17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਨੌਜਵਾਨ ਪ੍ਰਸੰਸਕਾਂ ਦੀ ਪਹਿਲੀ ਪਸੰਦ ਹੈ ਅਦਾਕਾਰਾ ਮਿਰਨਾ ਮੈਨਨ

ਨੌਜਵਾਨ ਪ੍ਰਸੰਸਕਾਂ ਦੀ ਪਹਿਲੀ ਪਸੰਦ ਹੈ ਅਦਾਕਾਰਾ ਮਿਰਨਾ ਮੈਨਨ

Ad Position 21
No active advertisement
ਅਜੀਤ ਡੈਸਕ 18-11-2026

ਅਦਾਕਾਰਾ ਮਿਰਨਾ ਮੈਨਨ ਇਨ੍ਹੀਂ ਦਿਨੀਂ ਰਜਨੀਕਾਂਤ, ਨੈਲਸਨ ਦਿਲੀਪ ਕੁਮਾਰ ਵਲੋਂ ਨਿਰਦੇਸ਼ਿਤ ਸੁਪਰ ਹਿਟ ਹੋ ਚੁੱਕੀ ਫ਼ਿਲਮ 'ਜੇਲਰ-2' ਵਿਚ ਰਿਤਿਕ ਰੌਸ਼ਨ ਨਾਲ ਨਜ਼ਰ ਆਈ ਹੈ |

ਰਿਤਿਕ ਰੌਸ਼ਨ ਨੇ ਫ਼ਿਲਮ ਵਿਚ 'ਰਾਡੀ' ਨਾਂਅ ਦਾ ਇਕ ਇਸ ਤਰ੍ਹਾਂ ਦਾ ਦਮਦਾਰ ਕਿਰਦਾਰ ਨਿਭਾਇਆ ਹੈ, ਜੋ ਫ਼ਿਲਮ ਵਿਚ ਉਸ ਸਮੇਂ ਇਕ ਮਹੱਤਵਪੂਰਨ ਮੋੜ 'ਤੇ ਐਂਟਰੀ ਲੈਂਦਾ ਹੈ, ਜਦੋਂ ਟਾਈਗਰ ਮੁਥੂਵੇਲ ਪਾਂਡੀਅਨ ਦਾ ਕਿਰਦਾਰ ਨਿਭਾ ਰਹੇ ਰਜਨੀਕਾਂਤ ਨੂੰ  ਕਿਸੇ ਦੀ ਮਦਦ ਦੀ ਜ਼ਰੂਰਤ ਹੁੰਦੀ ਹੈ |
ਜਦੋਂ ਕਿ ਮਿਰਨਾ ਮੈਨਨ ਨੇ ਫ਼ਿਲਮ ਵਿਚ ਮੁਥੂਵੇਲ ਪਾਂਡੀਅਨ ਦੀ ਨੂੰ ਹ ਦੀ ਭੂਮਿਕਾ ਨਿਭਾਈ ਹੈ | ਫ਼ਿਲਮ ਵਿਚ ਉਸ ਦੀ ਭੂਮਿਕਾ ਨੂੰ  ਪਿਛਲੀ ਫ਼ਿਲਮ 'ਜੇਲਰ' (2023) ਤੋਂ ਅੱਗੇ ਵਧਾਇਆ ਗਿਆ ਹੈ |
ਤੇਲਗੂ ਫ਼ਿਲਮ 'ਕ੍ਰੇਜ਼ੀ ਫੈਲੋ' ਤੋਂ ਮਿਰਨਾ ਮੈਨਨ ਨੇ ਦੱਖਣ ਦੀ ਫ਼ਿਲਮ ਸਨਅਤ ਵਿਚ ਪਹਿਲਾ ਕਦਮ ਰੱਖਿਆ ਹੈ | ਉਸ ਦੀ ਇਹ ਫ਼ਿਲਮ ਫਲਾਪ ਰਹੀ, ਪਰ ਮਿਰਨਾ ਮੈਨਨ ਦੇ ਅਭਿਨੈ ਦੀ ਬਹੁਤ ਤਾਰੀਫ਼ ਹੋਈ ਸੀ |
ਉਸ ਤੋਂ ਬਾਅਦ ਮੀਰਨਾ ਨੇ ਤਾਮਿਲ ਫ਼ਿਲਮ ਉਦਯੋਗ ਵੱਲ ਆਪਣੇ ਕਦਮ ਵਧਾਉਂਦੇ ਹੋਏ ਸੁਪਰ ਸਟਾਰ ਰਜਨੀਕਾਂਤ ਨਾਲ ਫ਼ਿਲਮ 'ਜੇਲਰ' ਹਾਸਿਲ ਕੀਤੀ ਸੀ | ਫ਼ਿਲਮ ਵਿਚ ਉਸ ਦੇ ਕੰਮ ਦੀ ਬਹੁਤ ਤਾਰੀਫ਼ ਹੋਈ ਸੀ | 'ਜੇਲਰ' ਦੀ ਕਾਮਯਾਬੀ ਤੋਂ ਬਾਅਦ ਮਿਰਨਾ ਨੇ ਸਾਲ 2023 ਵਿਚ ਹੀ ਨਿਰਦੇਸ਼ਕ ਵਿਜੈ ਕਨਕਮੇਡਲਾ ਦੇ ਨਿਰਦੇਸ਼ਨ ਵਿਚ ਬਣੀ ਤੇਲਗੂ ਫ਼ਿਲਮ 'ਉਗਰਮ' ਵਿਚ ਅੱਲਰੀ ਨਰੇਸ਼ ਦੇ ਨਾਲ ਕਾਲਜ ਦੀ ਵਿਦਿਆਰਥਣ ਦੇ ਨਾਲ-ਨਾਲ ਇਕ ਬੱਚੇ ਦੀ ਮਾਂ ਦਾ ਚੁਣੌਤੀਪੂਰਨ ਕਿਰਦਾਰ ਨਿਭਾਇਆ ਸੀ |
ਇਸ ਤੋਂ ਬਾਅਦ ਉਹ ਨਿਰਦੇਸ਼ਕ ਵਿਜੇ ਬਿੰਨੀ ਦੇ ਨਿਰਦੇਸ਼ਨ ਵਿਚ ਤੇਲਗੂ ਫ਼ਿਲਮ 'ਨਾ ਸਾਮੀਰੰਗਾ' ਵਿਚ ਅਕਿਨੇਨੀ ਨਾਗਾਅਰਜੁਨ ਦੇ ਨਾਵਲ ਇਕ ਗ੍ਰੀਕ ਕੁੜੀ ਮੰਗਾ ਦੇ ਕਿਰਦਾਰ ਵਿਚ ਸੀ | ਇਹ ਫ਼ਿਲਮ ਮਲਿਆਲਮ ਦੀ ਸੁਪਰਹਿਟ ਫ਼ਿਲਮ 'ਪਿਰਿੰਜੂ ਮਰੀਅਮ ਜੋਸ' ਦਾ ਰੀਮੇਕ ਸੀ | ਮਿਰਨਾ ਮੈਨਨ ਇਕ ਇਸ ਤਰ੍ਹਾਂ ਦੀ ਅਦਾਕਾਰਾ ਹੈ ਜੋ ਨੌਜਵਾਨ ਪ੍ਰਸੰਸਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ | ਉਹ ਹਮੇਸ਼ਾ ਆਪਣੇ ਬੋਲਡ, ਆਕਰਸ਼ਕ ਅਤੇ ਗਲੈਮਰ ਭਰਪੂਰ ਤਸਵੀਰਾਂ ਲਈ ਸੋਸ਼ਲ ਮੀਡੀਆ 'ਤੇ ਧੂਮ ਮਚਾਈ ਰੱਖਦੀ ਹੈ | ਉਹ ਆਧੁਨਿਕ ਕੱਪੜਿਆਂ ਤੋਂ ਲੈ ਕੇ ਹਿੰਦੁਸਤਾਨੀ ਪਹਿਰਾਵੇ ਸਾੜ੍ਹੀ ਅਤੇ ਰੰਗ-ਬਰਿੰਗੇ ਗਹਿਣਿਆਂ ਵਿਚ ਆਪਣੀਆਂ ਲਾਜਵਾਬ ਅਦਾਵਾਂ ਨਾਲ  ਗ਼ਜ਼ਬ ਢਾਹੁੰਦੀ ਰਹਿੰਦੀ ਹੈ |

Ad Position 22
No active advertisement
ਪਿਛਲੀ ਖ਼ਬਰ ਮਹਿੰਗੇ ਸਟੀਲ ਨਾਲ ਨਹੀਂ ਬਣ ਸਕਦਾ ਵਿਕਸਿਤ ਭਾਰਤ ਅਗਲੀ ਖ਼ਬਰ ਕ੍ਰਿਤੀ ਸੈਨਨ ਧੀਆਂ ਬਾਰੇ ਚਿੰਤਾ
Ad Position 24