15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਚਾਰ ਗੀਤਾਂ ’ਤੇ ਰੋਕ ਦਾ ਦਿਲਜੀਤ ਨੇ ਰਾਹਤ ਇੰਦੌਰੀ ਦੇ ਸ਼ਬਦਾਂ ’ਚ ਦਿੱਤਾ ਜਵਾਬ

ਇੰਦੌਰ, 15 ਨਵੰਬਰ (ਪੀ. ਟੀ.

Ad Position 21
No active advertisement
ਇੰਦੌਰ ’ਚ ਪੇਸ਼ਕਾਰੀ ਦਿੰਦੇ ਹੋਏ ਦਿਲਜੀਤ ਦੋਸਾਂਝ। 16-11-2026
ਇੰਦੌਰ, 15 ਨਵੰਬਰ (ਪੀ.ਟੀ.ਆਈ.)-ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਦਾਅਵਾ ਕੀਤਾ ਕਿ ਇੰਦੌਰ ਵਿਚ ਉਨ੍ਹਾਂ ਦਾ ਪ੍ਰੋਗਰਾਮ ਰੋਕਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ, ਪਰ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਕੀਤਾ ਵਾਅਦਾ ਨਿਭਾਇਆ ਤੇ ਬਿਨਾਂ ਕਿਸੇ ਡਰ ਦੇ ਸ਼ਹਿਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਮਰਹੂਮ ਸ਼ਾਇਰ ਰਾਹਤ ਇੰਦੌਰੀ ਦਾ ਸ਼ੇਅਰ ‘ਅਗਰ ਖ਼ਿਲਾਫ਼ ਹੈਂ ਹੋਨੇ ਦੋ, ਜਾਨ ਥੋੜ੍ਹੀ ਹੈ...’ ਪੜ੍ਹ ਕੇ ਵਿਰੋਧੀਆਂ ਨੂੰ ਠੋਕਵਾਂ ਜਵਾਬ ਦਿੱਤਾ। ਦੋਸਾਂਝ ਨੇ ਆਪਣੇ ਲਾਈਵ ਸ਼ੋਅ ਦੀ ਸ਼ੁਰੂਆਤ ਦਰਸ਼ਕ ਨੂੰ ‘ਜੈ ਸ਼੍ਰੀ ਮਹਾਕਾਲ’ ਦੇ ਜੈਕਾਰੇ ਲਗਾਉਣ ਲਈ ਕਹਿ ਕੇ ਕੀਤੀ। ਉਨ੍ਹਾਂ ਨੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਖੋ, ਇਹ ਮਹਾਕਾਲ ਦੀ ਧਰਤੀ ਹੈ ਤੇ ਇੱਥੇ ਆਉਣ ਤੋਂ ਸਾਨੂੰ ਕੋਈ ਨਹੀਂ ਰੋਕ ਸਕਦਾ। ਅਸੀਂ ਪਹਿਲਾਂ ਵੀ ਨਹੀਂ ਡਰੇ ਸੀ ਅਤੇ ਅੱਜ ਵੀ ਨਹੀਂ ਡਰਦੇ। ਤੁਹਾਡੇ ਡਰਨ ਦਾ ਤਾਂ ਸਵਾਲ ਹੀ ਕਿੱਥੇ ਪੈਦਾ ਹੁੰਦਾ ਹੈ? ਤੁਹਾਡੀ ਤਾਕਤ ਹੀ ਸਾਨੂੰ ਅੱਜ ਇੱਥੇ ਲੈ ਕੇ ਆਈ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਨੂੰ ਇੰਦੌਰ ਸ਼ੋਅ ਲਈ ਕਾਫ਼ੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸਦੇ ਨਾਲ ਹੀ ਉਨ੍ਹਾਂ ’ਤੇ 4 ਗੀਤਾਂ ਨੂੰ ਗਾਉਣ ’ਤੋਂ ਰੋਕ ਵੀ ਲਗਾਈ ਗਈ। ਹਾਲਾਂਕਿ, ਦਿਲਜੀਤ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਕੀਤਾ ਵਾਅਦਾ ਨਿਭਾਇਆ।
Ad Position 22
No active advertisement
ਪਿਛਲੀ ਖ਼ਬਰ ਢੰਡਾਰੀ ਕਲਾਂ ਵਿਖੇ ਦਸਮੀ ਦੇ ਦਿਹਾੜੇ ਮੌਕੇ ਦੀਵਾਨ 19 ਨੂੰ ਅਗਲੀ ਖ਼ਬਰ ਭਾਰਤ ਨੇ ਨਿਊਜ਼ੀਲੈਂਡ ਨੂੰ 7 ਸਾਲ ਬਾਅਦ ਇਕ ਦਿਨਾ ਲੜੀ ’ਚ ਹਰਾਇਆ
Ad Position 24