ਚੋਗਾਵਾਂ/ ਅੰਮ੍ਰਿਤਸਰ, 16 ਨਵੰਬਰ (ਗੁਰਵਿੰਦਰ ਸਿੰਘ ਕਲਸੀ)- ਆਮ ਆਦਮੀ ਪਾਰਟੀ (ਆਪ) ਵਲੋਂ ਆਪਣੀ ਲੋਕ ਸੰਪਰਕ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਰਾਜਾਸਾਂਸੀ ਵਿਚ ਕੱਢੇ ਜਾ ਰਹੇ ਵਿਸ਼ਾਲ ਰੋਡ ਮਾਰਚ ਦਾ ਪਿੰਡ ਲੋਪੋਕੇ ਪੁੱਜਣ 'ਤੇ ਆਲਮ ਸਿੰਘ ਲੋਪੋਕੇ ਅਤੇ ਪਿੰਡ ਵਾਸੀਆਂ ਵਲੋਂ ਭਰਵਾਂ ਅਤੇ ਨਿੱਘਾ ਸਵਾਗਤ ਕੀਤਾ ਗਿਆ।
ਹਲਕਾ ਰਾਜਾਸਾਂਸੀ ਤੋਂ ਪਾਰਟੀ ਉਮੀਦਵਾਰ ਸੋਨੀਆ ਮਾਨ ਦੀ ਅਗਵਾਈ ਹੇਠ ਰਾਜਾਸਾਂਸੀ ਤੋਂ ਸ਼ੁਰੂ ਹੋਇਆ ਇਹ ਰੋਡ ਮਾਰਚ ਹਲਕੇ ਦੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਲੋਪੋਕੇ ਵਿਖੇ ਪਹੁੰਚਿਆ। ਇਸ ਮੌਕੇ ਆਲਮ ਸਿੰਘ ਨੇ ਆਪਣੀ ਟੀਮ ਅਤੇ ਇਲਾਕਾ ਨਿਵਾਸੀਆਂ ਸਮੇਤ ਉਮੀਦਵਾਰ ਸੋਨੀਆ ਮਾਨ ਦਾ ਫੁੱਲਾਂ ਦੇ ਹਾਰ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਅਤੇ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਪ੍ਰਤੀ ਪੂਰਨ ਸਮਰਥਨ ਦਾ ਭਰੋਸਾ ਦਿਵਾਇਆ।
ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਵਲੋਂ ਮਿਲ ਰਿਹਾ ਇਹ ਅਥਾਹ ਪਿਆਰ ਇਸ ਗੱਲ ਦਾ ਸਬੂਤ ਹੈ ਕਿ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਖੁਸ਼ ਹਨ। ਇਸ ਮੌਕੇ ਦਲਵਿੰਦਰ ਸਿੰਘ ਲੋਪੋਕੇ, ਸਤਨਾਮ ਸਿੰਘ ਸੱਤਾ, ਅਮਰਦੀਪ ਸਿੰਘ, ਅਰਸ਼ਦੀਪ ਸਿੰਘ, ਹਰਪ੍ਰੀਤ ਸਿੰਘ, ਬਿੱਕਾ, ਜਰਮਨ ਕਾਵੇ, ਰਾਣਾ ਲੋਪੋਕੇ, ਕੋਮਲ ਡੇਅਰੀ ਵਾਲਾ, ਕੱਬਾ ਡੇਅਰੀ ਵਾਲਾ, ਜੱਗਾ ਆਈਸਕ੍ਰੀਮ ਵਾਲਾ , ਸ਼ੱਬਾ ਕਰਨੌਲੀਆਂ ਆਦਿ ਹਾਜ਼ਰ ਸਨ।