ਸਰੀ ‘ਚ ‘ਭਜਨ ਕਲੱਬਿੰਗ’ 20 ਨਵੰਬਰ ਨੂੰ: ਤਿਆਰੀਆਂ ਮੁਕੰਮਲ
ਵੈਨਕੂਵਰ, 15 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਸਰੀ ਸ਼ਹਿਰ ’ਚ 20 ਨਵੰਬਰ ਨੂੰ ‘ਦਿ 2 ਸੈਂਟਸ ਕੇਅਰ ਫਾਊਂਡੇਸ਼ਨ’ ਵਲੋਂ ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ ਇਥੋਂ ਦੇ ਬੈੱਲ ਸੈਂਟਰ ਵਿਚ ‘ਭਜਨ ਕਲੱਬਿੰਗ 2. 0’ ਧੂਮ ਧੜੱਕੇ ਨਾਲ ਕਰਵਾਇਆ ਜਾ ਰਿਹਾ ਹੈ ਤੇ ਇਸ ਵਿਚ ਸ਼ਾਮਿਲ ਹੋਣ ਲਈ ਲੋਕਾਂ ’ਚ ਭਰਵਾਂ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਇਸ ਸਬੰਧੀ ਲੋੜੀਂਦੇ ਪ੍ਰਬੰਧਾਂ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।
ਵੈਨਕੂਵਰ, 15 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਸਰੀ ਸ਼ਹਿਰ ’ਚ 20 ਨਵੰਬਰ ਨੂੰ ‘ਦਿ 2 ਸੈਂਟਸ ਕੇਅਰ ਫਾਊਂਡੇਸ਼ਨ’ ਵਲੋਂ ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ ਇਥੋਂ ਦੇ ਬੈੱਲ ਸੈਂਟਰ ਵਿਚ ‘ਭਜਨ ਕਲੱਬਿੰਗ 2.0’ ਧੂਮ ਧੜੱਕੇ ਨਾਲ ਕਰਵਾਇਆ ਜਾ ਰਿਹਾ ਹੈ ਤੇ ਇਸ ਵਿਚ ਸ਼ਾਮਿਲ ਹੋਣ ਲਈ ਲੋਕਾਂ ’ਚ ਭਰਵਾਂ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਇਸ ਸਬੰਧੀ ਲੋੜੀਂਦੇ ਪ੍ਰਬੰਧਾਂ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਸਬੰਧੀ ਸਰੀ ਦੇ ਇੰਡੀਅਨ ਕਲੱਬ ਹਾਊਸ ਵਿੱਚ ਬੁਲਾਈ ਗਈ ਇਕ ਪ੍ਰੈਸ ਕਾਨਫਰੰਸ ਦੌਰਾਨ ਆਯੋਜਕਾਂ ਨੇ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ‘ਭਜਨ ਕਲੱਬਿੰਗ 2.0’ ਦਾ ਮੁੱਖ ਸੰਦੇਸ਼ ਧਾਰਮਿਕ ਸੰਗੀਤ ਰਾਹੀਂ ਭਾਈਚਾਰੇ ਵਿੱਚ ਆਪਸੀ ਸਾਂਝ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ਤੇ ਮੌਜੂਦ ਉੱਘੇ ਗਾਇਕ ਗੁਰਮੁਖ, ਸਾਰੂਤੀ, ਅਭਿਸ਼ੇਕ, ਸਿਧਾਰਥ ਅਤੇ ਭਾਨੂ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਰਾਹੀਂ ਨੌਜਵਾਨ ਪੀੜ੍ਹੀ ਨੂੰ ਭਗਤੀ ਸੰਗੀਤ ਅਤੇ ਧਾਰਮਿਕ ਵਿਰਸੇ ਨਾਲ ਜੋੜਨ ਦਾ ਉਦੇਸ਼ ਸਾਹਮਣੇ ਰੱਖਿਆ ਗਿਆ ਹੈ ਉਨਾਂ ਨੇ ਭਾਈਚਾਰੇ ਦੇ ਸਮੂਹ ਲੋਕਾਂ ਨੂੰ ਇਸ ਸਮਾਗਮ ਵਿੱਚ ਵੱਧ ਚੜ ਕੇ ਪੁੱਜਣ ਦੀ ਅਪੀਲ ਕੀਤੀ ਇਸ ਮੌਕੇ ਤੇ ਅੰਮ੍ਰਿਤ ਢੋਟ, ਸਪਾਲੀ ਜੈਨ, ਸ੍ਰੀਕਾਂਤ ਮੁਗਲਾਲਾ, ਮੁਕਲ, ਵਿਪਨ ਅਤੇ ਵੈਬਵ ਸਮੇਤ ਹੋਰ ਵੀ ਪਤਵੰਤੇ ਹਾਜ਼ਿਰ ਸਨ।