ਅਟਾਰੀ ਸਰਹੱਦ (ਅੰਮ੍ਰਿਤਸਰ), 16 ਨਵੰਬਰ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)- ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਵਾਘਾ ਸਰਹੱਦ ਵਿਖੇ ਦੋਵੇਂ ਦੇਸ਼ਾਂ ਦੇ ਸਰਹੱਦੀ ਜਵਾਨਾਂ ਦਰਮਿਆਨ ਹੁੰਦੀ ਝੰਡੇ ਦੀ ਰਸਮ ਰੀਟ ਰੀਟ ਦਾ ਸਮਾਂ ਅੱਜ ਤੋਂ ਸ਼ਾਮ 4.30 ਹੋ ਗਿਆ ਹੈ I ਬੀ.ਐਸ.ਐਫ. ਵਲੋਂ ਵਿਸ਼ੇਸ਼ ਤੌਰ 'ਤੇ ਅਟਾਰੀ ਸਰਹੱਦ ਤੇ ਆਉਣ ਵਾਲੇ ਭਾਰਤ ਦੇ ਸਲਾਨੀਆਂ ਨੂੰ ਅਪੀਲ ਕੀਤੀ ਕਿ ਉਹ ਅਟਾਰੀ ਸਰਹੱਦ 'ਤੇ ਆਉਣ ਸਮੇਂ ਆਪਣੇ ਵੱਡੇ ਪਰਸ, ਇਲੈਕਟਰੋਨਿਕ ਚੀਜ਼ਾਂ, ਬੈਟਰੀ ਮੋਬਾਈਲ ਚਾਰਜ ਆਪਣੀਆਂ ਗੱਡੀਆਂ ਵਿਚ ਰੱਖ ਕੇ ਹੀ ਸਰਹੱਦ 'ਤੇ ਪਹੁੰਚਣ।
ਉਨ੍ਹਾਂ ਇਹ ਵੀ ਕਿਹਾ ਕਿ ਸਰਹੱਦ 'ਤੇ ਆਉਣ ਵਾਲੇ ਸੈਲਾਨੀ ਕਿਸੇ ਵੀ ਨਸ਼ੀਲੀ ਚੀਜ਼ ਦਾ ਸੇਵਨ ਕਰਕੇ ਨਾ ਆਉਣ। ਝੰਡੇ ਦੀ ਰਸਮ ਵੇਖਣ ਸਮੇਂ ਆਪਣੇ ਪਰਸ ਬਟੂਏ ਤੇ ਮੋਬਾਈਲ ਦਾ ਖਾਸ ਕਰਕੇ ਧਿਆਨ ਰੱਖਣ। ਇਸ ਸਬੰਧੀ ਬੀ.ਐਸ.ਐਫ. ਵਲੋਂ ਸੈਲਾਨੀਆਂ ਨੂੰ ਖਾਸ ਤੌਰ ਤੇ ਦੱਸਿਆ ਗਿਆ ਹੈ I