27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਸਰਦ ਰੁੱਤ ਦੀਆਂ ਸ਼ਾਮਾਂ ਨੂੰ ਰੌਣਕਮਈ ਬਣਾਉਣ ਲਈ ਵਿਕਟੋਰੀਆ ’ ਚ ਵਿਸ਼ੇਸ਼ ਉਪਰਾਲਾ

ਵੈਨਕੂਵਰ, 27 ਨਵੰਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਵਿਖੇ ਸਰਦ ਰੁੱਤ ਦੀਆਂ ਸ਼ਾਮਾਂ ਨੂੰ ਰੌਣਕਮਈ ਬਣਾਉਣ ਅਤੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲ ਕੇ ਸ਼ਹਿਰ ਦੀ ਖ਼ੂਬਸੂਰਤੀ ਦਾ ਆਨੰਦ ਮਾਣਨ ਲਈ ਉਤਸ਼ਾਹਿਤ ਕਰਨ ਵਾਸਤੇ ‘ਵਿਕਟੋਰੀਆ ਆਫ਼ਟਰ ਫਾਈਵ’ ਨਾਂਅ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਰਦੀਆਂ ਦੌਰਾਨ ਦਿਨ ਛੋਟੇ ਹੋਣ ਅਤੇ ਜਲਦੀ ਹਨੇਰਾ ਪੈਣ ਕਾਰਨ ਸ਼ਾਮ ਸਮੇਂ ਸ਼ਹਿਰ ਦੇ ਬਾਜ਼ਾਰਾਂ ਅਤੇ ਜਨਤਕ ਥਾਵਾਂ ’ਤੇ ਲੋਕਾਂ ਦੀ ਆਵਾਜਾਈ ਘਟ ਜਾਂਦੀ ਹੈ।

Ad Position 21
No active advertisement
ਅਜੀਤ ਡੈਸਕ 28-11-2026
ਵੈਨਕੂਵਰ, 27 ਨਵੰਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਵਿਖੇ ਸਰਦ ਰੁੱਤ ਦੀਆਂ ਸ਼ਾਮਾਂ ਨੂੰ ਰੌਣਕਮਈ ਬਣਾਉਣ ਅਤੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲ ਕੇ ਸ਼ਹਿਰ ਦੀ ਖ਼ੂਬਸੂਰਤੀ ਦਾ ਆਨੰਦ ਮਾਣਨ ਲਈ ਉਤਸ਼ਾਹਿਤ ਕਰਨ ਵਾਸਤੇ ‘ਵਿਕਟੋਰੀਆ ਆਫ਼ਟਰ ਫਾਈਵ’ ਨਾਂਅ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਰਦੀਆਂ ਦੌਰਾਨ ਦਿਨ ਛੋਟੇ ਹੋਣ ਅਤੇ ਜਲਦੀ ਹਨੇਰਾ ਪੈਣ ਕਾਰਨ ਸ਼ਾਮ ਸਮੇਂ ਸ਼ਹਿਰ ਦੇ ਬਾਜ਼ਾਰਾਂ ਅਤੇ ਜਨਤਕ ਥਾਵਾਂ ’ਤੇ ਲੋਕਾਂ ਦੀ ਆਵਾਜਾਈ ਘਟ ਜਾਂਦੀ ਹੈ। ਅਜਿਹੇ ਵਿਚ ਇਸ ਉਪਰਾਲੇ ਦਾ ਮੁੱਖ ਉਦੇਸ਼ ਲੋਕਾਂ ਨੂੰ ਸ਼ਾਮ ਪੰਜ ਵਜੇ ਤੋਂ ਬਾਅਦ ਵੀ ਘਰਾਂ ਤੋਂ ਬਾਹਰ ਨਿਕਲਣ ਅਤੇ ਆਪਣੇ ਪਰਿਵਾਰਾਂ ਤੇ ਮਿੱਤਰਾਂ ਨਾਲ ਸਮਾਂ ਬਿਤਾਉਣ ਲਈ ਪ੍ਰੇਰਿਤ ਕਰਨਾ ਹੈ। ਵਿਕਟੋਰੀਆ ਦੀਆਂ ਸਮੁੰਦਰੀ ਕੰਢੇ ਵਾਲੀਆਂ ਇਮਾਰਤਾਂ, ਰੰਗ-ਬਿਰੰਗੀਆਂ ਰੌਸ਼ਨੀਆਂ ਅਤੇ ਮਨਮੋਹਕ ਦ੍ਰਿਸ਼ ਸਰਦ ਰੁੱਤ ਦੌਰਾਨ ਵੀ ਖਿੱਚ ਦਾ ਕੇਂਦਰ ਬਣਦੇ ਹਨ। ਇਸ ਉਪਰਾਲੇ ਨਾਲ ਸ਼ਹਿਰ ਦੇ ਵਪਾਰਕ ਅਦਾਰਿਆਂ ਅਤੇ ਸੈਰ-ਸਪਾਟਾ ਕਾਰੋਬਾਰ ਨੂੰ ਵੀ ਹੁਲਾਰਾ ਮਿਲਣ ਦੀ ਆਸ ਕੀਤੀ ਜਾ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਅਮਰੀਕੀ ਹਵਾਈ ਸੈਨਾ ਦੇ ਕਲਾਊਡ ਸਿਸਟਮ ’ਤੇ ਹੈਕਰਾਂ ਦਾ ਹਮਲਾ ਅਗਲੀ ਖ਼ਬਰ ਪ੍ਰੋ . ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵਲੋਂ ਬਰਤਾਨਵੀ ਪ੍ਰਧਾਨ ਮੰਤਰੀ ਐਂਡੀ ਬਰਨਹਮ ਨੂੰ ਪੱਤਰ ਜਲ੍ਹਿਆਂਵਾਲਾ ਬਾਗ਼...
Ad Position 24