09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਜੈੱਨ-ਜ਼ੀ ਤੇ ਸੋਸ਼ਲ ਮੀਡੀਆ

ਜੈੱਨ-ਜ਼ੀ ਤੇ ਸੋਸ਼ਲ ਮੀਡੀਆ

Ad Position 21
No active advertisement
ਅਜੀਤ ਡੈਸਕ 10-08-2026

ਮੈਂ ਆਪਣੇ ਘਰ ਦੀ ਜੈੱਨ-ਜ਼ੀ ਪੀੜ੍ਹੀ ਨੂੰ  ਪੁੱਛ ਰਹੀ ਸੀ ਕਿ ਇਸ ਅੰਦੋਲਨ ਦਾ ਕੀ ਫਾਇਦਾ ਹੋਇਆ,
ਇਕ ਅਸਤੀਫ਼ੇ ਦੇ ਨਾਲ ਕਿਹੜਾ ਕੋਈ ਫਰਕ ਪੈਣਾ ਏ  |


ਅੱਗੋਂ ਜਵਾਬ, 
ਕੈਬਨਿਟ ਮੰਤਰੀ ਦਾ ਅਸਤੀਫ਼ਾ ਤੇ ਜਾਨ ਗੁਆ ਚੁੱਕੇ ਵਿਦਿਆਰਥੀਆਂ ਨੂੰ  ਇਕ-ਇਕ ਕਰੋੜ ਦਾ ਮੁਆਵਜ਼ਾ, ਨੈਸ਼ਨਲ ਟੈਸਟਿੰਗ ਏਜੰਸੀ 'ਤੇ ਸ਼ਿਕੰਜਾ ਆਦਿ ਸਾਰੀਆਂ ਮੰਗਾਂ ਦਾ ਮੰਨੇ ਜਾਣਾ |
ਹੁਣ ਕੋਈ ਗਲਤ ਕੰਮ ਕਰਨ ਲੱਗਿਆ 100 ਵਾਰੀ ਸੋਚੇਗਾ ਚਾਹੇ ਉਹ ਮੰਤਰੀ ਹੀ ਕਿਉਂ ਨਾ ਹੋਵੇ | ਭਾਵੇਂ ਅਜਿਹਾ ਦੇਸ਼ ਵਿਚ ਪਹਿਲੀ ਵਾਰ ਹੋਇਆ ਏ | ਇਹ ਲੋਕਤੰਤਰ ਦੀ ਬਹੁਤ ਵੱਡੀ ਜਿੱਤ ਹੈ |
ਇੱਕ ਧਾਰਨਾ ਬਣ ਚੁੱਕੀ ਸੀ ਕਿ ਕੋਈ ਨਹੀਂ ਕੁਝ ਬੋਲੇਗਾ | ਪਰ ਇਸ ਤੋਂ ਬਾਅਦ ਹੁਣ ਜੇ ਕੁਝ ਗਲਤ ਹੋ ਰਿਹਾ ਹੋਏਗਾ ਤੇ ਉਹਦੇ ਵਿਰੁੱਧ ਆਵਾਜ਼ ਉਠਾਈ ਜਾ ਸਕਦੀ ਹੈ | ਇਸ ਅੰਦੋਲਨ ਦਾ ਇਹ ਫਾਇਦਾ ਹੋਇਆ ਏ | ਆਮ ਜਨ ਸਧਾਰਨ ਵਿਚ ਗਲਤ ਨੂੰ  ਗਲਤ ਤੇ ਸਹੀ ਨੂੰ  ਸਹੀ ਕਹਿਣ ਦੀ ਹਿੰਮਤ ਆ ਗਈ ਏ | ਜੋ ਡਰ ਵਾਲਾ ਮਾਹੌਲ ਸੀ, ਦੇਸ਼ ਵਿਚ ਉਹ ਖ਼ਤਮ ਹੋ ਗਿਆ ਹੈ |
ਇਹੀ ਜਾਗਰੂਕਤਾ ਦੀ ਨਿਸ਼ਾਨੀ ਏ, ਜਿਸ ਦਾ ਮੁੱਢ 2021 ਦੇ ਕਿਸਾਨ ਅੰਦੋਲਨ ਨੇ ਬੱਝਿਆ ਸੀ | ਜਦੋਂ ਜਾਗੋ, ਉਦੋਂ ਸਵੇਰਾ, ਸ਼ਹੀਦ-ਏ-ਆਜ਼ਮ ਭਗਤ ਸਿੰਘ ਸਹੀ ਕਹਿੰਦਾ ਸੀ, ਮਨੁੱਖ ਨੂੰ  ਖ਼ਤਮ ਕੀਤਾ ਜਾ ਸਕਦਾ ਹੈ ਪਰ ਵਿਚਾਰਾਂ ਨੂੰ  ਨਹੀਂ | ਇਕ ਧਾਰਨਾ ਬਣ ਚੁੱਕੀ ਸੀ ਕਿ ਦੇਸ਼ ਵਿਚ ਸੱਜੇ ਪੱਖੀ ਤਾਕਤਾਂ ਭਾਰੂ ਹਨ, ਪਰ ਨਹੀਂ ਉਹੀ ਤਾਕਤਾਂ ਖੱਬੇ ਪਾਸੇ ਮੁੜ ਗਈਆਂ ਹਨ | ਇਹੀ ਜ਼ਮੀਨੀ ਸੱਚਾਈ ਹੈ, ਜੋ ਉੱਭਰ ਕੇ ਸਾਹਮਣੇ ਆਈ ਹੈ |
ਸੋਸ਼ਲ ਮੀਡੀਆ ਦੀ ਸਾਰਥਕ ਤਾਕਤ |
ਸ਼ਾਬਾਸ਼! ਦੇਸ਼ ਦੇ ਬੱਚਿਓ ਆਪਣੇ ਵਡੇਰਿਆਂ ਦਾ ਰਾਹ ਦਸੇਰਾ ਬਣਨ ਲਈ, ਤੇ ਇਹ ਸਾਬਤ ਕਰਨ ਲਈ ਕਿ ਕਈ ਵਾਰ ਬੱਚੇ ਵੀ ਸਹੀ ਹੁੰਦੇ ਹਨ  |

ਪਟਿਆਲਾ |

 

Ad Position 22
No active advertisement
ਪਿਛਲੀ ਖ਼ਬਰ ਇਕ ਵਾਰ ਫਿਰ ਸਿਖ਼ਰ ਨੂੰ ਛੂਹ ਰਹੀ ਹੈ ਮਹਿੰਗਾਈ ਅਗਲੀ ਖ਼ਬਰ ਕੀ ਭਾਰਤ 2047 ਤੱਕ ਵਿਕਸਿਤ ਰਾਸ਼ਟਰ ਬਣ ਸਕੇਗਾ?
Ad Position 24