ਬਲਾਕ ਨਡਾਲਾ ਦਾ ਦਫ਼ਤਰੀ ਤੇ ਫ਼ੀਲਡ ਸਟਾਫ਼ ਮੰਗਾਂ ਨੂੰ ਲੈ ਕੇ 27 ਤੱਕ ਹੜਤਾਲ ’ਤੇ
ਨਡਾਲਾ, 20 ਅਗਸਤ (ਰਘਬਿੰਦਰ ਸਿੰਘ)-ਪੀ. ਐਸ.
ਨਡਾਲਾ, 20 ਅਗਸਤ (ਰਘਬਿੰਦਰ ਸਿੰਘ)-ਪੀ.ਐਸ.ਐਮ.ਐਸ.ਯੂ. ਅਤੇ ਸੀ.ਪੀ.ਐਫ.ਈ.ਯੂ., ਕਪੂਰਥਲਾ ਦੇ ਸੱਦੇ ‘ਤੇ ਬਲਾਕ ਨਡਾਲਾ ਦਾ ਸਮੂਹ ਦਫ਼ਤਰੀ ਅਤੇ ਫ਼ੀਲਡ ਸਟਾਫ਼ 27 ਅਗਸਤ ਤੱਕ ਮੁਕੰਮਲ ਹੜਤਾਲ ‘ਤੇ ਰਹੇਗਾ | ਮੁਲਾਜ਼ਮਾਂ ਵੱਲੋਂ ਡੀ.ਏ. ਸਮੇਤ ਆਪਣੀਆਂ ਹੋਰ ਜਾਇਜ਼ ਮੰਗਾਂ ਨੂੰ ਲੈ ਕੇ ਇਹ ਸੰਘਰਸ਼ ਸ਼ੁਰੂ ਕੀਤਾ ਗਿਆ ਹੈ | ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਬਣਦਾ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਸਟਾਫ਼ ਵਿਚ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਡੀ.ਏ. ਸਮੇਤ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦਾ ਤੁਰੰਤ ਹੱਲ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾਂ ਸਪਸ਼ਟ ਕੀਤਾ ਕਿ 27 ਅਗਸਤ ਤੱਕ ਬਲਾਕ ਨਡਾਲਾ ਦਾ ਦਫ਼ਤਰੀ ਅਤੇ ਫ਼ੀਲਡ ਕੰਮਕਾਜ ਹੜਤਾਲ ਕਾਰਨ ਪ੍ਰਭਾਵਿਤ ਰਹੇਗਾ | ਮੁਲਾਜ਼ਮ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਕੇ ਲਾਗੂ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ |ਇਸ ਮੌਕੇ ਐਸ ਈ ਪੀ ਉ ਜਸਵਿੰਦਰ ਸਿੰਘ, ਗੁਰਪਾਲ ਸਿੰਘ ਵੀ ਡੀ ਓ, ਸੰਦੀਪ ਸਿੰਘ ਪੀ ਐਸ,ਚਰਨਦੀਪ ਸਿੰਘ ਪੀ ਓ, ਸੁਰਿੰਦਰ ਕੌਰ,ਕੁਲਜੀਤ ਕੌਰ ਕਲਰਕ ਅਤੇ ਹੋਰ ਹਾਜ਼ਰ ਸਨ