24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਐਡ ਫ਼ਿਲਮ ਨੂੰ ਲੈ ਕੇ ਸੁਰਖੀਆਂ ਵਿਚ ਅਮਾਇਰਾ ਦਸਤੂਰ

ਐਡ ਫ਼ਿਲਮ ਨੂੰ ਲੈ ਕੇ ਸੁਰਖੀਆਂ ਵਿਚ ਅਮਾਇਰਾ ਦਸਤੂਰ

Ad Position 21
No active advertisement
ਅਜੀਤ ਡੈਸਕ 25-11-2026

ਇਨ੍ਹੀਂ ਦਿਨੀਂ ਸ਼ਾਹਰੁਖ ਖਾਨ, ਅਜੈ ਦੇਵਗਨ ਅਤੇ ਟਾਈਗਰ ਸ਼ਰਾਫ ਦੇ ਨਾਲ 'ਇਲਾਇਚੀ' ਦੀ ਐਡ ਵਿਚ ਅਦਾਕਾਰਾ ਅਮਾਇਰਾ ਦਸਤੂਰ ਹਰ ਪਾਸੇ ਛਾਈ ਹੋਈ ਹੈ | 7 ਮਈ, 1993 ਨੂੰ  ਮੁੰਬਈ ਦੇ ਇਕ ਜ਼ੋਰੋਸਟ੍ਰੀਅਨ ਪਾਰਸੀ ਪਰਿਵਾਰ ਵਿਚ ਪੈਦਾ ਹੋਈ ਮਾਡਲ ਅਦਾਕਾਰਾ ਅਮਾਇਰਾ ਦਸਤੂਰ ਨੇ ਮੁੰਬਈ ਦੇ ਐਚ.ਆਰ. ਕਾਲਜ ਤੋਂ ਕਾਮਰਸ ਵਿਚ ਬੈਚਲਰ ਡਿਗਰੀ ਹਾਸਿਲ ਕੀਤੀ ਹੈ | ਮਾਤ ਭਾਸ਼ਾ ਗੁਜਰਾਤੀ ਹੋਣ ਦੇ ਬਾਵਜੂਦ ਉਹ ਕਾਫ਼ੀ ਸ਼ਾਨਦਾਰ ਹਿੰਦੀ ਅਤੇ ਅੰਗਰੇਜ਼ੀ ਬੋਲ ਲੈਂਦੀ ਹੈ | ਅਮਾਇਰਾ ਦਸਤੂਰ ਨੇ ਕਰੀਅਰ ਦੀ ਸ਼ੁਰੂਆਤ ਟੀ.ਵੀ. ਐਡ ਤੋਂ ਕੀਤੀ | ਉਸ ਨੂੰ  ਵੱਡੇ ਪਰਦੇ 'ਤੇ ਪਹਿਲੀ ਵਾਰ ਆਉਣ ਦਾ ਮੌਕਾ ਮਨੀਸ਼ ਤਿਵਾੜੀ ਦੀ ਰੋਮਾਂਟਿਕ, ਡਰਾਮਾ ਹਿੰਦੀ ਫ਼ਿਲਮ 'ਇਸ਼ਕ' ਤੋਂ ਮਿਲਿਆ, ਜਿਸ ਵਿਚ ਉਹ ਪ੍ਰਤੀਕ ਬੱਬਰ ਨਾਲ ਮੁੱਖ ਭੂਮਿਕਾ ਵਿਚ ਸੀ | ਇਸ ਤੋਂ ਬਾਅਦ ਉਸ ਦੀ ਅਗਲੀ ਫ਼ਿਲਮ ਕੇ. ਵੀ. ਆਨੰਦ ਵਲੋਂ ਨਿਰਦੇਸ਼ਿਤ ਤਾਮਿਲ ਵਿਚ ਬਣੀ 'ਅਨੇਗਨ' ਸੀ | ਤਾਮਿਲ ਸਿਨੇਮਾ ਵਿਚ ਆਉਣ ਵਾਲੀ ਇਸ ਫ਼ਿਲਮ ਵਿਚ ਉਹ ਅਦਾਕਾਰ ਧਾਨੁਸ਼ ਨਾਲ ਨਜ਼ਰ ਆਈ | ਉਹ 'ਮਿਸਟਰ ਐਕਸ', 'ਕਾਲਾਕਾਂਡੀ', 'ਪ੍ਰਸਥਾਨਮ', 'ਜੋਗੀ' ਅਤੇ 'ਬਘੀਰਾ' ਵਰਗੀਆਂ ਫ਼ਿਲਮਾਂ ਵਿਚ ਨਜ਼ਰ ਆਈ | ਆਪਣੇ ਪਹਿਲੇ ਇੰਟਰਨੈਸ਼ਨਲ ਪ੍ਰੋਜੈਕਟ 'ਕੁੰਗ ਫੂ ਯੋਗਾ' ਵਿਚ ਉਸ ਨੇ ਜੈਕੀ ਚੈਨ ਨਾਲ ਕੰਮ ਕੀਤਾ ਸੀ | ਉਸ ਨੇ ਮਹੇਸ਼ ਬਾਬੂ ਦੀ ਭੈਣ ਵਲੋਂ ਨਿਰਦੇਸ਼ਿਤ ਪਹਿਲੀ ਫ਼ਿਲਮ 'ਮਨਸੁਕੂ ਨਚਿੰਦੀ' ਤੋਂ ਤੇਲਗੂ ਸਿਨੇਮਾ ਵਿਚ ਦਾਖਲਾ ਲਿਆ | ਇਸ ਤੋਂ ਬਾਅਦ ਉਹ ਅਗਲੀ ਤੇਲਗੂ ਫ਼ਿਲਮ 'ਰਾਜੂਗਾਡੂ' ਵਿਚ ਰਾਜ ਤਰੁਣ ਨਾਲ ਨਜ਼ਰ ਆਈ | ਅਮਾਇਰਾ ਪੰਜਾਬੀ ਫ਼ਿਲਮ 'ਚਿੜੀਆਂ ਦਾ ਚੰਬਾ' ਅਤੇ 'ਫੁਰਤੀਲਾ' ਵੀ ਕਰ ਚੁੱਕੀ ਹੈ | ਅਮਾਇਰਾ ਦਸਤੂਰ ਨੂੰ  ਸਟ੍ਰੀਮਿੰਗ ਸੀਰੀਜ਼ 'ਬੰਬਈ ਮੇਰੀ ਜਾਨ' ਅਤੇ 'ਚੁੰਬਕ' ਲਈ ਵੀ ਬਹੁਤ ਤਾਰੀਫ਼ ਮਿਲੀ |

Ad Position 22
No active advertisement
ਪਿਛਲੀ ਖ਼ਬਰ ਫਾਤਿਮਾ ਸਨਾ ਸ਼ੇਖ਼ ਦੱ ਸੋ ਮੇਰਾ ਧਰਮ ਕਿਹੜਾ? ਅਗਲੀ ਖ਼ਬਰ ਪ੍ਰਸੰਸਕਾਂ ਦੇ ਦਿਲੋ-ਦਿਮਾਗ ਤੋਂ ਬਾਹਰ ਹੋਣਾ ਨਹੀਂ ਚਾਹੁੰਦੀ ਸ਼ਰਧਾ ਨਿਗਮ
Ad Position 24