17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਐਸ. ਐਸ. ਰਾਜਾਮੌਲੀ ਦੀ ਸਿਲਵਰ ਜੁਬਲੀ

ਐਸ. ਐਸ. ਰਾਜਾਮੌਲੀ ਦੀ ਸਿਲਵਰ ਜੁਬਲੀ

Ad Position 21
No active advertisement
ਅਜੀਤ ਡੈਸਕ 18-11-2026

ਆਪਣੀ ਵੱਖਰੇ ਤਰ੍ਹਾਂ ਦੀ ਸੋਚ, ਕਹਾਣੀ ਕਹਿਣ ਦੇ ਬਿਲਕੁਲ ਵੱਖਰੇ ਅੰਦਾਜ਼ ਅਤੇ ਪੂਰਾ ਮਨੋਰੰਜਨ ਦੇਣ ਵਾਲੀਆਂ ਫ਼ਿਲਮਾਂ ਜ਼ਰੀਏ ਭਾਰਤੀ ਸਿਨੇਮਾ ਵਿਚ ਆਪਣੀ ਇਕ ਖ਼ਾਸ ਪਛਾਣ ਬਣਾ ਚੁੱਕੇ ਫ਼ਿਲਮ ਨਿਰਮਾਤਾ ਐਸ. ਐਸ. ਰਾਜਾਮੌਲੀ ਨੇ ਹਾਲ ਹੀ ਵਿਚ ਸਿਨੇਮਾ ਸਨਅਤ ਵਿਚ ਕਰੀਅਰ ਦੇ ਸ਼ਾਨਦਾਰ 25 ਸਾਲ ਪੂਰੇ ਕੀਤੇ ਹਨ |

ਐਸ. ਐਸ. ਰਾਜਾਮੌਲੀ ਦੇ ਕਹਾਣੀ ਕਹਿਣ ਦਾ ਅੰਦਾਜ਼ ਅਨੋਖਾ ਹੈ ਅਤੇ 'ਲਾਰਜਰ ਦੇਨ ਲਾਈਫ਼ ਸਿਨੇਮਾ' ਲਈ ਉਸ ਦਾ ਵਿਜ਼ਨ ਬੇਮਿਸਾਲ ਹੈ | ਉਸ ਦੀ ਬਾਹੂਬਲੀ ਫ੍ਰੈਂਚਾਈਜ਼ੀ ਨੇ ਟਿਕਟ ਖਿੜਕੀ 'ਤੇ ਸ਼ਾਨਦਾਰ ਕਮਾਈ ਕਰਦੇ ਹੋਏ ਜ਼ਬਰਦਸਤ ਧੂਮ ਮਚਾਈ ਹੈ | ਉਸ ਨੇ ਆਪਣੇ ਕਰੀਅਰ ਵਿਚ ਹੁਣ ਤੱਕ 'ਬਾਹੂਬਲੀ ਫ੍ਰੈਂਚਾਈਜ਼ੀ' ਤੋਂ ਇਲਾਵਾ 'ਸਿਮਹਾਦਰੀ', 'ਛਤਰਪਤੀ', 'ਮਗਧੀਰਾ', 'ਈਗਾ', 'ਆਰ.ਆਰ.ਆਰ.', 'ਬਾਹੂਬਲੀ : ਦ ਐਪਿਕ' ਵਰਗੀਆਂ ਕਈ ਵੱਡੀਆਂ ਹਿਟ ਫ਼ਿਲਮਾਂ ਦਿੱਤੀਆਂ ਹਨ |
2016 ਵਿਚ ਭਾਰਤ ਸਰਕਾਰ ਵਲੋਂ ਪਦਮਸ਼੍ਰੀ ਨਾਲ ਸਨਮਾਨਿਤ ਹੋ ਚੁੱਕੇ ਐਸ. ਐਸ. ਰਾਜਾਮੌਲੀ ਨੇ ਲਗਾਤਾਰ ਭਾਰਤੀ ਸਿਨੇਮਾ ਦੇ ਪੱਧਰ ਅਤੇ ਉਮੀਦਾਂ ਨੂੰ  ਇਕ ਨਵੀਂ ਪਛਾਣ ਦਿੱਤੀ ਹੈ | ਐਸ. ਐਸ. ਰਾਜਾਮੌਲੀ ਇਨ੍ਹੀਂ ਦਿਨੀਂ ਮਹੇਸ਼ ਬਾਬੂ, ਪਿ੍ਅੰਕਾ ਚੋਪੜਾ ਅਤੇ ਪਿ੍ਥਵੀਰਾਜ ਸੁਕੁਮਾਰਨ ਦੀਆਂ ਮੁੱਖ ਭੂਮਿਕਾਵਾਂ ਵਾਲੀ ਲਗਭਗ 1200 ਕਰੋੜ ਦੀ ਲਾਗਤ ਨਾਲ ਬਣ ਰਹੀ ਆਪਣੀ ਅਗਲੀ ਫ਼ਿਲਮ 'ਵਾਰਾਣਸੀ' ਵਿਚ ਰੁੱਝੇ ਹੋਏ ਹਨ | ਇਸ ਫ਼ਿਲਮ ਤੋਂ ਕਈ ਸਾਲ ਬਾਅਦ ਪਿ੍ਅੰਕਾ ਚੋਪੜਾ ਕਿਸੇ ਭਾਰਤੀ ਫ਼ਿਲਮ ਵਿਚ ਵਾਪਸੀ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ 'ਸ਼ੀਸ਼ਾ ਹੋ ਯਾ ਦਿਲ, ਆਖਿਰ ਟੂਟ ਜਾਤਾ ਹੈ'...!! ਅਗਲੀ ਖ਼ਬਰ 'ਯਸ਼ਰਾਜ' ਦੀ ਇਕ ਹੋਰ ਫ਼ਿਲਮ ਵਿਚ ਅਨੀਤ ਪੱਡਾ
Ad Position 24