ਸ਼ਰਨ ਦਾ ਰਾਹ ਰੋਕਣ ਬਾਰੇ ਟਰੰਪ ਦੇ ਅਧਿਕਾਰ ਪਰਖੇਗੀ ਸੁਪਰੀਮ ਕੋਰਟ
ਨਿਊਯਾਰਕ, 15 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਸੁਪਰੀਮ ਕੋਰਟ ਨੇ ਦੱਖਣੀ ਸਰਹੱਦ ’ਤੇ ਪਰਵਾਸੀਆਂ ਨੂੰ ਸ਼ਰਨ ਮੰਗਣ ਤੋਂ ਰੋਕਣ ਵਾਲੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮ ਬਾਰੇ ਸੁਣਵਾਈ ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਅਦਾਲਤ ਪਰਖੇਗੀ ਕਿ ਕੀ ਰਾਸ਼ਟਰਪਤੀ ਨੂੰ ਲੋਕਾਂ ਤੋਂ ਸ਼ਰਨ ਦੀ ਅਰਜ਼ੀ ਦੇਣ ਦਾ ਮੌਕਾ ਖੋਹਣ ਦਾ ਅਧਿਕਾਰ ਹੈ।
ਨਿਊਯਾਰਕ, 15 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਸੁਪਰੀਮ ਕੋਰਟ ਨੇ ਦੱਖਣੀ ਸਰਹੱਦ ’ਤੇ ਪਰਵਾਸੀਆਂ ਨੂੰ ਸ਼ਰਨ ਮੰਗਣ ਤੋਂ ਰੋਕਣ ਵਾਲੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮ ਬਾਰੇ ਸੁਣਵਾਈ ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਅਦਾਲਤ ਪਰਖੇਗੀ ਕਿ ਕੀ ਰਾਸ਼ਟਰਪਤੀ ਨੂੰ ਲੋਕਾਂ ਤੋਂ ਸ਼ਰਨ ਦੀ ਅਰਜ਼ੀ ਦੇਣ ਦਾ ਮੌਕਾ ਖੋਹਣ ਦਾ ਅਧਿਕਾਰ ਹੈ। ਟਰੰਪ ਪ੍ਰਸ਼ਾਸਨ ਨੇ ਹੇਠਲੀਆਂ ਅਦਾਲਤਾਂ ਦੇ ਉਨ੍ਹਾਂ ਫ਼ੈਸਲਿਆਂ ਨੂੰ ਪਲਟਣ ਦੀ ਮੰਗ ਕੀਤੀ ਹੈ, ਜਿਨ੍ਹਾਂ ’ਚ ਇਸ ਪਾਬੰਦੀ ਨੂੰ ਗ਼ੈਰਕਾਨੂੰਨੀ ਕਰਾਰ ਦਿੱਤਾ ਗਿਆ ਸੀ। ਟਰੰਪ ਨੇ ਦੂਜੀ ਵਾਰ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਮੈਕਸੀਕੋ ਨਾਲ ਲੱਗਦੀ ਸਰਹੱਦ ਦੀ ਸਥਿਤੀ ਨੂੰ ‘ਹਮਲਾ’ ਦੱਸਦਿਆਂ ਇਹ ਹੁਕਮ ਜਾਰੀ ਕੀਤਾ ਸੀ। ਇਸ ਤਹਿਤ ਨਿਰਧਾਰਤ ਸਰਹੱਦੀ ਲਾਂਘਿਆਂ ਤੋਂ ਬਾਹਰੋਂ ਦਾਖ਼ਲ ਹੋਣ ਵਾਲੇ ਪਰਵਾਸੀਆਂ ਲਈ ਸ਼ਰਨ ਅਤੇ ਹੋਰ ਕਾਨੂੰਨੀ ਸੁਰੱਖਿਆ ਮੰਗਣ ਦਾ ਰਾਹ ਬੰਦ ਕਰ ਦਿੱਤਾ ਗਿਆ। ਅਧਿਕਾਰੀ ਇਸ ਨੀਤੀ ਦੇ ਆਧਾਰ ’ਤੇ ਲੋਕਾਂ ਨੂੰ ਸ਼ਰਨ ਦੀ ਅਰਜ਼ੀ ਦਾ ਮੌਕਾ ਦਿੱਤੇ ਬਿਨਾਂ ਵਾਪਸ ਭੇਜਦੇ ਆ ਰਹੇ ਹਨ।