17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸਰੀਰ ਅਤੇ ਅਦਾਕਾਰੀ ਪੱਖੋਂ ਤਕੜਾ 'ਭਲਵਾਨ' ਸੀ : ਦਾਰਾ ਸਿੰਘ

ਸਰੀਰ ਅਤੇ ਅਦਾਕਾਰੀ ਪੱਖੋਂ ਤਕੜਾ 'ਭਲਵਾਨ' ਸੀ : ਦਾਰਾ ਸਿੰਘ

Ad Position 21
No active advertisement
ਅਜੀਤ ਡੈਸਕ 18-11-2026

19 ਨਵੰਬਰ, 1928 ਨੂੰ  ਪਿੰਡ ਧਰਮੂਚੱਕ ਵਿਖੇ ਜਨਮੇ ਦਾਰਾ ਸਿੰਘ ਦਾ ਅਸਲ ਨਾਂਅ ਦੀਦਾਰ ਸਿੰਘ ਸੀ | ਪਿਤਾ ਸ. ਸੂਰਤ ਸਿੰਘ ਰੰਧਾਵਾ, ਮਾਤਾ ਬਲਵਿੰਦਰ ਕੌਰ ਰੰਧਾਵਾ ਅਤੇ ਭਰਾ ਸਰਦਾਰਾ ਸਿੰਘ ਰੰਧਾਵਾ ਦੇ ਲਾਡਲੇ ਦਾਰਾ ਸਿੰਘ ਨੂੰ  ਚੜ੍ਹਦੀ ਉਮਰੇ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਸਿੰਗਾਪੁਰ ਜਾਣਾ ਪਿਆ ਸੀ ਜੋ ਕਿ ਉਸ ਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਮੋੜ ਸਾਬਿਤ ਹੋਇਆ ਸੀ | ਉੱਥੇ ਡਰੰਮ ਬਣਾਉਣ ਵਾਲੀ ਇਕ ਫ਼ੈਕਟਰੀ 'ਚ ਕੰਮ ਕਰਦਿਆਂ ਉਸ ਦੀ ਮੁਲਾਕਾਤ ਕੁਸ਼ਤੀ ਦੇ ਸ਼ੌਕੀਨ ਸ. ਹਰਨਾਮ ਸਿੰਘ ਨਾਲ ਹੋਈ ਜੋ ਉਸ ਦਾ ਛੇ ਫੱੁਟ ਤੋਂ ਲੰਮਾ ਕੱਦ, 53 ਇੰਚ ਚੌੜੀ ਛਾਤੀ ਅਤੇ 127 ਕਿੱਲੋ ਭਾਰ ਵੇਖ ਕੇ ਬਹੁਤ ਪ੍ਰਭਾਵਿਤ ਹੋਏ ਤੇ ਉਨ੍ਹਾਂ ਦਾਰਾ ਸਿੰਘ ਨੂੰ , ਆਪਣੇ ਜ਼ਬਰਦਸਤ ਜੱੁਸੇ ਦੀ ਵਰਤੋਂ ਕੁਸ਼ਤੀ ਵਿਚ ਵਰਤਣ ਦੀ ਸਲਾਹ ਦਿੱਤੀ ਤੇ 'ਗ੍ਰੇਟ ਵਰਲਡ ਸਟੇਡੀਅਮ' ਵਿਚ ਉਸ ਦੀ ਕੁਸ਼ਤੀ ਦੀ ਸਿਖਲਾਈ ਵੀ ਆਰੰਭ ਕਰ ਦਿੱਤੀ | 

ਸਿਖਲਾਈ ਅਤੇ ਤਜਰਬੇ ਤੋਂ ਬਾਅਦ ਦਾਰਾ ਸਿੰਘ ਜਦ ਕੁਸ਼ਤੀ ਦੇ ਅਖਾੜੇ ਵਿਚ ਉਤਰਿਆ ਤਾਂ ਉਸ ਨੇ ਕਹਿੰਦੇ-ਕਹਾਉਂਦੇ ਪਹਿਲਵਾਨਾਂ ਦੀਆਂ ਗੋਡਣੀਆਂ ਲਵਾ ਦਿੱਤੀਆਂ | ਦੁਨੀਆਂ ਦੇ ਨਾਮਵਰ ਪਹਿਲਵਾਨਾਂ ਕਿੰਗ ਕਾਂਗ, ਟਾਈਗਰ ਜੀਤ ਸਿੰਘ, ਜਾਰਜ ਗੌਰਡੈਨਿਕੋ ਅਤੇ ਲਾਓ ਥੇਸਜ਼ ਨੂੰ  ਹਰਾ ਕੇ ਕਈ ਕੌਮੀ ਤੇ ਕੌਮਾਂਤਰੀ ਖ਼ਿਤਾਬ ਜਿੱਤਣ ਵਾਲੇ ਦਾਰਾ ਸਿੰਘ ਨੇ ਸੰਨ 1952 ਵਿਚ ਹਿੰਦੀ ਫ਼ਿਲਮ 'ਸੰਗਦਿਲ' ਰਾਹੀਂ ਫ਼ਿਲਮੀ ਦੁਨੀਆਂ ਵਿਚ ਕਦਮ ਰੱਖਿਆ ਸੀ | ਸੰਨ 1962 'ਚ ਆਈ ਫ਼ਿਲਮ 'ਕਿੰਗ ਕਾਂਗ' ਵਿਚ ਉਸ ਦੀ ਮੱੁਖ ਭੂਮਿਕਾ ਸੀ |  ਦਾਰਾ ਸਿੰਘ ਦੀ ਅਦਾਕਾਰੀ ਨਾਲ ਸਜੀਆਂ ਸੌ ਤੋਂ ਵੱਧ ਫ਼ਿਲਮਾਂ ਵਿਚੋਂ, 'ਪਹਿਲੀ ਝਲਕ', 'ਫ਼ੌਲਾਦ', 'ਸੈਮਸਨ', 'ਲੁਟੇਰਾ', 'ਦਾਦਾ', 'ਡਾਕੂ ਮੰਗਲ ਸਿੰਘ', 'ਤੂਫ਼ਾਨ', 'ਇਲਜ਼ਾਮ', 'ਬਾਕਸਰ', 'ਆਂਧੀ-ਤੂਫ਼ਾਨ', 'ਮੇਰਾ ਨਾਮ ਜੋਕਰ', 'ਸੁਲਤਾਨਾ ਡਾਕੂ', 'ਲਲਕਾਰ', 'ਰੁਸਤਮ', 'ਮਰਦ', 'ਕਹਿਰ', 'ਮਜਬੂਰ', 'ਫ਼ਰਜ਼', 'ਆਵਾਰਾ', 'ਅਬਦੱੁਲਾ', 'ਸ਼ੇਰ ਦਿਲ', 'ਟਾਰਜ਼ਨ ਕਮਜ਼ ਟੂ ਦੇਹਲੀ' ਅਤੇ 'ਅਨੰਦ' ਆਦਿ ਹਿੰਦੀ ਫ਼ਿਲਮਾਂ ਤੋਂ ਇਲਾਵਾ 'ਜੱਗਾ', 'ਲੰਬੜਦਾਰਨੀ', 'ਸਤਿਗੁਰ ਤੇਰੀ ਓਟ', 'ਮੇਲੇ ਮਿੱਤਰਾਂ ਦੇ', 'ਬਾਬੁਲ ਦਾ ਵਿਹੜਾ', 'ਮੌਲਾ ਜੱਟ', 'ਭੁਲੇਖਾ', 'ਦੱੁਲਾ ਭੱਟੀ', 'ਦਿਲ ਅਪਨਾ ਪੰਜਾਬੀ' ਅਤੇ 'ਹਰੀ ਦਰਸ਼ਨ', 'ਸ਼ਿਵ ਸ਼ਕਤੀ', 'ਧਿਆਨੂੰ ਭਗਤ' ਅਤੇ 'ਜੈ ਮਾਤਾ ਦੀ' ਆਦਿ ਫ਼ਿਲਮਾਂ ਦੇ ਨਾਂਅ ਵਿਸ਼ੇਸ਼ ਤੌਰ 'ਤੇ ਵਰਣਨਯੋਗ ਹਨ | ਉੱਘੇ ਫ਼ਿਲਮਕਾਰ ਰਾਮਾਨੰਦ ਸਾਗਰ ਦੇ ਟੀ.ਵੀ. ਲੜੀਵਾਰ 'ਰਾਮਾਇਣ' ਵਿਚ ਦਾਰਾ ਸਿੰਘ ਵਲੋਂ ਨਿਭਾਇਆ ਗਿਆ 'ਹਨੂੰਮਾਨ' ਦਾ ਕਿਰਦਾਰ ਅਜੇ ਤੱਕ ਲਾਮਿਸਾਲ ਹੈ | ਉਸ ਦੀ ਆਖ਼ਰੀ ਹਿੰਦੀ ਫ਼ਿਲਮ ਨਵੀਂ ਪੀੜ੍ਹੀ ਦੇ ਅਦਾਕਾਰਾਂ ਸ਼ਾਹਿਦ ਕਪੂਰ ਅਤੇ ਕਰੀਨਾ ਕਪੂਰ ਅਭਿਨੀਤ 'ਜਬ ਵੂਈ ਮੈੱਟ' ਸੀ ਜਦੋਂ ਕਿ ਮਲਿਆਲਮ ਭਾਸ਼ਾ ਦੀ ਫ਼ਿਲਮ 'ਮੁੱਥਾਰਮ ਕੁੰਨੂੰ' ਵਿਚ ਉਸ ਨੇ ਆਪਣਾ ਹੀ ਭਾਵ ਦਾਰਾ ਸਿੰਘ ਪਹਿਲਵਾਨ ਦਾ ਕਿਰਦਾਰ ਅਦਾ ਕੀਤਾ ਸੀ | ਬਤੌਰ ਨਿਰਮਾਤਾ-ਨਿਰਦੇਸ਼ਕ ਦਾਰਾ ਸਿੰਘ ਨੇ -'ਸਵਾ ਲਾਖ ਸੇ ਏਕ ਲੜਾਊਾ', 'ਨਾਨਕ ਦੁਖ਼ੀਆ ਸਭ ਸੰਸਾਰ', 'ਰੱਬ ਦੀਆਂ ਰੱਖਾਂ', 'ਧਿਆਨੂੰ ਭਗਤ', 'ਭਗਤੀ ਮੇਂ ਸ਼ਕਤੀ', 'ਭਗਤ ਧੰਨਾ ਜੱਟ' ਅਤੇ 'ਰੁਸਤਮ' ਆਦਿ ਫ਼ਿਲਮਾਂ ਬਣਾਈਆਂ ਸਨ | ਉਹ ਭਾਰਤ ਦਾ ਅਜਿਹਾ ਪਹਿਲਾ ਖਿਡਾਰੀ ਸੀ ਜਿਸ ਨੂੰ  ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਸੀ | ਸੰਨ 2003 ਤੋਂ 2009 ਤੱਕ ਦਾਰਾ ਸਿੰਘ ਨੇ ਰਾਜ ਸਭਾ ਮੈਂਬਰ ਵਜੋਂ ਸੇਵਾ ਨਿਭਾਈ ਸੀ | 

-410, ਚੰਦਰ ਨਗਰ, ਬਟਾਲਾ | 

Ad Position 22
No active advertisement
ਪਿਛਲੀ ਖ਼ਬਰ 'ਯਸ਼ਰਾਜ' ਦੀ ਇਕ ਹੋਰ ਫ਼ਿਲਮ ਵਿਚ ਅਨੀਤ ਪੱਡਾ ਅਗਲੀ ਖ਼ਬਰ Shiromani Akali Dal ਬਾਦਲ ਇਕ ਜੁਟ ਹੋ ਕੇ ਲੜੇਗਾ ਨਿਗਮ ਚੋਣ - Harinderpal Singh Chandumajra
Ad Position 24