28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਗੁਰਦੀਪ ਸਿੰਘ ਲਈ ਇਨਸਾਫ਼ ਦੀ ਮੰਗ, ਨਿਊਯਾਰਕ ਦੇ ਵੱਖ-ਵੱਖ ਭਾਈਚਾਰੇ ਇਕਜੁੱਟ

ਨਿਊਯਾਰਕ, 27 ਅਗਸਤ (ਰਾਜੂ ਸ਼ਹਿਬਾਜ਼ਪੁਰਾ)-ਬਰੂਕਲਿਨ ’ਚ ਗੋਲੀ ਮਾਰ ਕੇ ਕਤਲ ਕੀਤੇ ਗਏ 27 ਸਾਲਾ ਭਾਰਤੀ ਫੂਡ ਡਿਲਿਵਰੀ ਵਰਕਰ ਗੁਰਦੀਪ ਸਿੰਘ ਲਈ ਇਨਸਾਫ਼ ਦੀ ਮੰਗ ਕਰਦਿਆਂ ਨਿਊਯਾਰਕ ਦੇ ਵੱਖ-ਵੱਖ ਧਰਮਾਂ ਅਤੇ ਭਾਈਚਾਰਿਆਂ ਦੇ ਲੋਕ ਇਕਜੁੱਟ ਹੋਏ। ਪਰਿਵਾਰਕ ਮੈਂਬਰਾਂ, ਧਾਰਮਿਕ ਆਗੂਆਂ ਅਤੇ ਸਮਾਜਿਕ ਕਾਰਕੁਨਾਂ ਨੇ ਘਟਨਾ ਵਾਲੀ ਥਾਂ ’ਤੇ ਕੈਂਡਲ ਲਾਈਟ ਵਿਜਲ ਕਰਕੇ ਹਮਲਾਵਰ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ।

Ad Position 21
No active advertisement
ਅਜੀਤ ਡੈਸਕ 28-08-2026
ਨਿਊਯਾਰਕ, 27 ਅਗਸਤ (ਰਾਜੂ ਸ਼ਹਿਬਾਜ਼ਪੁਰਾ)-ਬਰੂਕਲਿਨ ’ਚ ਗੋਲੀ ਮਾਰ ਕੇ ਕਤਲ ਕੀਤੇ ਗਏ 27 ਸਾਲਾ ਭਾਰਤੀ ਫੂਡ ਡਿਲਿਵਰੀ ਵਰਕਰ ਗੁਰਦੀਪ ਸਿੰਘ ਲਈ ਇਨਸਾਫ਼ ਦੀ ਮੰਗ ਕਰਦਿਆਂ ਨਿਊਯਾਰਕ ਦੇ ਵੱਖ-ਵੱਖ ਧਰਮਾਂ ਅਤੇ ਭਾਈਚਾਰਿਆਂ ਦੇ ਲੋਕ ਇਕਜੁੱਟ ਹੋਏ। ਪਰਿਵਾਰਕ ਮੈਂਬਰਾਂ, ਧਾਰਮਿਕ ਆਗੂਆਂ ਅਤੇ ਸਮਾਜਿਕ ਕਾਰਕੁਨਾਂ ਨੇ ਘਟਨਾ ਵਾਲੀ ਥਾਂ ’ਤੇ ਕੈਂਡਲ ਲਾਈਟ ਵਿਜਲ ਕਰਕੇ ਹਮਲਾਵਰ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ। ਪੁਲਿਸ ਅਨੁਸਾਰ ਨਿਗਰਾਨੀ ਕੈਮਰੇ ਵਿਚ ਗੋਲੀਬਾਰੀ ਤੋਂ ਪਹਿਲਾਂ 2 ਵਿਅਕਤੀਆਂ ਵਿਚਕਾਰ ਤਣਾਅ ਤੇ ਇਕ ਕਾਰ ਨੂੰ ਉਸ ਦੇ ਮੋਪੇਡ ਦੁਆਲੇ ਮੁੜਦਿਆਂ ਦੇਖਿਆ ਗਿਆ। ਹਮਲਾਵਰ ਗੁਰਦੀਪ ਸਿੰਘ ਨੂੰ ਸੜਕ ਉੱਤੇ ਗੰਭੀਰ ਜ਼ਖ਼ਮੀ ਛੱਡ ਕੇ ਫ਼ਰਾਰ ਹੋ ਗਿਆ। ਮਾਮਲੇ ’ਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਗੁਰਦੀਪ ਦੇ ਭਰਾ ਮਨਜੀਤ ਸਿੰਘ ਨੇ ਕਿਹਾ ਕਿ ਪਰਿਵਾਰ ਇਹ ਜਾਣਨਾ ਚਾਹੁੰਦਾ ਹੈ ਕਿ ਬਿਨਾਂ ਕਿਸੇ ਕਾਰਨ ਉਸ ਦੀ ਜਾਨ ਕਿਉਂ ਲਈ ਗਈ। ਨਿਊਯਾਰਕ ਸਿੱਖ ਕੌਂਸਲ ਦੇ ਪ੍ਰਧਾਨ ਜਪਨੀਤ ਸਿੰਘ ਨੇ ਡਿਲਿਵਰੀ ਵਰਕਰਾਂ ਦੀ ਸੁਰੱਖਿਆ ਉੱਤੇ ਚਿੰਤਾ ਜਤਾਈ। ਭਾਈਚਾਰੇ ਵੱਲੋਂ ਉਸ ਦੀ ਮ੍ਰਿਤਕ ਦੇਹ ਭਾਰਤ ਭੇਜਣ ਲਈ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਨਿਊਯਾਰਕ ਸਥਿਤ ਭਾਰਤੀ ਕੌਂਸਲੇਟ ਨੇ ਗੁਰਦੀਪ ਸਿੰਘ ਦੀ ਮੌਤ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਪੀੜਤ ਪਰਿਵਾਰ ਨਾਲ ਹਮਦਰਦੀ ਜਤਾਈ ਹੈ। Newyork -1 ਗੁਰਦੀਪ ਸਿੰਘ ਦੀ ਪੁਰਾਣੀ ਤਸਵੀਰ।
Ad Position 22
No active advertisement
ਪਿਛਲੀ ਖ਼ਬਰ ਈਰਾਨ ਨਾਲ ਵਪਾਰ ਕਾਰਨ ਅਮਰੀਕਾ ਨੇ 4 ਭਾਰਤੀ ਫਰਮਾਂ ’ਤੇ ਲਗਾਈ ਪਾਬੰਦੀ ਅਗਲੀ ਖ਼ਬਰ ਸਵਿਟਜ਼ਰਲੈਂਡ ਤੋਂ ਘੁੰਮਣ ਆਏ ਜੋੜੇ ਦੀ ਕੈਂਪਰ ਵੈਨ ਚੋਰੀ
Ad Position 24