24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਅਮਰੀਕਾ ਸਮੇਤ ਚਾਰ ਦੇਸ਼ਾਂ ’ਚ ਹੋਵੇਗਾ 2031 ਦਾ ਮਹਿਲਾ ਫੁੱਟਬਾਲ ਵਿਸ਼ਵ ਕੱਪ

ਨਿਊਯਾਰਕ, 24 ਨਵੰਬਰ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ’ਚ ਮਹਿਲਾ ਫੁੱਟਬਾਲ ਵਿਸ਼ਵ ਕੱਪ ਦੀ ਵਾਪਸੀ ਪੱਕੀ ਹੋ ਗਈ ਹੈ। ਫੀਫਾ ਨੇ 2031 ਦੇ ਟੂਰਨਾਮੈਂਟ ਦੀ ਮੇਜ਼ਬਾਨੀ ਅਮਰੀਕਾ, ਮੈਕਸੀਕੋ, ਕੋਸਟਾ ਰੀਕਾ ਤੇ ਜਮਾਇਕਾ ਨੂੰ ਸਾਂਝੇ ਤੌਰ ’ਤੇ ਸੌਂਪ ਦਿੱਤੀ ਹੈ। ਅਮਰੀਕਾ ਦੀ ਅਗਵਾਈ ਹੇਠ ਹੋਣ ਵਾਲੇ ਇਸ ...

Ad Position 21
No active advertisement
ਅਜੀਤ ਡੈਸਕ 24-11-2026

ਨਿਊਯਾਰਕ, 24 ਨਵੰਬਰ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ’ਚ ਮਹਿਲਾ ਫੁੱਟਬਾਲ ਵਿਸ਼ਵ ਕੱਪ ਦੀ ਵਾਪਸੀ ਪੱਕੀ ਹੋ ਗਈ ਹੈ। ਫੀਫਾ ਨੇ 2031 ਦੇ ਟੂਰਨਾਮੈਂਟ ਦੀ ਮੇਜ਼ਬਾਨੀ ਅਮਰੀਕਾ, ਮੈਕਸੀਕੋ, ਕੋਸਟਾ ਰੀਕਾ ਤੇ ਜਮਾਇਕਾ ਨੂੰ ਸਾਂਝੇ ਤੌਰ ’ਤੇ ਸੌਂਪ ਦਿੱਤੀ ਹੈ। ਅਮਰੀਕਾ ਦੀ ਅਗਵਾਈ ਹੇਠ ਹੋਣ ਵਾਲੇ ਇਸ ਵਿਸ਼ਵ ਕੱਪ ਵਿਚ ਪਹਿਲੀ ਵਾਰ 48 ਟੀਮਾਂ ਖੇਡਣਗੀਆਂ ਤੇ ਕੁੱਲ 104 ਮੈਚ ਹੋਣਗੇ।

ਇਸੇ ਦੌਰਾਨ 2035 ਦੀ ਮੇਜ਼ਬਾਨੀ ਇੰਗਲੈਂਡ, ਸਕਾਟਲੈਂਡ, ਵੇਲਜ਼ ਤੇ ਉੱਤਰੀ ਆਇਰਲੈਂਡ ਨੂੰ ਦਿੱਤੀ ਗਈ ਹੈ। ਫੀਫਾ ਦੀਆਂ 211 ਮੈਂਬਰ ਫੁੱਟਬਾਲ ਸੰਸਥਾਵਾਂ ਨੇ ਦੋਵਾਂ ਪ੍ਰਸਤਾਵਾਂ ਨੂੰ ਸਾਂਝੀ ਸਹਿਮਤੀ ਨਾਲ ਮਨਜ਼ੂਰੀ ਦਿੱਤੀ। ਇਨ੍ਹਾਂ ਦੇ ਮੁਕਾਬਲੇ ਕੋਈ ਹੋਰ ਦਾਅਵੇਦਾਰ ਨਹੀਂ ਸੀ। ਅਮਰੀਕਾ ਵਿਚ ਆਖ਼ਰੀ ਵਾਰ ਮਹਿਲਾ ਵਿਸ਼ਵ ਕੱਪ 2003 ’ਚ ਹੋਇਆ ਸੀ। ਇਸ ਤੋਂ ਪਹਿਲਾਂ ਉਸ ਨੇ 1999 ਦਾ ਟੂਰਨਾਮੈਂਟ ਵੀ ਕਰਵਾਇਆ ਸੀ।

ਮੌਜੂਦਾ ਯੋਜਨਾ ਅਨੁਸਾਰ, 2031 ਦੇ ਮੁਕਾਬਲੇ ਜੂਨ ਦੇ ਅੱਧ ਵ’ਚ ਸ਼ੁਰੂ ਹੋਣਗੇ ਤੇ ਫਾਈਨਲ ਜੁਲਾਈ ਦੇ ਅੱਧ ਤੋਂ ਅਖ਼ੀਰਲੇ ਹਿੱਸੇ ਵਿਚਾਲੇ ਹੋਵੇਗਾ। ਅਮਰੀਕਾ ਵਿਚ 80 ਤੋਂ ਵੱਧ ਮੈਚ ਕਰਵਾਉਣ ਦੀ ਸੰਭਾਵਨਾ ਹੈ, ਜਦਕਿ ਬਾਕੀ ਮੈਚ ਤਿੰਨ ਹੋਰ ਮੇਜ਼ਬਾਨ ਦੇਸ਼ਾਂ ’ਚ ਹੋਣਗੇ। ਮੈਚਾਂ ਦੀ ਅੰਤਿਮ ਵੰਡ ਤੇ ਪੱਕੀਆਂ ਤਰੀਕਾਂ ਅਜੇ ਤੈਅ ਨਹੀਂ ਹੋਈਆਂ ਹਨ। 

ਬਰਤਾਨੀਆ ਨੂੰ ਮਿਲੀ 2035 ਦੀ ਮੇਜ਼ਬਾਨੀ
ਲੈਸਟਰ (ਇੰਗਲੈਂਡ), (ਸੁਖਜਿੰਦਰ ਸਿੰਘ ਢੱਡੇ)-ਸਾਲ 2035 ਦੇ ਮਹਿਲਾ ਫੁੱਟਬਾਲ ਵਿਸ਼ਵ ਕੱਪ ਦੀ ਮੇਜ਼ਬਾਨੀ ਬਰਤਾਨੀਆ ਨੂੰ ਮਿਲੀ ਹੈ।ਇੰਗਲੈਂਡ, ਸਕਾਟਲੈਂਡ, ਵੇਲਜ਼ ਤੇ ਉੱਤਰੀ ਆਇਰਲੈਂਡ ਦੀਆਂ ਫੁੱਟਬਾਲ ਐਸੋਸੀਏਸ਼ਨਾਂ ਵਲੋਂ ‘ਆਲ ਟੂਗੈਦਰ’ ਦੇ ਨਾਂਅ ਹੇਠ ਇਸ ਫ਼ੈਸਲੇ ਨੂੰ ਪ੍ਰਵਾਨਗੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਬਰਤਾਨੀਆ ਵਿਚ ਪਹਿਲੀ ਵਾਰ ਮਹਿਲਾ ਫੁੱਟਬਾਲ ਵਿਸ਼ਵ ਕੱਪ ਕਰਵਾਇਆ ਜਾਵੇਗਾ। 
Ad Position 22
No active advertisement
ਪਿਛਲੀ ਖ਼ਬਰ ਪ੍ਰਿੰਸ ਵਿਲੀਅਮ ਤੇ ਕੈਥਰੀਨ ਦੇ ਘਰ ਚੋਰੀ ਦੀ ਕੋਸ਼ਿਸ਼, 2 ਗ੍ਰਿਫ਼ਤਾਰ ਅਗਲੀ ਖ਼ਬਰ ਵੈਭਵ ਨੇ ਰਚਿਆ ਇਤਿਹਾਸ: ਏ-ਸ਼੍ਰੇਣੀ ਇਕ ਦਿਨਾ ਮੈਚ ’ਚ ਸਭ ਤੋਂ ਤੇਜ਼ ਦੋਹਰਾ ਸੈਂਕੜਾ ਲਗਾਇਆ
Ad Position 24