16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਭਾਰਤ ’ ਚ ਹੋਵੇਗੀ 2029 ਚੈਂਪੀਅਨਜ਼ ਟਰਾਫੀ ਤੇ 2031 ਇਕ ਦਿਨਾ ਵਿਸ਼ਵ ਕੱਪ

ਬਾਲੀ, 15 ਨਵੰਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 16-11-2026
ਬਾਲੀ, 15 ਨਵੰਬਰ (ਪੀ.ਟੀ.ਆਈ.)-ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਦੇ ਬੋਰਡ ਨੇ ਸਾਲ 2035 ਤੱਕ ਹੋਣ ਵਾਲੇ ਪੁਰਸ਼ਾਂ ਦੇ ਵੱਡੇ ਕ੍ਰਿਕਟ ਟੂਰਨਾਮੈਂਟਾਂ ਦੀਆਂ ਤਰੀਕਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸ਼ਡਿਊਲ ਮੁਤਾਬਕ ਭਾਰਤ ’ਚ 9 ਤੋਂ 28 ਅਕਤੂਬਰ 2029 ਤੱਕ ਚੈਂਪੀਅਨਜ਼ ਟਰਾਫੀ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਭਾਰਤ ਤੇ ਬੰਗਲਾਦੇਸ਼ ਮਿਲ ਕੇ 9 ਅਕਤੂਬਰ ਤੋਂ 23 ਨਵੰਬਰ 2031 ਤੱਕ ਇਕ ਦਿਨਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨਗੇ। ਭਾਰਤ ’ਚ 2006 ਤੋਂ ਬਾਅਦ ਪਹਿਲੀ ਵਾਰ ਚੈਂਪੀਅਨਜ਼ ਟਰਾਫੀ ਕਰਵਾਈ ਜਾਵੇਗੀ। ਉੱਥੇ ਹੀ 2031 ’ਚ ਇਕ ਦਿਨਾ ਵਿਸ਼ਵ ਕੱਪ ਇਕ ਵਾਰ ਫਿਰ ਭਾਰਤ ’ਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਭਾਰਤ ਨੇ 2023 ਵਿਚ ਇਕ ਦਿਨਾ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ। ਜ਼ਿਕਰਯੋਗ ਹੈ ਕਿ 2027 ਦਾ ਇਕ ਦਿਨਾ ਵਿਸ਼ਵ ਕੱਪ ਦੱਖਣੀ ਅਫਰੀਕਾ ’ਚ ਅਕਤੂਬਰ-ਨਵੰਬਰ ਦੌਰਾਨ ਹੋਵੇਗਾ। 2031 ਦਾ ਵਿਸ਼ਵ ਕੱਪ ਭਾਰਤ ਤੇ ਬੰਗਲਾਦੇਸ਼ ਮਿਲ ਕੇ ਕਰਵਾਉਣਗੇ। ਹਾਲਾਂਕਿ, 2031 ਤੋਂ ਬਾਅਦ ਹੋਣ ਵਾਲੇ ਟੂਰਨਾਮੈਂਟਾਂ ਲਈ ਮੇਜ਼ਬਾਨ ਦੇਸ਼ਾਂ ਦੇ ਨਾਂਅ ਅਜੇ ਨਹੀਂ ਦੱਸੇ ਗਏ, ਪਰ ਉਨ੍ਹਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਸ਼ਡਿਊਲ 2028 ’ਚ ਆਸਟ੍ਰੇਲੀਆ ਤੇ ਨਿਊਜ਼ੀਲੈਂਡ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਸ਼ੁਰੂ ਹੋ ਕੇ 2035 ਦੇ ਇਕ ਦਿਨਾ ਵਿਸ਼ਵ ਕੱਪ ਤੱਕ ਦਾ ਹੈ। ਆਈ.ਸੀ.ਸੀ. ਦੇ ਸੀ.ਈ.ਓ. ਸੰਜੋਗ ਗੁਪਤਾ ਨੇ ਕਿਹਾ ਕਿ ਆਈ.ਸੀ.ਸੀ. ਦੇ ਟੂਰਨਾਮੈਂਟਾਂ ਦਾ ਸ਼ਡਿਊਲ ਦੁਨੀਆ ਭਰ ’ਚ ਕ੍ਰਿਕਟ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ। ਇਹ ਟੂਰਨਾਮੈਂਟ ਖਿਡਾਰੀਆਂ ਤੇ ਪ੍ਰਸ਼ੰਸਕਾਂ ਲਈ ਖਾਸ ਮਹੱਤਵ ਰੱਖਦੇ ਹਨ। ਉਨ੍ਹਾਂ ਕਿਹਾ ਕਿ ਟੂਰਨਾਮੈਂਟਾਂ ਦੀਆਂ ਤਰੀਕਾਂ ਦਾ ਪਹਿਲਾਂ ਹੀ ਪਤਾ ਹੋਣ ਨਾਲ ਖਿਡਾਰੀਆਂ ਤੇ ਕ੍ਰਿਕਟ ਬੋਰਡਾਂ ਨੂੰ ਤਿਆਰੀ ਕਰਨ ਵਿਚ ਮਦਦ ਮਿਲਦੀ ਹੈ। ਇਸ ਨਾਲ ਖਿਡਾਰੀਆਂ ਦੇ ਵਿਕਾਸ ਤੇ ਵਧੀਆ ਪ੍ਰਦਰਸ਼ਨ ਲਈ ਯੋਜਨਾਵਾਂ ਬਣਾਈਆਂ ਜਾ ਸਕਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਏਅਰ ਇੰਡੀਆ ਨੇ ਨਿਊਯਾਰਕ ਤੇ ਨੇਵਾਰਕ ਲਈ ਸਿੱਧੀਆਂ ਉਡਾਣਾਂ ਮੁੜ ਕੀਤੀਆਂ ਸ਼ੁਰੂ ਅਗਲੀ ਖ਼ਬਰ ਅਮਰੀਕੀ ਹਵਾਈ ਅੱਡੇ ’ਤੇ ਮਾਲਵਾਹਕ ਤੇ ਯਾਤਰੀ ਜਹਾਜ਼ ਦੀ ਟੱਕਰ
Ad Position 24