27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਮੱਧਕਾਲੀ ਚੋਣ ਨਹੀਂ ਲੜਾਂਗਾ- ਰਾਜ ਕ੍ਰਿਸ਼ਨਾਮੂਰਤੀ — ਪਾਰਟੀ ਉਮੀਦਵਾਰਾਂ ਲਈ ਇਕ ਲੱਖ ਡਾਲਰ ਫੰਡ ਦੇਣ ਦਾ ਐਲਾਨ

ਸੈਕਰਾਮੈਂਟੋ, 27 ਅਗਸਤ (ਹੁਸਨ ਲੜੋਆ ਬੰਗਾ)-ਕਾਂਗਰਸਮੈਨ ਰਾਜਾ ਕ੍ਰਿਸ਼ਨਾਮੂਰਤੀ ਦਾ ਰਾਜਨੀਤਿਕ ਸੰਗਠਨ ਡੈਮੋਕ੍ਰੇਟਿਕ ਉਮੀਦਵਾਰਾਂ ਅਤੇ ਪਾਰਟੀ ਦੇ ਕੰਮਾਂ ਲਈ 100,000 ਡਾਲਰ ਦਾ ਯੋਗਦਾਨ ਪਾ ਰਿਹਾ ਹੈ ਤੇ ਉਹ ਲਗਭਗ ਇੱਕ ਦਹਾਕੇ ਵਿੱਚ ਪਹਿਲੀ ਵਾਰ ਨਵੰਬਰ ’ਚ ਮੱਧਕਾਲੀ ਚੋਣ ਨਹੀਂ ਲੜੇਗਾ| ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਪੈਸੇ ਨੂੰ ਇਲੀਨੋਇਸ ਅਤੇ ਅਮਰੀਕਾ ਵਿੱਚ ਹੋਰ ਥਾਵਾਂ ’ਤੇ ਉਮੀਦਵਾਰਾਂ ਅਤੇ ਪਾਰਟੀ ਦੇ ਰਾਜਨੀਤਿਕ ਸਮੂਹਾਂ ਨੂੰ ਭੇਜੇਗਾ| ਇਹ ਸੰਗਠਨ ਰਜਿਸਟਰਡ ਨਾਮ ‘ਰੀਵਾਈਵਿੰਗ ਅਮੈਰਕੀਨ ਜੌਬਜ ਅਗੇਨ ਪੀ ਏ ਸੀ’ ਦੇ ਤਹਿਤ ਕੰਮ ਕਰਦਾ ਹੈ, ਜਿਸ ਨੂੰ ਰਾਜਾ ਪੀ ਏ ਸੀ ਵੀ ਕਿਹਾ ਜਾਂਦਾ ਹੈ| ਕ੍ਰਿਸ਼ਨਾਮੂਰਤੀ ਨੇ ਫੰਡ ਇਕੱਠਾ ਕਰਨ ਵਾਲੇ ਇਕ ਸੰਦੇਸ਼ ਵਿੱਚ ਕਿਹਾ ਹੈ ਕਿ ਉਹ ਲਗਭਗ ਇੱਕ ਦਹਾਕੇ ਵਿੱਚ ਪਹਿਲੀ ਵਾਰ ਨਵੰਬਰ ਵਿੱਚ ਬੈਲਟ ’ਤੇ ਨਹੀਂ ਹੋਵੇਗਾ| ਸੁਨੇਹੇ ਵਿਚ ਇਹ ਨਹੀਂ ਦੱਸਿਆ ਕਿ ਉਹ ਨਵੰਬਰ ਚੋਣ ਕਿਉਂ ਨਹੀਂ ਲੜਣਗੇ | ਉਸ ਨੇ ਕਿਹਾ ਹੈ ਕਿ ਫੰਡ ਨੂੰ ਡੈਮੋਕ੍ਰੇਟਿਕ ਉਮੀਦਵਾਰਾਂ ਦੀ ਨਵੀਂ ਪੀੜੀ ਦਾ ਸਮਰਥਨ ਕਰਨ ਅਤੇ ਪਾਰਟੀ ਲਈ ਕਾਂਗਰਸ ਅਤੇ ਹੋਰ ਚੋਣਾਂ ਵਿੱਚ ਵਰਤਿਆ ਜਾਵੇਗਾ| ਉਨਾਂ ਸਦੇਸ਼ ਵਿਚ ਡੈਮੋਕ੍ਰੇਟਸ ਦੀ ਅਗਲੀ ਪੀੜੀ ਨੂੰ ਚੁਣਨ ਦੀ ਅਪੀਲ ਕੀਤੀ ਹੈ ਤਾਂ ਜੋ ਨਵੀਂ ਪੀੜੀ ਕੰਮਕਾਜੀ ਪਰਿਵਾਰਾਂ ਲਈ ਕੰਮ ਕਰ ਸਕੇ| ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਉਹ ਬਿਨਾਂ ਚੋਣ ਲੜੇ ਵੀ ਰਾਜਨੀਤਿਕ ਤੌਰ ’ਤੇ ਸਰਗਰਮ ਰਹਿਣਗੇ| ਇਲੀਨੋਇਸ ਡੈਮੋਕ੍ਰੇਟ ਆਗੂ ਜਨਵਰੀ 2017 ਤੋਂ ਅਮਰੀਕੀ ਪ੍ਰਤੀਨਿਧੀ ਸਭਾ ਵਿੱਚ ਆਪਣੇ ਕਾਂਗਰਸ ਜ਼ਿਲੇ ਦੀ ਨੁਮਾਇੰਦਗੀ ਕਰ ਰਹੇ ਹਨ ਅਤੇ ਉਨਾਂ ਨੇ ਖੁਫੀਆ ਜਾਣਕਾਰੀ, ਰਾਸ਼ਟਰੀ ਸੁਰੱਖਿਆ, ਆਰਥਿਕ ਨੀਤੀ ਅਤੇ ਚੀਨ ਨਾਲ ਰਣਨੀਤਕ ਮੁਕਾਬਲੇ ਨਾਲ ਸਬੰਧਤ ਕਾਰਜਾਂ ਨੂੰ ਸਫਲਤਾਪੂਰਵਕ ਸੰਭਾਲਿਆ ਹੈ| ਨਵੰਬਰ ਦੀਆਂ ਮੱਧਕਾਲੀ ਚੋਣਾਂ ਸਦਨ ਅਤੇ ਸੈਨੇਟ ’ਤੇ ਨਿਯੰਤਰਣ ਨੂੰ ਨਿਰਧਾਰਤ ਕਰਨਗੀਆਂ|

Ad Position 21
No active advertisement
ਅਜੀਤ ਡੈਸਕ 28-08-2026

Ad Position 22
No active advertisement
ਪਿਛਲੀ ਖ਼ਬਰ ਜਾਰੀ ਹਨ ਅਕਾਲੀ-ਭਾਜਪਾ ਗੱਠਜੋੜ ਸੰਬੰਧੀ ਕਿਆਸ-ਅਰਾਈਆਂ ਅਗਲੀ ਖ਼ਬਰ ਇੰਦਰ ਸਿੰਘ ਉੱਪਲ ਵੱਲੋਂ ਗੁਰਦੁਆਰਾ ਸਾਹਿਬ ਨੂੰ ਸਕਾਟਲੈਂਡ ਦਾ ਟਾਪੂ ਦਾਨ
Ad Position 24