24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਭਾਰਤੀ ਵਾਇਲਨ ਵਾਦਕ ਜਿਨਸੀ ਅਪਰਾਧਾਂ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ

ਸੈਕਰਾਮੈਂਟੋ, 24 ਨਵੰਬਰ (ਹੁਸਨ ਲੜੋਆ ਬੰਗਾ)-ਕਰਨਾਟਕ ਸੰਗੀਤ ਦੇ ਪ੍ਰਸਿੱਧ ਵਾਇਲਨ ਵਾਦਕ ਐੱਚ. ਐੱਨ. ਭਾਸਕਰ ਵਿਰੁੱਧ ਇਕ ਨਾਬਾਲਗ ਨਾਲ ਸੰਬੰਧਿਤ ਜਿਨਸੀ ਅਪਰਾਧਾਂ ਦੇ ਦੋਸ਼ ਲੱਗਣ ਕਾਰਨ ਭਾਰਤੀ ਸ਼ਾਸਤਰੀ ਸੰਗੀਤ ਜਗਤ ’ਚ ਹਲਚਲ ਮਚ ਗਈ ਹੈ। ਕੈਲੀਫੋਰਨੀਆ ’ਚ ਉਨ੍ਹਾਂ ਵਿਰੁੱਧ ਚਾਰ ਗੰਭੀਰ ਅਪਰਾਧਿਕ ਦੋਸ਼ ਦਰਜ ਕੀਤੇ ਜਾਣ ਤੋਂ ਬਾਅਦ ਸਾਥੀ ਸੰਗੀਤਕਾਰਾਂ ਨੇ ਗੁੱਸੇ ਤੇ...

Ad Position 21
No active advertisement
ਅਜੀਤ ਡੈਸਕ 24-11-2026

ਸੈਕਰਾਮੈਂਟੋ, 24 ਨਵੰਬਰ (ਹੁਸਨ ਲੜੋਆ ਬੰਗਾ)-ਕਰਨਾਟਕ ਸੰਗੀਤ ਦੇ ਪ੍ਰਸਿੱਧ ਵਾਇਲਨ ਵਾਦਕ ਐੱਚ. ਐੱਨ. ਭਾਸਕਰ ਵਿਰੁੱਧ ਇਕ ਨਾਬਾਲਗ ਨਾਲ ਸੰਬੰਧਿਤ ਜਿਨਸੀ ਅਪਰਾਧਾਂ ਦੇ ਦੋਸ਼ ਲੱਗਣ ਕਾਰਨ ਭਾਰਤੀ ਸ਼ਾਸਤਰੀ ਸੰਗੀਤ ਜਗਤ ’ਚ ਹਲਚਲ ਮਚ ਗਈ ਹੈ। ਕੈਲੀਫੋਰਨੀਆ ’ਚ ਉਨ੍ਹਾਂ ਵਿਰੁੱਧ ਚਾਰ ਗੰਭੀਰ ਅਪਰਾਧਿਕ ਦੋਸ਼ ਦਰਜ ਕੀਤੇ ਜਾਣ ਤੋਂ ਬਾਅਦ ਸਾਥੀ ਸੰਗੀਤਕਾਰਾਂ ਨੇ ਗੁੱਸੇ ਤੇ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ ਹੈ।

ਸੈਨ ਡਿਏਗੋ ਸੁਪੀਰੀਅਰ ਕੋਰਟ ਦੇ ਰਿਕਾਰਡ ਅਨੁਸਾਰ, 50 ਸਾਲਾ ਭਾਸਕਰ ਵਿਰੁੱਧ ਨਾਬਾਲਗ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਦਰਜ ਕੀਤੇ ਗਏ ਹਨ। ਇਹ ਕਥਿਤ ਅਪਰਾਧ 4 ਸਤੰਬਰ ਤੋਂ 26 ਸਤੰਬਰ 2026 ਦਰਮਿਆਨ ਵਾਪਰੇ ਦੱਸੇ ਜਾਂਦੇ ਹਨ। 6 ਨਵੰਬਰ ਨੂੰ ਉਨ੍ਹਾਂ ਵਿਰੁੱਧ ਅਪਰਾਧਿਕ ਸ਼ਿਕਾਇਤ ਦਰਜ ਕੀਤੀ ਗਈ ਸੀ ਤੇ ਉਸੇ ਦਿਨ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਕੀਤਾ ਗਿਆ ਸੀ।

ਭਾਸਕਰ ਇਸ ਸਮੇਂ ਬੋਸਟਨ ਦੀ ਇਕ ਜੇਲ੍ਹ ਵਿਚ ਬੰਦ ਹਨ। ਅਦਾਲਤ ’ਚ ਉਨ੍ਹਾਂ ਦੀ ਪੇਸ਼ੀ ਦੀ ਤਰੀਕ ਅਜੇ ਨਿਰਧਾਰਤ ਨਹੀਂ ਕੀਤੀ ਗਈ ਹੈ। 

Ad Position 22
No active advertisement
ਪਿਛਲੀ ਖ਼ਬਰ ਪੀ. ਟੀ. ਊਸ਼ਾ ਨੇ ਆਈ. ਓ. ਏ. ਪ੍ਰਧਾਨਗੀ ਦੀ ਚੋਣ ਲੜਨ ਤੋਂ ਕੀਤਾ ਇਨਕਾਰ ਅਗਲੀ ਖ਼ਬਰ ਪ੍ਰਿੰਸ ਵਿਲੀਅਮ ਤੇ ਕੈਥਰੀਨ ਦੇ ਘਰ ਚੋਰੀ ਦੀ ਕੋਸ਼ਿਸ਼, 2 ਗ੍ਰਿਫ਼ਤਾਰ
Ad Position 24