28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਈਰਾਨ ਨਾਲ ਵਪਾਰ ਕਾਰਨ ਅਮਰੀਕਾ ਨੇ 4 ਭਾਰਤੀ ਫਰਮਾਂ ’ਤੇ ਲਗਾਈ ਪਾਬੰਦੀ

ਸੈਕਰਾਮੈਂਟੋ, 27 ਅਗਸਤ (ਹੁਸਨ ਲੜੋਆ ਬੰਗਾ)-ਅਮਰੀਕਾ ਨੇ ਈਰਾਨੀ ਪੈਟਰੋਲੀਅਮ ਤੇ ਪੈਟਰੋ ਕੈਮੀਕਲ ਉਤਪਾਦਾਂ ਨਾਲ ਸੰਬੰਧਿਤ ਸੌਦਿਆਂ ਨੂੰ ਲੈ ਕੇ ਚਾਰ ਭਾਰਤ-ਅਧਾਰਿਤ ਕੰਪਨੀਆਂ ਅਤੇ ਤਿੰਨ ਭਾਰਤੀਆਂ ’ਤੇ ਪਾਬੰਦੀਆਂ ਲਗਾਈਆਂ ਹਨ। ਵਿਦੇਸ਼ ਵਿਭਾਗ ਨੇ ਆਪਣੀ ਪਾਬੰਦੀਆਂ ਵਾਲੀ ਸੂਚੀ ’ਚ ਕਸਟਮ ਬ੍ਰੋਕਰ ਪੋਰਟੀਜ਼ ਪਾਰਟਨਰਜ਼ ਤੇ ਭਾਰਤੀ ਨਾਗਰਿਕ ਇੰਦਰਿਸਮੀਆ ਅਸ਼ਰਫਮੀਆ ਸ਼ੇਖ ਤੇ ਹਰੀਸ਼ ਰਾਮਚੰਦਰ ਰੰਗੀ ਨੂੰ ਸ਼ਾਮਲ ਕੀਤਾ ਹੈ| ਵਾਸ਼ਿੰਗਟਨ ਨੇ ਪੋਰਟੀਜ਼ ਪਾਰਟਨਰਜ਼ ’ਤੇ ਭਾਰਤ ਨੂੰ ਈਰਾਨੀ ਪੈਟਰੋ ਕੈਮੀਕਲ ਉਤਪਾਦਾਂ ਦੀਆਂ ਕਈ ਖੇਪਾਂ ਦੀ ਸਹੂਲਤ ਦੇਣ ਦਾ ਦੋਸ਼ ਲਗਾਇਆ| ਸਦਾਸ਼ਿਵ ਓਵਰਸੀਜ਼ ਲਿਮਟਿਡ, ਪੀ.

Ad Position 21
No active advertisement
ਅਜੀਤ ਡੈਸਕ 28-08-2026
ਸੈਕਰਾਮੈਂਟੋ, 27 ਅਗਸਤ (ਹੁਸਨ ਲੜੋਆ ਬੰਗਾ)-ਅਮਰੀਕਾ ਨੇ ਈਰਾਨੀ ਪੈਟਰੋਲੀਅਮ ਤੇ ਪੈਟਰੋ ਕੈਮੀਕਲ ਉਤਪਾਦਾਂ ਨਾਲ ਸੰਬੰਧਿਤ ਸੌਦਿਆਂ ਨੂੰ ਲੈ ਕੇ ਚਾਰ ਭਾਰਤ-ਅਧਾਰਿਤ ਕੰਪਨੀਆਂ ਅਤੇ ਤਿੰਨ ਭਾਰਤੀਆਂ ’ਤੇ ਪਾਬੰਦੀਆਂ ਲਗਾਈਆਂ ਹਨ। ਵਿਦੇਸ਼ ਵਿਭਾਗ ਨੇ ਆਪਣੀ ਪਾਬੰਦੀਆਂ ਵਾਲੀ ਸੂਚੀ ’ਚ ਕਸਟਮ ਬ੍ਰੋਕਰ ਪੋਰਟੀਜ਼ ਪਾਰਟਨਰਜ਼ ਤੇ ਭਾਰਤੀ ਨਾਗਰਿਕ ਇੰਦਰਿਸਮੀਆ ਅਸ਼ਰਫਮੀਆ ਸ਼ੇਖ ਤੇ ਹਰੀਸ਼ ਰਾਮਚੰਦਰ ਰੰਗੀ ਨੂੰ ਸ਼ਾਮਲ ਕੀਤਾ ਹੈ| ਵਾਸ਼ਿੰਗਟਨ ਨੇ ਪੋਰਟੀਜ਼ ਪਾਰਟਨਰਜ਼ ’ਤੇ ਭਾਰਤ ਨੂੰ ਈਰਾਨੀ ਪੈਟਰੋ ਕੈਮੀਕਲ ਉਤਪਾਦਾਂ ਦੀਆਂ ਕਈ ਖੇਪਾਂ ਦੀ ਸਹੂਲਤ ਦੇਣ ਦਾ ਦੋਸ਼ ਲਗਾਇਆ| ਸਦਾਸ਼ਿਵ ਓਵਰਸੀਜ਼ ਲਿਮਟਿਡ, ਪੀ.ਪੀ. ਸਾਫਟਟੈਕ ਪ੍ਰਾਈਵੇਟ ਲਿਮਟਿਡ ਅਤੇ ਪ੍ਰਕਰੂਟੀਜ਼ ਇਨਫਰਾ ਇੰਪੈਕਸ ਇੰਡੀਆ ਪ੍ਰਾਈਵੇਟ ਲਿਮਟਿਡ ’ਤੇ ਵੀਨ ਪਾਬੰਦੀਆਂ ਲਗਾਈਆਂ ਗਈਆਂ ਹਨ। ਪੀ.ਪੀ. ਸਾਫਟਟੈਕ ਦੇ ਡਾਇਰੈਕਟਰ ਪ੍ਰਸ਼ਾਂਤ ਗਰਗ ਉਪਰ ਵੀ ਪਾਬੰਦੀਆਂ ਲਗਾਈਆਂ ਗਈਆਂ ਹਨ| ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਸਦਾਸ਼ਿਵ ਓਵਰਸੀਜ਼ ਨੇ ਫਰਵਰੀ 2024 ਅਤੇ ਜੂਨ 2025 ਦੇ ਵਿਚਕਾਰ ਲਗਭਗ 6.90 ਕਰੋੜ ਦੇ ਈਰਾਨੀ ਪੈਟਰੋਲੀਅਮ ਉਤਪਾਦ ਦਰਾਮਦ ਕੀਤੇ| ਪੀ.ਪੀ. ਸਾਫਟਟੈਕ ’ਤੇ ਜਨਵਰੀ 2024 ਤੇ ਜੂਨ 2025 ਦੇ ਵਿਚਕਾਰ ਈਰਾਨ ਤੋਂ ਲਗਭਗ 2.50 ਕਰੋੜ ਦੇ ਦਰਾਮਦ ਕਰਨ ਦਾ ਦੋਸ਼ ਲਾਇਆ ਹੈ ਜਦੋਂ ਕਿ ਪ੍ਰਾਕ੍ਰਿਤੀਸ ਇਨਫਰਾ ਇੰਪੈਕਸ ਮਈ 2023 ਤੇ ਫਰਵਰੀ 2026 ਦੇ ਵਿਚਕਾਰ ਲਗਭਗ 2.50 ਕਰੋੜ ਦੇ ਦਰਾਮਦ ਨਾਲ ਜੁੜਿਆ ਹੋਇਆ ਹੈ|
Ad Position 22
No active advertisement
ਪਿਛਲੀ ਖ਼ਬਰ ਅਮਰੀਕੀ ਏਜੰਸੀਆਂ ’ਤੇ ਚੀਨੀ ਸਾਇਬਰ ਹਮਲਿਆਂ ਦਾ ਜਾਲ ਤੋੜਿਆ - ਐੱਫ.ਬੀ.ਆਈ. ਨੇ 2 ਹੈਕਿੰਗ ਪਲੇਟਫਾਰਮ ਕੀਤੇ ਬੰਦ ਅਗਲੀ ਖ਼ਬਰ ਗੁਰਦੀਪ ਸਿੰਘ ਲਈ ਇਨਸਾਫ਼ ਦੀ ਮੰਗ, ਨਿਊਯਾਰਕ ਦੇ ਵੱਖ-ਵੱਖ ਭਾਈਚਾਰੇ ਇਕਜੁੱਟ
Ad Position 24