18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਐਕਟਿੰਗ ਵਿਚ ਵਾਪਸੀ ਕਰਨ ਵਾਲੀ ਹੈ ਗੈਬਿ੍ਏਲਾ ਡੈਮੇਟਿ੍ਏਡਸ

ਐਕਟਿੰਗ ਵਿਚ ਵਾਪਸੀ ਕਰਨ ਵਾਲੀ ਹੈ ਗੈਬਿ੍ਏਲਾ ਡੈਮੇਟਿ੍ਏਡਸ

Ad Position 21
No active advertisement
ਅਜੀਤ ਡੈਸਕ 19-08-2026

ਗੈਬਿ੍ਏਲਾ ਡੈਮੇਟਿ੍ਏਡਸ ਦੀ ਪਛਾਣ ਭਾਵੇਂ ਅਭਿਨੇਤਾ ਅਰਜਨ ਰਾਮਪਾਲ ਦੀ ਪ੍ਰੇਮਿਕਾ ਦੇ ਰੂਪ ਵਿਚ ਹੁੰਦੀ ਹੋਵੇ ਪਰ ਉਸ ਤੋਂ ਕਿਤੇ ਵਧ ਕੇ ਉਹ ਇਕ ਮਾਡਲ, ਡਿਜ਼ਾਈਨਰ, ਡਿਜੀਟਲ ਕੰਟੈਂਟ ਕ੍ਰਿਏਟਰ, ਤਿੰਨ ਬ੍ਰਾਂਡਾਂ ਦੀ ਸੰਸਥਾਪਕ ਅਤੇ ਆਪਣੇ ਖ਼ੁਦ ਦੇ ਵਿਚਾਰਾਂ ਵਾਲੀ ਇਕ ਆਤਮ-ਨਿਰਭਰ ਔਰਤ ਹੈ |
ਅਰਜਨ ਰਾਮਪਾਲ ਅਤੇ ਗੈਬਿ੍ਏਲਾ ਡੈਮੇਟਿ੍ਏਡਸ ਅਧਿਕਾਰਕ ਤੌਰ 'ਤੇ ਆਪਣੀ ਮੰਗਣੀ ਦੀ ਪੁਸ਼ਟੀ ਕਰ ਚੁੱਕੀ ਹੈ | ਉਸ ਤੋਂ ਬਾਅਦ ਤੋਂ ਪਿਛਲੇ ਕੁਝ ਸਾਲਾਂ ਤੋਂ ਇਹ ਜੋੜਾ 'ਲਿਵ-ਇਨ ਰਿਲੇਸ਼ਨਸ਼ਿਪ' ਵਿਚ ਰਹਿ ਰਿਹਾ ਹੈ ਅਤੇ ਉਨ੍ਹਾਂ ਦੇ ਦੋ ਬੇਟੇ ਵੀ ਹਨ |
ਦੱਖਣੀ ਅਫ਼ਰੀਕਾ ਵਿਚ ਵੱਡੀ ਹੋਈ ਗੈਬਿ੍ਏਲਾ ਡੈਮੇਟਿ੍ਏਡਸ ਨੇ 16 ਸਾਲ ਦੀ ਉਮਰ ਵਿਚ ਮਾਡਲਿੰਗ ਦੀ ਦੁਨੀਆ ਵਿਚ ਕਦਮ ਰੱਖਦੇ ਹੋਏ ਲੰਮੇ ਸਮੇਂ ਤੱਕ ਮਾਡਲਿੰਗ ਕੀਤੀ |
ਉਹ ਮਾਡਲਿੰਗ ਦੇ ਉਸ ਦੌਰ ਤੋਂ ਲੰਘੀ, ਜਦੋਂ ਹਰ ਕਿਸੇ ਨੂੰ  ਜ਼ੀਰੋ ਸਾਈਨ ਮਾਡਲ ਦੀ ਖਾਹਿਸ਼ ਹੋਇਆ ਕਰਦੀ ਸੀ | ਇਕ ਬੇਹੱਦ ਕਾਮਯਾਬ ਮਾਡਲ ਦਾ ਪੱਧਰ ਉਸ ਦਾ ਪਤਲਾ ਹੋਣਾ ਤੇ ਘੱਟ ਤੋਂ ਘੱਟ ਸਰੀਰਕ ਵਜ਼ਨ ਹੁੰਦਾ ਸੀ | ਇਸ ਸਭ ਨੂੰ  ਹਾਸਿਲ ਕਰਨ ਲਈ ਗੈਬਿ੍ਏਲਾ ਨੇ ਸਖ਼ਤ ਮਿਹਨਤ ਕੀਤੀ ਹੈ |
ਮਾਡਲਿੰਗ ਤੋਂ ਇਲਾਵਾ ਗ੍ਰੈਬਿਏਲਾ ਨੇ ਫੈਸ਼ਨ ਦੀ ਦੁਨੀਆ ਵਿਚ ਵੀ ਆਪਣੀ ਪਛਾਣ ਬਣਾਈ ਹੈ | ਉਨ੍ਹਾਂ ਦਾ ਖ਼ੁਦ ਦਾ ਆਪਣਾ-ਆਪਣਾ ਕੱਪੜਿਆਂ ਦਾ ਬ੍ਰਾਂਡ 'ਡੇਮੇ' ਹੈ ਅਤੇ ਉਹ 'ਵੀ.ਆਰ.ਟੀ.ਟੀ. ਵਿੰਟੇਜ' ਦੀ ਸੰਸਥਾਪਕ ਵੀ ਹੈ ਜੋ ਫੈਸ਼ਨ ਪ੍ਰਤੀ ਉਨ੍ਹਾਂ ਦੀ ਰੁਚੀ ਅਤੇ ਮਿਹਨਤ ਨੂੰ  ਦਰਸਾਉਂਦਾ ਹੈ | ਗੈਬਿ੍ਏਲਾ ਫ਼ਿਲਮ 'ਓਪਿਰੀ' ਅਤੇ ਕੁਝ ਸੰਗੀਤਕ ਵੀਡੀਓਜ਼ ਵਿਚ ਵੀ ਕੰਮ ਕਰ ਚੁੱਕੀ ਹੈ ਪਰ ਫਿਲਹਾਲ ਉਸ ਦਾ ਮੁੱਖ ਧਿਆਨ ਫੈਸ਼ਨ ਡਿਜ਼ਾਈਨਿੰਗ ਅਤੇ ਆਪਣੇ ਕਾਰੋਬਾਰ ਵੈਂਚਰਜ਼ 'ਤੇ ਹੈ |
ਪਿਛਲੇ ਕੁਝ ਸਮੇਂ ਤੋਂ ਗੈਬਿ੍ਏਲਾ ਇਕ ਕਾਸਟਿਊਮ ਡਿਜ਼ਾਈਨਰ ਦੇ ਰੂਪ ਵਿਚ ਸਰਗਰਮ ਹੈ | ਉਸ ਨੇ ਅਰਜੁਨ ਰਾਮਪਾਲ ਦੀ ਫ਼ਿਲਮ 'ਕ੍ਰੈਕ : ਜੀਤੇਗਾ ਤੋ ਜੀਏਗਾ' ਲਈ ਕੱਪੜੇ ਡਿਜ਼ਾਈਨ ਕੀਤੇ ਸਨ |
ਇਸ ਫ਼ਿਲਮ ਲਈ ਉਸ ਨੇ ਯੂਰਪ ਤੋਂ ਵਿੰਟੇਜ ਆਊਟਫਿਟਸ ਲੱਭੇ ਸਨ ਤਾਂ ਕਿ ਅਰਜੁਨ ਰਾਮਪਾਲ ਦੇ ਕਿਰਦਾਰ ਨੂੰ  ਇਕ ਪ੍ਰਭਾਵਸ਼ਾਲੀ ਅਤੇ ਤਾਕਤਵਰ ਦਿੱਖ ਦਿੱਤੀ ਜਾ ਸਕੇ | ਜੇਕਰ ਖ਼ਬਰਾਂ ਵੱਲ ਦੇਖੀਏ ਤਾਂ ਐਕਟਿੰਗ ਤੋਂ ਇਕ ਲੰਮੀ ਬ੍ਰੇਕ ਤੋਂ ਬਾਅਦ ਗੈਬਿ੍ਏਲਾ ਅਰਜੁਨ ਰਾਮਪਾਲ ਦੀ ਹੀ ਫ਼ਿਲਮ ਤੋਂ ਐਕਟਿੰਗ ਵਿਚ ਵਾਪਸੀ ਕਰਨ ਵਾਲੀ ਹੈ |

Ad Position 22
No active advertisement
ਪਿਛਲੀ ਖ਼ਬਰ ਪਹਿਲੀ ਵੱਡੀ ਕਾਮਯਾਬੀ ਦੀ ਭਾਲ ਵਿਚ ਹੈ-ਅਲੀਸ਼ਾ ਮੁਰਤਜਾਲੀ ਅਗਲੀ ਖ਼ਬਰ ਹਾਸਰਸ ਦਾ ਉਸਤਾਦ ਅਦਾਕਾਰ ਸੀ ਮਹਿਮੂਦ
Ad Position 24