21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

‘ ਭਾਰਤ ਨੇ ਇਕ ਵੀ ਮੋਜ਼ਾਰਟ ਨਹੀਂ ਦਿੱਤਾ’-ਸੋਸ਼ਲ ਮੀਡੀਆ ’ਤੇ ਸਪੈਂਸਰ ਪ੍ਰੈੱਟ ਤੇ ਰੋ ਖੰਨਾ ਵਿਚਾਲੇ ਸ਼ਬਦੀ ਜੰਗ

ਨਿਊਯਾਰਕ, 20 ਅਗਸਤ (ਰਾਜੂ ਸਾਹਿਬਾਜ਼ਪੁਰਾ)-ਭਾਰਤ ਦੀ ਸੰਗੀਤਕ ਵਿਰਾਸਤ ਬਾਰੇ ਸਪੈਂਸਰ ਪ੍ਰੈੱਟ ਦੀ ਵਿਵਾਦਿਤ ਟਿੱਪਣੀ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਸ਼ਬਦੀ ਜੰਗ ਛਿੜ ਗਈ। ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਰੋ ਖੰਨਾ ਨੇ ਜਵਾਬ ਦਿੰਦਿਆਂ ਕਿਹਾ ਕਿ ਆਪਣੇ ਦੇਸ਼ ਨੂੰ ਮਹਾਨ ਦੱਸਣ ਲਈ ਕਿਸੇ ਹੋਰ ਸੱਭਿਆਚਾਰ ਨੂੰ ਨੀਵਾਂ ਦਿਖਾਉਣਾ ਠੀਕ ਨਹੀਂ।

Ad Position 21
No active advertisement
ਅਜੀਤ ਡੈਸਕ 21-08-2026
ਨਿਊਯਾਰਕ, 20 ਅਗਸਤ (ਰਾਜੂ ਸਾਹਿਬਾਜ਼ਪੁਰਾ)-ਭਾਰਤ ਦੀ ਸੰਗੀਤਕ ਵਿਰਾਸਤ ਬਾਰੇ ਸਪੈਂਸਰ ਪ੍ਰੈੱਟ ਦੀ ਵਿਵਾਦਿਤ ਟਿੱਪਣੀ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਸ਼ਬਦੀ ਜੰਗ ਛਿੜ ਗਈ। ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਰੋ ਖੰਨਾ ਨੇ ਜਵਾਬ ਦਿੰਦਿਆਂ ਕਿਹਾ ਕਿ ਆਪਣੇ ਦੇਸ਼ ਨੂੰ ਮਹਾਨ ਦੱਸਣ ਲਈ ਕਿਸੇ ਹੋਰ ਸੱਭਿਆਚਾਰ ਨੂੰ ਨੀਵਾਂ ਦਿਖਾਉਣਾ ਠੀਕ ਨਹੀਂ। ਵਿਵਾਦ ਦੀ ਸ਼ੁਰੂਆਤ ਐਮਾਜ਼ਾਨ ਦੇ ਸੰਸਥਾਪਕ ਜੈਫ਼ ਬੇਜ਼ੋਸ ਦੇ ਇਕ ਪੁਰਾਣੇ ਬਿਆਨ ਤੋਂ ਹੋਈ। ਬੇਜ਼ੋਸ ਨੇ ਭਵਿੱਖ ਵਿਚ ਸੂਰਜੀ ਮੰਡਲ ਅੰਦਰ ਇਕ ਟ੍ਰਿਲੀਅਨ ਮਨੁੱਖਾਂ ਦੇ ਵਸਣ ਦੀ ਕਲਪਨਾ ਕਰਦਿਆਂ ਕਿਹਾ ਸੀ ਕਿ ਇੰਨੀ ਵੱਡੀ ਆਬਾਦੀ ਵਿਚ ਹਜ਼ਾਰ ਮੋਜ਼ਾਰਟ ਤੇ ਹਜ਼ਾਰ ਆਇੰਸਟਾਈਨ ਵਰਗੀਆਂ ਪ੍ਰਤਿਭਾਵਾਂ ਪੈਦਾ ਹੋ ਸਕਦੀਆਂ ਹਨ। ਲਾਸ ਏਂਜਲਸ ਦੇ ਮੇਅਰ ਦੀ ਪ੍ਰਾਇਮਰੀ ਚੋਣ ਹਾਰ ਚੁੱਕੇ ਸਾਬਕਾ ਰਿਐਲਿਟੀ ਟੀ.ਵੀ. ਕਲਾਕਾਰ ਸਪੈਂਸਰ ਪ੍ਰੈੱਟ ਨੇ ਇਸ ਵਿਚਾਰ ਦਾ ਵਿਰੋਧ ਕਰਦਿਆਂ ਭਾਰਤ ਦੀ ਮਿਸਾਲ ਦਿੱਤੀ। ਉਸ ਨੇ ਕਿਹਾ ਕਿ ਮੋਜ਼ਾਰਟ ਦੇ ਸਮੇਂ ਦੀ ਵਿਸ਼ਵ ਆਬਾਦੀ ਨਾਲੋਂ ਅੱਜ ਭਾਰਤ ਦੀ ਆਬਾਦੀ ਲਗਭਗ ਦੁੱਗਣੀ ਹੈ, ਪਰ ਦੇਸ਼ ਨੇ ਇੱਕ ਵੀ ਮੋਜ਼ਾਰਟ ਪੈਦਾ ਨਹੀਂ ਕੀਤਾ। ਉਸ ਮੁਤਾਬਕ ਮਹਾਨਤਾ ਗਿਣਤੀ ਨਾਲ ਨਹੀਂ, ਸੱਭਿਆਚਾਰ ਨਾਲ ਪੈਦਾ ਹੁੰਦੀ ਹੈ। ਰੋ ਖੰਨਾ ਨੇ ਪ੍ਰੈੱਟ ਦੀ ਟਿੱਪਣੀ ਨੂੰ ਰੱਦ ਕਰਦਿਆਂ ਏ.ਆਰ. ਰਹਿਮਾਨ ਤੇ ਕਰਨਾਟਕੀ ਸੰਗੀਤ ਦੇ ਮਹਾਨ ਰਚਨਾਕਾਰ ਤਿਆਗਰਾਜਾ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਰਹਿਮਾਨ ਨੂੰ ‘ਮਦਰਾਸ ਦਾ ਮੋਜ਼ਾਰਟ’ ਕਿਹਾ ਜਾਂਦਾ ਹੈ, ਜਦਕਿ ਤਿਆਗਰਾਜਾ ਆਪਣੀ ਬੇਮਿਸਾਲ ਸੰਗੀਤਕ ਪ੍ਰਤਿਭਾ ਲਈ ਜਾਣੇ ਜਾਂਦੇ ਹਨ। ਖੰਨਾ ਮੁਤਾਬਕ ਅਮਰੀਕਾ ਦੀ ਅਸਲ ਖ਼ੂਬੀ ਦੁਨੀਆ ਦੀਆਂ ਬਿਹਤਰੀਨ ਪਰੰਪਰਾਵਾਂ ਨੂੰ ਸਵੀਕਾਰ ਕਰਨ ਵਿੱਚ ਹੈ। ਮੋਜ਼ਾਰਟ 18ਵੀਂ ਸਦੀ ਦਾ ਮਹਾਨ ਆਸਟਰੀਆਈ ਸ਼ਾਸਤਰੀ ਸੰਗੀਤਕਾਰ ਸੀ ਅਤੇ ਉਸ ਦਾ ਨਾਂ ਅਸਾਧਾਰਨ ਸੰਗੀਤਕ ਪ੍ਰਤਿਭਾ ਦੇ ਪ੍ਰਤੀਕ ਵਜੋਂ ਵਰਤਿਆ ਜਾਂਦਾ ਹੈ। ਬਾਅਦ ਵਿਚ ਇਹ ਆਨਲਾਈਨ ਬਹਿਸ ਪ੍ਰਵਾਸ, ਐੱਚ-1ਬੀ ਵੀਜ਼ਿਆਂ ਅਤੇ ਵਿਦੇਸ਼ੀ ਮੂਲ ਦੇ ਅਮਰੀਕੀਆਂ ਦੀ ਵਫ਼ਾਦਾਰੀ ਤੱਕ ਪਹੁੰਚ ਗਈ। ਇਹ ਸਾਰਾ ਵਿਵਾਦ ਸੋਸ਼ਲ ਮੀਡੀਆ ਪੋਸਟਾਂ ਤੋਂ ਸ਼ੁਰੂ ਹੋ ਕੇ ਇਕ ਸ਼ਬਦੀ ਜੰਗ ਬੰਨ ਗਿਆ।
Ad Position 22
No active advertisement
ਪਿਛਲੀ ਖ਼ਬਰ ਬਲਾਕ ਨਡਾਲਾ ਦਾ ਦਫ਼ਤਰੀ ਤੇ ਫ਼ੀਲਡ ਸਟਾਫ਼ ਮੰਗਾਂ ਨੂੰ ਲੈ ਕੇ 27 ਤੱਕ ਹੜਤਾਲ ’ਤੇ ਅਗਲੀ ਖ਼ਬਰ ਅਮਰੀਕਾ ’ਚ ਇਕ ਗੁਰਦੁਆਰਾ ਸਾਹਿਬ ਸਮੇਤ 8 ਧਾਰਮਿਕ ਅਸਥਾਨਾਂ ’ਤੇ ਇਮੀਗ੍ਰੇਸ਼ਨ ਕਾਰਵਾਈ ਦੀ ਰੋਕ ਬਰਕਰਾਰ
Ad Position 24