18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਰੱਖਿਆ ਮੰਤਰਾਲੇ ਵਲੋਂ 1,976 ਕਰੋੜ ਰੁਪਏ ਦਾ ਕਰਾਰ

ਨਵੀਂ ਦਿੱਲੀ, 18 ਨਵੰਬਰ (ਪੀ. ਟੀ. ਆਈ.)-ਰੱਖਿਆ ਮੰਤਰਾਲੇ ਨੇ ਬੁੱਧਵਾਰ ਨੂੰ ਭਾਰਤੀ ਜਲ ਸੈਨਾ ਦੀ ਬਰਾਕ ਪੁਆਇੰਟ ਡਿਫੈਂਸ ਮਿਜ਼ਾਈਲ ਪ੍ਰਣਾਲੀ ਦੇ ਅੱਪਗ੍ਰੇਡ ਅਤੇ ਪੁਰਾਣੇ ਹੋ ਚੁੱਕੇ ਉਪਕਰਨਾਂ ਨੂੰ ਬਦਲਣ ਲਈ ਇਜ਼ਰਾਈਲ ਏਅਰੋਸਪੇਸ ਇੰਡਸਟਰੀਜ਼ ਨਾਲ ਲਗਭਗ 1,976 ਕਰੋੜ ਰੁਪਏ ਦਾ ਕਰਾਰ ਕੀਤਾ ...

Ad Position 21
No active advertisement
ਅਜੀਤ ਡੈਸਕ 18-11-2026

ਨਵੀਂ ਦਿੱਲੀ, 18 ਨਵੰਬਰ (ਪੀ. ਟੀ. ਆਈ.)-ਰੱਖਿਆ ਮੰਤਰਾਲੇ ਨੇ ਬੁੱਧਵਾਰ ਨੂੰ ਭਾਰਤੀ ਜਲ ਸੈਨਾ ਦੀ ਬਰਾਕ ਪੁਆਇੰਟ ਡਿਫੈਂਸ ਮਿਜ਼ਾਈਲ ਪ੍ਰਣਾਲੀ ਦੇ ਅੱਪਗ੍ਰੇਡ ਅਤੇ ਪੁਰਾਣੇ ਹੋ ਚੁੱਕੇ ਉਪਕਰਨਾਂ ਨੂੰ ਬਦਲਣ ਲਈ ਇਜ਼ਰਾਈਲ ਏਅਰੋਸਪੇਸ ਇੰਡਸਟਰੀਜ਼ ਨਾਲ ਲਗਭਗ 1,976 ਕਰੋੜ ਰੁਪਏ ਦਾ ਕਰਾਰ ਕੀਤਾ ਹੈ । ਇਸ ਪ੍ਰਣਾਲੀ ਦੇ ਅੱਪਗ੍ਰੇਡ ਨਾਲ ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ਾਂ ਦੀ ਹਵਾਈ ਰੱਖਿਆ ਸਮਰਥਾ ਹੋਰ ਮਜ਼ਬੂਤ ਹੋਵੇਗੀ ਤੇ ਇਸ ਦੀ ਮਾਰਕ ਸਮਰਥਾ ਵਿਚ ਵੀ ਵਾਧਾ ਹੋਵੇਗਾ ।

ਅਧਿਕਾਰੀਆਂ ਅਨੁਸਾਰ, ਇਸ ਕਰਾਰ ਤਹਿਤ ਮਿਜ਼ਾਈਲ ਪ੍ਰਣਾਲੀ ਦੇ ਹਾਰਡਵੇਅਰ ਤੇ ਸਾਫਟਵੇਅਰ ਦਾ ਵਿਆਪਕ ਪੱਧਰ ’ਤੇ ਅੱਪਗ੍ਰੇਡ ਕੀਤਾ ਜਾਵੇਗਾ । ਰੱਖਿਆ ਮੰਤਰਾਲੇ ਤੇ ਇਜ਼ਰਾਈਲ ਏਅਰੋਸਪੇਸ ਇੰਡਸਟਰੀਜ਼ ਵਿਚਾਲੇ 1,976.40 ਕਰੋੜ ਰੁਪਏ ਦਾ ਇਹ ਕਰਾਰ ‘ਹੋਰ ਪੂੰਜੀ ਖਰੀਦ ਪ੍ਰਕਿਰਿਆ’ ਤਹਿਤ 18 ਨਵੰਬਰ ਨੂੰ ਨਵੀਂ ਦਿੱਲੀ ਵਿਖੇ ਕੀਤਾ ਗਿਆ ।

ਇਸ ਮੌਕੇ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਵੀ ਮੌਜੂਦ ਸਨ । ਮੰਤਰਾਲੇ ਨੇ ਕਿਹਾ ਕਿ ਇਸ ਕਰਾਰ ਦਾ ਮੁੱਖ ਉਦੇਸ਼ ਭਾਰਤੀ ਜਲ ਸੈਨਾ ਦੇ ਜਹਾਜ਼ਾਂ ’ਤੇ ਤਾਇਨਾਤ ਬਰਾਕ ਪੁਆਇੰਟ ਡਿਫੈਂਸ ਮਿਜ਼ਾਈਲ ਪ੍ਰਣਾਲੀ ਨੂੰ ਅੱਪਗ੍ਰੇਡ ਕਰਨਾ ਤੇ ਇਸ ਦੇ ਪੁਰਾਣੇ ਹੋ ਚੁੱਕੇ ਉਪਕਰਨਾਂ ਦਾ ਆਧੁਨਿਕੀਕਰਨ ਕਰਨਾ ਹੈ ।

Ad Position 22
No active advertisement
ਪਿਛਲੀ ਖ਼ਬਰ ਕੁਲਗਾਮ ਮੁਕਾਬਲੇ ਦੌਰਾਨ ਚੋਟੀ ਦਾ ਲਸ਼ਕਰ ਕਮਾਂਡਰ ਹਲਾਕ ਅਗਲੀ ਖ਼ਬਰ ਆਜ਼ਮ ਖ਼ਾਨ ਜੇਲ੍ਹ ਤੋਂ ਰਿਹਾਅ
Ad Position 24