ਏਅਰ ਇੰਡੀਆ ਨੇ ਨਿਊਯਾਰਕ ਤੇ ਨੇਵਾਰਕ ਲਈ ਸਿੱਧੀਆਂ ਉਡਾਣਾਂ ਮੁੜ ਕੀਤੀਆਂ ਸ਼ੁਰੂ
ਯਾਤਰਾ ਦਾ ਸਮਾਂ 5 ਘੰਟੇ ਘਟਿਆ ਨਵੀਂ ਦਿੱਲੀ, 15 ਨਵੰਬਰ (ਪੀ. ਟੀ.
ਯਾਤਰਾ ਦਾ ਸਮਾਂ 5 ਘੰਟੇ ਘਟਿਆ ਨਵੀਂ ਦਿੱਲੀ, 15 ਨਵੰਬਰ (ਪੀ.ਟੀ.ਆਈ.)-ਏਅਰ ਇੰਡੀਆ ਨੇ ਹਵਾਈ ਖੇਤਰ ’ਤੇ ਲੱਗੀਆਂ ਪਾਬੰਦੀਆਂ ਹਟਣ ਤੋਂ ਬਾਅਦ ਐਤਵਾਰ ਨੂੰ ਦਿੱਲੀ ਤੇ ਮੁੰਬਈ ਤੋਂ ਨਿਊਯਾਰਕ ਤੇ ਨੇਵਾਰਕ ਲਈ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ। ਇਸ ਨਾਲ ਇਨ੍ਹਾਂ ਰੂਟਾਂ ’ਤੇ ਸਫ਼ਰ ਦਾ ਸਮਾਂ ਲਗਭਗ 5 ਘੰਟੇ ਘਟ ਕੇ 17 ਘੰਟੇ ਰਹਿ ਗਿਆ ਹੈ। ਏਅਰ ਇੰਡੀਆ ਦਿੱਲੀ ਤੋਂ ਨਿਊਯਾਰਕ ਲਈ ਰੋਜ਼ਾਨਾ ਇਕ ਤੇ ਨੇਵਾਰਕ ਲਈ ਹਫ਼ਤੇ ’ਚ ਚਾਰ ਉਡਾਣਾਂ ਚਲਾਉਂਦੀ ਹੈ। ਇਹ ਸਾਰੀਆਂ ਉਡਾਣਾਂ ਏ350-900 ਜਹਾਜ਼ਾਂ ਰਾਹੀਂ ਚਲਾਈਆਂ ਜਾਂਦੀਆਂ ਹਨ।