24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਵੈਭਵ ਨੇ ਰਚਿਆ ਇਤਿਹਾਸ: ਏ-ਸ਼੍ਰੇਣੀ ਇਕ ਦਿਨਾ ਮੈਚ ’ਚ ਸਭ ਤੋਂ ਤੇਜ਼ ਦੋਹਰਾ ਸੈਂਕੜਾ ਲਗਾਇਆ

ਦੋਹਾ, 24 ਨਵੰਬਰ (ਪੀ.ਟੀ.ਆਈ.)-ਵੈਭਵ ਸੂਰਿਆਵੰਸ਼ੀ ਨੇ 53 ਗੇਂਦਾਂ ’ਚ 204 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਦਿਆਂ ਕਈ ਵਿਸ਼ਵ ਰਿਕਾਰਡ ਆਪਣੇ ਨਾਂਅ ਕੀਤੇ। ਉਨ੍ਹਾਂ ਦੀ ਇਸ ਧਮਾਕੇਦਾਰ ਪਾਰੀ ਦੀ ਬਦੌਲਤ ਭਾਰਤ ਨੇ ਮੰਗਲਵਾਰ ਨੂੰ ਰਾਈਜ਼ਿੰਗ ਸਟਾਰਜ਼,,,

Ad Position 21
No active advertisement
ਅਜੀਤ ਡੈਸਕ 24-11-2026

ਦੋਹਾ, 24 ਨਵੰਬਰ (ਪੀ.ਟੀ.ਆਈ.)-ਵੈਭਵ ਸੂਰਿਆਵੰਸ਼ੀ ਨੇ 53 ਗੇਂਦਾਂ ’ਚ 204 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਦਿਆਂ ਕਈ ਵਿਸ਼ਵ ਰਿਕਾਰਡ ਆਪਣੇ ਨਾਂਅ ਕੀਤੇ। ਉਨ੍ਹਾਂ ਦੀ ਇਸ ਧਮਾਕੇਦਾਰ ਪਾਰੀ ਦੀ ਬਦੌਲਤ ਭਾਰਤ ਨੇ ਮੰਗਲਵਾਰ ਨੂੰ ਰਾਈਜ਼ਿੰਗ ਸਟਾਰਜ਼ ਏਸ਼ੀਆ ਕੱਪ ਦੇ ਗਰੁੱਪ ਬੀ ਦੇ ਮੁਕਾਬਲੇ ’ਚ 250 ਦੌੜਾਂ ਦਾ ਟੀਚਾ ਸਿਰਫ਼ 14.2 ਓਵਰਾਂ ’ਚ ਹਾਸਲ ਕਰ ਲਿਆ ਤੇ ਯੂ.ਏ.ਈ. ਨੂੰ 7 ਵਿਕਟਾਂ ਨਾਲ ਹਰਾਇਆ।

15 ਸਾਲਾ ਸੂਰਿਆਵੰਸ਼ੀ ਨੇ ਲਿਸਟ-ਏ ਕ੍ਰਿਕਟ ’ਚ ਸਭ ਤੋਂ ਤੇਜ਼ ਸੈਂਕੜਾ (28 ਗੇਂਦਾਂ) ਤੇ ਸਭ ਤੋਂ ਤੇਜ਼ ਦੋਹਰਾ ਸੈਂਕੜਾ (52 ਗੇਂਦਾਂ) ਲਗਾਉਣ ਦਾ ਰਿਕਾਰਡ ਬਣਾਇਆ। ਉਨ੍ਹਾਂ ਨੇ ਆਪਣੀ ਪਾਰੀ ਦੌਰਾਨ 28 ਛੱਕੇ ਜੜੇ, ਜੋ ਆਪਣੇ ਆਪ ’ਚ ਇਕ ਨਵਾਂ ਰਿਕਾਰਡ ਹੈ। ਇਸ ਤੋਂ ਪਹਿਲਾਂ ਯੂ.ਏ.ਈ. ਨੇ ਭਾਰਤ ਲਈ ਪਿਛਲੇ ਸਾਲ ਤੱਕ ਪਹਿਲੀ ਸ਼੍ਰੇਣੀ ਕ੍ਰਿਕਟ ਖੇਡਣ ਵਾਲੇ ਹਰਪ੍ਰੀਤ ਸਿੰਘ ਭਾਟੀਆ ਦੀਆਂ 144 ਗੇਂਦਾਂ ’ਚ 130 ਦੌੜਾਂ ਦੀ ਬਦੌਲਤ 8 ਵਿਕਟਾਂ ’ਤੇ 249 ਦੌੜਾਂ ਬਣਾਈਆਂ।

ਪਿਛਲੇ ਦੋ ਮੈਚਾਂ ਵਿਚ ਨਾਕਾਮ ਰਹੇ ਸੂਰਿਆਵੰਸ਼ੀ ਨੇ ਇਸ ਵਾਰ ਛੱਕਿਆਂ ਦੀ ਝੜੀ ਲਗਾ ਦਿੱਤੀ। ਉਨ੍ਹਾਂ ਨੇ ਨਾ ਤਾਂ ਸਪਿਨ ਗੇਂਦਬਾਜ਼ਾਂ ਨੂੰ ਬਖ਼ਸ਼ਿਆ ਅਤੇ ਨਾ ਹੀ ਤੇਜ਼ ਗੇਂਦਬਾਜ਼ਾਂ ਨੂੰ। ਵੈਭਵ ਨੇ ਨਿਊਜ਼ੀਲੈਂਡ ਦੇ ਚੈਡ ਬੋਵਸ ਦਾ ਰਿਕਾਰਡ ਤੋੜਿਆ, ਜਿਨ੍ਹਾਂ ਨੇ 2024 ’ਚ ਫੋਰਡ ਟਰਾਫੀ ਦੌਰਾਨ ਕੈਂਟਰਬਰੀ ਵਲੋਂ ਓਟਾਗੋ ਖ਼ਿਲਾਫ਼ 103 ਗੇਂਦਾਂ ਵਿਚ ਦੋਹਰਾ ਸੈਂਕੜਾ ਲਗਾਇਆ ਸੀ।

ਵੈਭਵ ਨੇ 28 ਗੇਂਦਾਂ ’ਚ ਸੈਂਕੜਾ ਪੂਰਾ ਕਰਕੇ ਆਸਟ੍ਰੇਲੀਆ ਦੇ ਜੇਕ ਫਰੇਜ਼ਰ-ਮੈਕਗਰਕ ਦਾ ਰਿਕਾਰਡ ਵੀ ਤੋੜਿਆ। ਮੈਕਗਰਕ ਨੇ 2023 ’ਚ 29 ਗੇਂਦਾਂ ਵਿਚ ਸੈਂਕੜਾ ਬਣਾਇਆ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਪਹਿਲਾਂ ਹੀ ਸੈਮੀਫਾਈਨਲ ਵਿਚ ਪਹੁੰਚ ਚੁੱਕਾ ਹੈ, ਜਦਕਿ ਤਿੰਨ ਮੈਚਾਂ ’ਚ ਦੂਜੀ ਜਿੱਤ ਨਾਲ ਭਾਰਤ-ਏ ਦਾ ਸੈਮੀਫਾਈਨਲ ਵਿਚ ਪਹੁੰਚਣਾ ਵੀ ਤੈਅ ਹੋ ਗਿਆ ਹੈ।

 

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਸਮੇਤ ਚਾਰ ਦੇਸ਼ਾਂ ’ਚ ਹੋਵੇਗਾ 2031 ਦਾ ਮਹਿਲਾ ਫੁੱਟਬਾਲ ਵਿਸ਼ਵ ਕੱਪ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗਤਕਾ ਪ੍ਰਦਰਸ਼ਨ ਨੇ ਬੰਨ੍ਹਿਆ ਰੰਗ
Ad Position 24