28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਅਮਰੀਕਾ ’ਚ ਗ੍ਰੀਨ ਕਾਰਡ ਧਾਰਕ ਭਾਰਤੀ ਅਧਿਆਪਕਾ ਨੂੰ ਮਿਲੀ ਜ਼ਮਾਨਤ

ਨਿਊਯਾਰਕ, 27 ਅਗਸਤ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ’ਚ ਲਗਭਗ ਤਿੰਨ ਦਹਾਕਿਆਂ ਤੋਂ ਰਹਿ ਰਹੀ ਭਾਰਤੀ ਮੂਲ ਦੀ ਅਧਿਆਪਕਾ ਵੈਂਕਟਾ ਨਰਸਮਾਂਬਾ ਵਾਸਮਸੇਟੀ ਨੂੰ ਜਾਰਜੀਆ ਦੇ ਇਮੀਗ੍ਰੇਸ਼ਨ ਜੱਜ ਨੇ 7,500 ਡਾਲਰ ਦੇ ਬਾਂਡ ’ਤੇ ਰਿਹਾਅ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਉਹ 2013 ਤੋਂ ਗ੍ਰੀਨ ਕਾਰਡਧਾਰਕ ਹੈ ਅਤੇ ਨਾਰਥ ਕੈਰੋਲੀਨਾ ਦੇ ਸਰਕਾਰੀ ਸਕੂਲ ਸਿਸਟਮ ’ਚ ਅਧਿਆਪਕਾ ਵਜੋਂ ਸੇਵਾਵਾਂ ਨਿਭਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 28-08-2026
ਨਿਊਯਾਰਕ, 27 ਅਗਸਤ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ’ਚ ਲਗਭਗ ਤਿੰਨ ਦਹਾਕਿਆਂ ਤੋਂ ਰਹਿ ਰਹੀ ਭਾਰਤੀ ਮੂਲ ਦੀ ਅਧਿਆਪਕਾ ਵੈਂਕਟਾ ਨਰਸਮਾਂਬਾ ਵਾਸਮਸੇਟੀ ਨੂੰ ਜਾਰਜੀਆ ਦੇ ਇਮੀਗ੍ਰੇਸ਼ਨ ਜੱਜ ਨੇ 7,500 ਡਾਲਰ ਦੇ ਬਾਂਡ ’ਤੇ ਰਿਹਾਅ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਉਹ 2013 ਤੋਂ ਗ੍ਰੀਨ ਕਾਰਡਧਾਰਕ ਹੈ ਅਤੇ ਨਾਰਥ ਕੈਰੋਲੀਨਾ ਦੇ ਸਰਕਾਰੀ ਸਕੂਲ ਸਿਸਟਮ ’ਚ ਅਧਿਆਪਕਾ ਵਜੋਂ ਸੇਵਾਵਾਂ ਨਿਭਾ ਰਹੀ ਹੈ। ਵੈਂਕਟਾ ਨੂੰ 11 ਅਗਸਤ ਨੂੰ ਸ਼ਾਰਲਟ ਸਥਿਤ ‘ਆਈਸ’ ਦਫ਼ਤਰ ’ਚ ਤੈਅ ਮੁਲਾਕਾਤ ਦੌਰਾਨ ਹਿਰਾਸਤ ’ਚ ਲੈ ਕੇ ਜਾਰਜੀਆ ਦੇ ਨਜ਼ਰਬੰਦੀ ਕੇਂਦਰ ਭੇਜ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਉਸ ਦੇ ਲੰਮੇ ਸਮੇਂ ਤੱਕ ਭਾਰਤ ਰਹਿਣ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਇਸ ਨਾਲ ਅਮਰੀਕਾ ਵਿਚ ਉਸ ਦੀ ਪੱਕੀ ਰਿਹਾਇਸ਼ ਦਾ ਦਰਜਾ ਪ੍ਰਭਾਵਿਤ ਹੋ ਸਕਦਾ ਹੈ। ਪਰਿਵਾਰ ਮੁਤਾਬਕ ਵੈਂਕਟਾ ਆਪਣੇ ਬਿਮਾਰ ਪਿਤਾ ਦੀ ਦੇਖਭਾਲ ਲਈ ਭਾਰਤ ਗਈ ਸੀ। ਇਸ ਦੌਰਾਨ ਉਹ ਖ਼ੁਦ ਵੀ ਕੋਵਿਡ ਦੀ ਲਪੇਟ ’ਚ ਆ ਗਈ ਤੇ ਕੁਝ ਸਮਾਂ ਹਸਪਤਾਲ ਵਿਚ ਰਹੀ। ਪਰਿਵਾਰ ਦਾ ਕਹਿਣਾ ਹੈ ਕਿ ਉਸ ਦਾ ਅਮਰੀਕਾ ਛੱਡਣ ਦਾ ਕੋਈ ਇਰਾਦਾ ਨਹੀਂ ਸੀ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਡਰਾਈਵਰ ਦੇ ਟਰੱਕ ਦੀ ਟੱਕਰ ਨਾਲ ਰਾਹਗੀਰ ਦੀ ਮੌਤ ਅਗਲੀ ਖ਼ਬਰ ਗੁਰੂ ਤੇਗ ਬਹਾਦਰ ਸਾਹਿਬ ਦੀ ਵਰੋਸਾਈ ਧਰਤੀ ਬਾਬਾ ਬਕਾਲਾ ਸਾਹਿਬ
Ad Position 24