮੇਂ ਤੱਕ ਆਪਣੇ ਦੇਸ਼ ਵਿਚ ਹੀ ਸੇਵਾ ਕਰਦੇ ਰਹਿਣਗੇ | ਉਨ੍ਹਾਂ ਦੀ ਸੇਵਾ, ਉਨ੍ਹਾਂ ਦੇ ਜਜ਼ਬੇ ਨੂੰ  ਸਾਡਾ ਸਲਾਮ ਹੈ | ਇੰਦਰਜੀਤ ਸਿੰਘ ਸਿੱਧੂ ਨੇ ਸਮਾਜ ਦੇ ਉਨ੍ਹਾਂ ਲੋਕਾਂ ਨੂੰ  ਸ਼ੀਸ਼ਾ ਦਿਖਾਇਆ ਹੈ ਜੋ ਕੰਮ ਨੂੰ  ਵੱਡਾ ਛੋਟਾ ਸਮਝਦੇ ਹਨ | ਅਸੀਂ ਅਕਸਰ ਜਦੋਂ ਸਟੇਟਸ ਸਿੰਬਲ ਦੀ ਗੱਲ ਕਰਦੇ ਹਾਂ ਤਾਂ ਸਫ਼ਾਈ ਕਰਮਚਾਰੀਆਂ ਨੂੰ  ਛੋਟਾ ਅਤੇ ਨਿਗੂਣਾ ਸਮਝਿਆ ਜਾਂਦਾ ਹੈ ਜਦਕਿ ਉਹ ਸਮਾਜ ਸੁਧਾਰਕ ਅਤੇ ਵਾਤਾਵਰਨ ਪ੍ਰੇਮੀ ਹਨ ਜੋ ਕੂੜ ਕਰਕਟ ਦਾ ਸਹੀ ਨਿਪਟਾਰਾ ਕਰਕੇ ਵਾਤਾਵਰਨ ਨੂੰ  ਸ਼ੁੱਧ ਅਤੇ ਸਾਫ਼ ਰੱਖਣ ਵਿਚ ਮਦਦ ਕਰਦੇ ਹਨ | 

-ਰਜਵਿੰਦਰ ਪਾਲ ਸ਼ਰਮਾ

ਵਿਆਹਾਂ ਵਿਚ ਫ਼ਜ਼ੂਲ ਖ਼ਰਚੀ

ਅੱਜ-ਕੱਲ੍ਹ ਸਾਡੇ ਸਮਾਜ ਵਿਚ ਵਿਆਹਾਂ 'ਤੇ ਬਹੁਤ ਜ਼ਿਆਦਾ ਪੈਸਾ ਖ਼ਰਚ ਕਰਨ ਦਾ ਰਿਵਾਜ ਵਧ ਗਿਆ ਹੈ | ਮਹਿੰਗੇ ਮੈਰਿਜ ਪੈਲੇਸ, ਬਹੁਤ ਸਾਰੇ ਪਕਵਾਨਾਂ ਅਤੇ ਸਜਾਵਟ 'ਤੇ ਲੋੜ ਤੋਂ ਵੱਧ ਖ਼ਰਚਾ ਕੀਤਾ ਜਾਂਦਾ ਹੈ | ਇਸ ਦਿਖਾਵੇ ਕਾਰਨ ਆਮ ਅਤੇ ਮੱਧਵਰਗੀ ਪਰਿਵਾਰਾਂ ਉੱਤੇ ਬਹੁਤ ਬੋਝ ਪੈਂਦਾ ਹੈ | ਕਈ ਵਾਰ ਲੋਕਾਂ ਨੂੰ  ਆਪਣੇ ਬੱਚਿਆਂ ਦੇ ਵਿਆਹ ਲਈ ਬੈਂਕਾਂ ਜਾਂ ਹੋਰ ਥਾਵਾਂ ਤੋਂ ਕਰਜ਼ਾ ਵੀ ਲੈਣਾ ਪੈਂਦਾ ਹੈ | ਵਿਆਹ ਦਾ ਸਮਾਗਮ ਤਾਂ ਇੱਕ-ਦੋ ਦਿਨਾਂ ਵਿਚ ਖ਼ਤਮ ਹੋ ਜਾਂਦਾ ਹੈ, ਪਰ ਲਿਆ ਹੋਇਆ ਕਰਜ਼ਾ ਮੋੜਨ ਵਿਚ ਪਰਿਵਾਰਾਂ ਨੂੰ  ਕਈ ਸਾਲ ਲੱਗ ਜਾਂਦੇ ਹਨ | ਇਸ ਨਾਲ ਪਰਿਵਾਰਾਂ ਦੀ ਆਰਥਿਕ ਹਾਲਤ ਕਮਜ਼ੋਰ ਹੁੰਦੀ ਹੈ ਅਤੇ ਪ੍ਰੇਸ਼ਾਨੀ ਵਧਦੀ ਹੈ | ਸਾਨੂੰ ਸਾਰਿਆਂ ਨੂੰ  ਮਿਲ ਕੇ ਵਿਆਹਾਂ ਵਿਚ ਸਾਦਗੀ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ | ਜਿਹੜਾ ਪੈਸਾ ਅਸੀਂ ਸਿਰਫ਼ ਕੁਝ ਘੰਟਿਆਂ ਦੇ ਦਿਖਾਵੇ 'ਤੇ ਖ਼ਰਚ ਕਰਦੇ ਹਾਂ, ਉਸੇ ਪੈਸੇ ਨੂੰ  ਨਵੇਂ ਜੋੜੇ ਦੇ ਚੰਗੇ ਭਵਿੱਖ ਅਤੇ ਉਨ੍ਹਾਂ ਦੇ ਕੰਮ-ਕਾਰ ਲਈ ਵਰਤਿਆ ਜਾ ਸਕਦਾ ਹੈ | ਆਓ, ਚੰਗੀ ਸੋਚ ਅਪਣਾਉਂਦੇ ਹੋਏ ਸਾਦੇ ਵਿਆਹ ਕਰਨ ਦੀ ਸ਼ੁਰੂਆਤ ਕਰੀਏ ਤਾਂ ਜੋ ਹਰ ਪਰਿਵਾਰ ਖੁਸ਼ਹਾਲ ਰਹਿ ਸਕੇ |

-ਸੁਖਵਿੰਦਰ ਸਾਕਾ
ਨੰਗਲ ਡੈਮ, ਰੂਪਨਗਰ

Ad Position 22
No active advertisement
ਪਿਛਲੀ ਖ਼ਬਰ ਪੱਛਮੀ ਦਿੱਲੀ ਵਿਖੇ ਵਾਪਰੀ ਬੇਅਦਬੀ ਦੀ ਘਟਨਾ, ਰੋਸ ਵਜੋਂ ਸਿੱਖ ਸੰਗਤਾਂ ਨੇ ਸੜਕੀ ਆਵਾਜਾਈ ਕੀਤੀ ਠੱਪ ਅਗਲੀ ਖ਼ਬਰ ਵਿਚਾਰ-ਪ੍ਰਵਾਹ
Ad Position 24