ਕੈਪੀਲਨੋ ਸਸਪੈਂਸ਼ਨ ਬ੍ਰਿਜ ਰੰਗ-ਬਿਰੰਗੀ ਰੌਸ਼ਨੀ ਨਾਲ ਬਣਿਆ ਖਿੱਚ ਦਾ ਕੇਂਦਰ
ਵੈਨਕੂਵਰ, 20 ਨਵੰਬਰ (ਮਲਕੀਤ ਸਿੰਘ)- ਉੱਤਰੀ ਵੈਨਕੂਵਰ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ ਕੈਪੀਲਨੋ ਸਸਪੈਂਸ਼ਨ ਬ੍ਰਿਜ ਪਾਰਕ ਵਿੱਚ ਕ੍ਰਿਸਮਸ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਰੰਗ-ਬਿਰੰਗੀਆਂ ਰੌਸ਼ਨੀਆਂ ਦੀ ਨਵੀਂ ਸਜਾਵਟ ਕੀਤੀ ਗਈ ਹੈ। ਇਸ ਵਾਰ ਪਾਰਕ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਬਰਸਾਤੀ ਮੌਸਮ ਤੋਂ ਪ੍ਰੇਰਿਤ ਵਿਸ਼ੇਸ਼ ਰੌਸ਼ਨੀ ਪ੍ਰਦਰਸ਼ਨੀ ਵੀ ਸ਼ਾਮਲ ਕੀਤੀ ਗਈ ਹੈ।
ਵੈਨਕੂਵਰ, 20 ਨਵੰਬਰ (ਮਲਕੀਤ ਸਿੰਘ)- ਉੱਤਰੀ ਵੈਨਕੂਵਰ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ ਕੈਪੀਲਨੋ ਸਸਪੈਂਸ਼ਨ ਬ੍ਰਿਜ ਪਾਰਕ ਵਿੱਚ ਕ੍ਰਿਸਮਸ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਰੰਗ-ਬਿਰੰਗੀਆਂ ਰੌਸ਼ਨੀਆਂ ਦੀ ਨਵੀਂ ਸਜਾਵਟ ਕੀਤੀ ਗਈ ਹੈ। ਇਸ ਵਾਰ ਪਾਰਕ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਬਰਸਾਤੀ ਮੌਸਮ ਤੋਂ ਪ੍ਰੇਰਿਤ ਵਿਸ਼ੇਸ਼ ਰੌਸ਼ਨੀ ਪ੍ਰਦਰਸ਼ਨੀ ਵੀ ਸ਼ਾਮਲ ਕੀਤੀ ਗਈ ਹੈ। ਇਸ ਨਵੀਂ ਪ੍ਰਦਰਸ਼ਨੀ ਵਿੱਚ ਬਾਰਿਸ਼ ਅਤੇ ਤੂਫ਼ਾਨੀ ਮੌਸਮ ਦੇ ਨਜ਼ਾਰਿਆਂ ਨੂੰ ਰੌਸ਼ਨੀਆਂ ਰਾਹੀਂ ਦਿਲਚਸਪ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਸ ਪ੍ਰਦਰਸ਼ਨੀ ਦੀ ਇੱਕ ਹੋਰ ਖਾਸ ਗੱਲ ਇਹ ਹੈ ਕਿ ਇਸ ਤੋਂ ਪ੍ਰਾਪਤ ਹੋਣ ਵਾਲੀ ਆਮਦਨ ਦਾ ਕੁਝ ਹਿੱਸਾ ਬ੍ਰਿਟਿਸ਼ ਕੋਲੰਬੀਆ ਦੇ ਪੇਸ਼ੇਵਰ ਅੱਗ ਬੁਝਾਊ ਕਰਮਚਾਰੀਆਂ ਦੇ ਬਰਨ ਫੰਡ ਨੂੰ ਦਿੱਤਾ ਜਾਵੇਗਾ। ਇਹ ਸੰਸਥਾ ਅੱਗ ਕਾਰਨ ਝੁਲਸੇ ਵਿਅਕਤੀਆਂ ਦੀ ਸਹਾਇਤਾ ਨਾਲ ਜੁੜੀ ਹੋਈ ਹੈ। ਕੈਪੀਲਨੋ ਸਸਪੈਂਸ਼ਨ ਬ੍ਰਿਜ ਪਾਰਕ ਪਹਿਲਾਂ ਹੀ ਆਪਣੀਆਂ ਕੁਦਰਤੀ ਸੁੰਦਰਤਾਵਾਂ ਅਤੇ ਉੱਚੇ ਲਟਕਦੇ ਪੁਲ ਕਾਰਨ ਸੈਲਾਨੀਆਂ ਵਿੱਚ ਪ੍ਰਸਿੱਧ ਹੈ। ਕ੍ਰਿਸਮਸ ਦੇ ਮੌਕੇ ਰੌਸ਼ਨੀਆਂ ਦੀ ਇਹ ਨਵੀਂ ਸਜਾਵਟ ਸੈਲਾਨੀਆਂ ਲਈ ਇੱਕ ਹੋਰ ਆਕਰਸ਼ਣ ਬਣ ਸਕਦੀ ਹੈ।