ਦੀਪਕ ਸੋਂਧੀ ਤੀਜੀ ਵਾਰ ਭਾਜਪਾ ਪੰਜਾਬ ਐਨ. ਆਰ. ਆਈ. ਸੈੱਲ ਦੇ ਮੀਤ ਪ੍ਰਧਾਨ ਨਿਯੁਕਤ
ਕੈਲਗਰੀ, 15 ਨਵੰਬਰ (ਜਸਜੀਤ ਸਿੰਘ ਧਾਮੀ)-ਪ੍ਰਵਾਸੀ ਪੰਜਾਬੀ ਦੀਪਕ ਸੋਂਧੀ ਨੂੰ ਭਾਜਪਾ ਪੰਜਾਬ ਦੇ ਐਨ. ਆਰ.
ਕੈਲਗਰੀ, 15 ਨਵੰਬਰ (ਜਸਜੀਤ ਸਿੰਘ ਧਾਮੀ)-ਪ੍ਰਵਾਸੀ ਪੰਜਾਬੀ ਦੀਪਕ ਸੋਂਧੀ ਨੂੰ ਭਾਜਪਾ ਪੰਜਾਬ ਦੇ ਐਨ. ਆਰ. ਆਈ. ਸੈੱਲ ਦਾ ਲਗਾਤਾਰ ਤੀਸਰੀ ਵਾਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਪਾਰਟੀ ਨਾਲ ਉਨ੍ਹਾਂ ਦੇ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਰਹਿਣ ਤੇ ਪ੍ਰਵਾਸੀ ਭਾਰਤੀ ਭਾਈਚਾਰੇ ’ਚ ਸਰਗਰਮ ਭੂਮਿਕਾ ਨਿਭਾਉਣ ਕਰਕੇ ਕੀਤੀ ਗਈ ਹੈ। ਦੀਪਕ ਸੋਂਧੀ ਪਿਛਲੇ 20 ਸਾਲਾਂ ਤੋ ਪਾਰਟੀ ਨਾਲ ਜੁੜੇ ਹੋਏ ਹਨ| ਆਪਣੀ ਨਿਯੁਕਤੀ ਤੋਂ ਬਾਅਦ ਦੀਪਕ ਸੋਂਧੀ ਨੇ ਭਾਜਪਾ ਦੇ ਕੇਂਦਰੀ ਹਾਈਕਮਾਂਡ, ਭਾਜਪਾ ਪੰਜਾਬ ਦੀ ਲੀਡਰਸ਼ਿਪ ਤੇ ਪੰਜਾਬ ਐਨ.ਆਰ.ਆਈ. ਸੈੱਲ ਦੇ ਪ੍ਰਧਾਨ ਕਮਲਜੀਤ ਹੇਅਰ ਦਾ ਦਿਲੋਂ ਧੰਨਵਾਦ ਕੀਤਾ। ਉਨਾਂ ਕਿਹਾ ਕਿ ਪ੍ਰਵਾਸੀ ਭਾਰਤੀ ਭਾਈਚਾਰਾ ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ’ਚ ਸਿਆਸੀ ਚਰਚਾ ਨੂੰ ਪ੍ਰਭਾਵਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਵੇਗਾ।