ਨਿਊਜਰਸੀ ’ ਚ ਫੁੱਟਬਾਲ ਮੈਚ ਨੇੜੇ ਗੋਲੀਬਾਰੀ , ਨੌਜਵਾਨ ਦੀ ਮੌਤ
ਨਿਊਯਾਰਕ, 27 ਨਵੰਬਰ (ਰਾਜੂ ਸਹਿਬਾਜ਼ਪੁਰਾ)-ਨਿਊਜਰਸੀ ਦੇ ਟੀਨੈਕ ਹਾਈ ਸਕੂਲ ’ਚ ਸਾਲਾਨਾ ਫੁੱਟਬਾਲ ਮੈਚ ਦੌਰਾਨ ਮੈਦਾਨ ਨਾਲ ਲੱਗਦੀ ਗਲੀ ਵਿਚ ਹੋਈ ਗੋਲੀਬਾਰੀ ਨਾਲ ਇਕ 19 ਸਾਲਾ ਨੌਜਵਾਨ ਦੀ ਮੌਤ ਹੋ ਗਈ। ਘਟਨਾ ਬੁੱਧਵਾਰ ਸ਼ਾਮ ਕਰੀਬ 7:15 ਵਜੇ ਟੀਨੈਕ ਤੇ ਹੈਕਨਸੈਕ ਦੀਆਂ ਟੀਮਾਂ ਵਿਚਾਲੇ ‘ਟਰਕੀ ਬੌਲ’ ਮੁਕਾਬਲੇ ਦੇ ਅੱਧੇ ਸਮੇਂ ਦੌਰਾਨ ਵਾਪਰੀ।
ਨਿਊਯਾਰਕ, 27 ਨਵੰਬਰ (ਰਾਜੂ ਸਹਿਬਾਜ਼ਪੁਰਾ)-ਨਿਊਜਰਸੀ ਦੇ ਟੀਨੈਕ ਹਾਈ ਸਕੂਲ ’ਚ ਸਾਲਾਨਾ ਫੁੱਟਬਾਲ ਮੈਚ ਦੌਰਾਨ ਮੈਦਾਨ ਨਾਲ ਲੱਗਦੀ ਗਲੀ ਵਿਚ ਹੋਈ ਗੋਲੀਬਾਰੀ ਨਾਲ ਇਕ 19 ਸਾਲਾ ਨੌਜਵਾਨ ਦੀ ਮੌਤ ਹੋ ਗਈ। ਘਟਨਾ ਬੁੱਧਵਾਰ ਸ਼ਾਮ ਕਰੀਬ 7:15 ਵਜੇ ਟੀਨੈਕ ਤੇ ਹੈਕਨਸੈਕ ਦੀਆਂ ਟੀਮਾਂ ਵਿਚਾਲੇ ‘ਟਰਕੀ ਬੌਲ’ ਮੁਕਾਬਲੇ ਦੇ ਅੱਧੇ ਸਮੇਂ ਦੌਰਾਨ ਵਾਪਰੀ। ਅਧਿਕਾਰੀਆਂ ਮੁਤਾਬਕ ਮੈਚ ’ਚ ਤਾਇਨਾਤ ਪੁਲਿਸ ਮੁਲਾਜ਼ਮ ਗੋਲੀਆਂ ਦੀ ਆਵਾਜ਼ ਸੁਣ ਕੇ ਕ੍ਰੈਨਫੋਰਡ ਪਲੇਸ ਗਲੀ ’ਚ ਪਹੁੰਚੇ, ਜਿੱਥੇ ਨੌਜਵਾਨ ਜ਼ਖ਼ਮੀ ਹਾਲਤ ’ਚ ਮਿਲਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮੁੱਢਲੀਆਂ ਰਿਪੋਰਟਾਂ ’ਚ ਕਿਸੇ ਗ੍ਰਿਫ਼ਤਾਰੀ ਦੀ ਜਾਣਕਾਰੀ ਨਹੀਂ ਦਿੱਤੀ ਗਈ। ਪੁਲਿਸ ਜਾਂਚ ਜਾਰੀ ਹੈ।