ਸਾਕਾਆਈ ਕਿਸਮ ਦੀਆਂ ਸੈਲਮਨ ਮੱਛੀਆਂ
ਪ੍ਰਿੰਸ ਜਾਰਜ ’ ਚ ਬਣੇਗਾ ਮੱਛੀ ਪ੍ਰਜਨਨ ਕੇਂਦਰ
ਵੈਨਕੂਵਰ, 27 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਖੂਬਸੂਰਤ ਪਹਾੜਾਂ ਦੀ ਗੋਦ ’ਚ ਵੱਸਦੇ ਪ੍ਰਿੰਸ ਜਾਰਜ ਸ਼ਹਿਰ ’ਚ ਮੱਛੀਆਂ ਦਾ ਪ੍ਰਜਨਨ ਕੇਂਦਰ ਬਣਾਇਆ ਜਾ ਰਿਹਾ ਹੈ, ਜਿਸ ਵਿਚ ਹੁਣ ਸਾਕਆਈ ਕਿਸਮ ਦੀਆਂ ਸੈਲਮਨ ਮੱਛੀਆਂ ਨੂੰ ਵੀ ਸ਼ਾਮਿਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਸਥਾਨਕ ਲੇਡਲੀ ਟੇਨੇਹ ਮੂਲਵਾਸੀ ਭਾਈਚਾਰੇ ਵਲੋਂ ਕੈਨੇਡਾ ਦੀ ਸਰਕਾਰ ਦੇ ਸਹਿਯੋਗ ਨਾਲ ਉਸਾਰੇ ਜਾ ਰਹੇ ਇਸ ਕੇਂਦਰ ਦੇ ਸਾਲ 2028 ਵਿਚ ਚਾਲੂ ਹੋਣ ਦੀ ਸੰਭਾਵਨਾ ਹੈ।
ਵੈਨਕੂਵਰ, 27 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਖੂਬਸੂਰਤ ਪਹਾੜਾਂ ਦੀ ਗੋਦ ’ਚ ਵੱਸਦੇ ਪ੍ਰਿੰਸ ਜਾਰਜ ਸ਼ਹਿਰ ’ਚ ਮੱਛੀਆਂ ਦਾ ਪ੍ਰਜਨਨ ਕੇਂਦਰ ਬਣਾਇਆ ਜਾ ਰਿਹਾ ਹੈ, ਜਿਸ ਵਿਚ ਹੁਣ ਸਾਕਆਈ ਕਿਸਮ ਦੀਆਂ ਸੈਲਮਨ ਮੱਛੀਆਂ ਨੂੰ ਵੀ ਸ਼ਾਮਿਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਸਥਾਨਕ ਲੇਡਲੀ ਟੇਨੇਹ ਮੂਲਵਾਸੀ ਭਾਈਚਾਰੇ ਵਲੋਂ ਕੈਨੇਡਾ ਦੀ ਸਰਕਾਰ ਦੇ ਸਹਿਯੋਗ ਨਾਲ ਉਸਾਰੇ ਜਾ ਰਹੇ ਇਸ ਕੇਂਦਰ ਦੇ ਸਾਲ 2028 ਵਿਚ ਚਾਲੂ ਹੋਣ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ ਫੈਡਰਲ ਸਰਕਾਰ ਵਲੋਂ ਇਸ ਯੋਜਨਾ ਲਈ ਆਰਥਿਕ ਸਹਾਇਤਾ ਦਿੱਤੇ ਜਾਣ ’ਤੇ ਸਥਾਨਕ ਮੂਲਵਾਸੀ ਭਾਈਚਾਰੇ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਕਰੀਬ ਦੋ ਮਹੀਨੇ ਪਹਿਲਾਂ ਉਕਤ ਭਾਈਚਾਰੇ ਵਲੋਂ ਪਹਿਲੀ ਵਾਰ ਸੈਲਮਨ ਮੱਛੀਆਂ ਨਾਲ ਸਬੰਧਿਤ ਵਿਸ਼ੇਸ਼ ਭੋਜ ਸਮਾਗਮ ਵੀ ਕਰਵਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਸੈਲਮਨ ਮੱਛੀਆਂ ਦਾ ਬ੍ਰਿਟਿਸ਼ ਕੋਲੰਬੀਆ ਦੇ ਮੂਲਵਾਸੀ ਭਾਈਚਾਰਿਆਂ ਦੀਆਂ ਪੁਰਾਤਨ ਰਵਾਇਤਾਂ, ਸੱਭਿਆਚਾਰ ਅਤੇ ਖ਼ੁਰਾਕ ਨਾਲ ਡੂੰਘਾ ਸਬੰਧ ਰਿਹਾ ਹੈ। ਮੱਛੀਆਂ ਦੀ ਨਸਲ ਦੀ ਸੰਭਾਲ ਅਤੇ ਉਨ੍ਹਾਂ ਦੀ ਗਿਣਤੀ ਵਿਚ ਵਾਧਾ ਕਰਨ ਲਈ ਉਸਾਰੇ ਜਾ ਰਹੇ ਇਸ ਕੇਂਦਰ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਅਹਿਮ ਉਪਰਾਲਾ ਮੰਨਿਆ ਜਾ ਰਿਹਾ ਹੈ।