21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਬਾਬਾ ਸ੍ਰੀਚੰਦ ਜੀ ਦੇ ਅਵਤਾਰ ਦਿਹਾੜੇ ਸਬੰਧੀ ਸਾਲਾਨਾ ਸਮਾਗਮ

ਟੱਲੇਵਾਲ, 21 ਸਤੰਬਰ (ਸੋਨੀ ਚੀਮਾ)- ਉਦਾਸੀਨ ਸੰਪਰਦਾ ਦੇ ਬਾਨੀ ਬਾਬਾ ਸ੍ਰੀ ਚੰਦ ਜੀ ਦੇ 532ਵੇਂ ਅਵਤਾਰ ਦਿਹਾੜੇ ਨੂੰ ਸਮਰਪਿਤ ਪਿੰਡ ਪੱਖੋਕੇ ਸਥਿਤ ਇਤਿਹਾਸਕ ਡੇਰਾ ਢਾਬ ਵਾਲਾ ਵਿਖੇ ਸਾਲਾਨਾ ਧਾਰਮਿਕ ਸਮਾਗਮ ਅਤੇ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਨੌਵੀਂ ਦਾਸ ਦੀ ਅਗਵਾਈ ਵਿਚ ਸੰਪੂਰਨ ਹੋ ਗਿਆ। ਇਸ ਸਾਲਾਨਾ ਸਮਾਗਮ ਦੇ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਨਤਮਸਤਕ ਹੋ ਕੇ ਬਾਬਾ ਜੀ ਦੇ ਚਰਨਾਂ ਵਿਚ ਹਾਜ਼ਰੀ ਭਰੀ।

Ad Position 21
No active advertisement
ਅਜੀਤ ਡੈਸਕ 22-09-2026
ਟੱਲੇਵਾਲ, 21 ਸਤੰਬਰ (ਸੋਨੀ ਚੀਮਾ)- ਉਦਾਸੀਨ ਸੰਪਰਦਾ ਦੇ ਬਾਨੀ ਬਾਬਾ ਸ੍ਰੀ ਚੰਦ ਜੀ ਦੇ 532ਵੇਂ ਅਵਤਾਰ ਦਿਹਾੜੇ ਨੂੰ ਸਮਰਪਿਤ ਪਿੰਡ ਪੱਖੋਕੇ ਸਥਿਤ ਇਤਿਹਾਸਕ ਡੇਰਾ ਢਾਬ ਵਾਲਾ ਵਿਖੇ ਸਾਲਾਨਾ ਧਾਰਮਿਕ ਸਮਾਗਮ ਅਤੇ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਨੌਵੀਂ ਦਾਸ ਦੀ ਅਗਵਾਈ ਵਿਚ ਸੰਪੂਰਨ ਹੋ ਗਿਆ। ਇਸ ਸਾਲਾਨਾ ਸਮਾਗਮ ਦੇ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਨਤਮਸਤਕ ਹੋ ਕੇ ਬਾਬਾ ਜੀ ਦੇ ਚਰਨਾਂ ਵਿਚ ਹਾਜ਼ਰੀ ਭਰੀ। ਸਮਾਗਮ ਦੀ ਸ਼ੁਰੂਆਤ ਮੌਕੇ ਡੇਰੇ ਦੇ ਮੁੱਖ ਪ੍ਰਬੰਧਕਾਂ ਅਤੇ ਸੰਤ-ਮਹਾਂਪੁਰਸ਼ਾਂ ਦੀ ਦੇਖ-ਰੇਖ ਹੇਠ ਸ੍ਰੀ ਸਪਤਾਹ ਯੱਗ ਸ਼ੁਰੂ ਕੀਤੇ ਗਏ। ਮੁੱਖ ਸੇਵਾਦਾਰ ਬਾਬਾ ਨੌਵੀਂ ਦਾਸ ਅਤੇ ਬਾਬਾ ਗੁਰਮੇਲ ਦਾਸ ਬਰਨਾਲਾ ਵਾਲਿਆਂ ਨੇ ਦੱਸਿਆ ਕਿ ਆਰੰਭ ਕੀਤੇ ਗਏ ਸਪਤਾਹ ਯੱਗ ਦੇ ਭੋਗ ਪਾਏ ਗਏ। ਡੇਰਾ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਇਲਾਕੇ ਦੀ ਸੰਗਤ ਵੱਖ-ਵੱਖ ਪੰਚਾਇਤਾਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਹਾਜ਼ਰੀ ਲਗਵਾਈ।
Ad Position 22
No active advertisement
ਪਿਛਲੀ ਖ਼ਬਰ ਉੱਤਰੀ ਖੇਤਰੀ ਸੱਭਿਆਚਾਰਕ ਕੇਂਦਰ ਦੇ ਕਲਾਕਾਰਾਂ ਨੇ ਵੱਖ-ਵੱਖ ਕਲਾਵਾਂ ਦੀ ਕੀਤੀ ਪੇਸ਼ਕਾਰੀ ਅਗਲੀ ਖ਼ਬਰ ਪਿੰਡ ਕੈਰੇ ਵਿਚ ‘ਸਵੱਛਤਾ ਹੀ ਸੇਵਾ 2026’ ਮੁਹਿੰਮ ਤਹਿਤ ਸਫ਼ਾਈ ਕਰਵਾਈ
Ad Position 24