22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਪੰਜਾਬ ਅੰਦਰ ਅੱਜ ਖਾਣੇ ਦੀ ਡਿਲੀਵਰੀ ਦਾ ਸਮਾਂ ਅੱਧਾ ਘੰਟਾ ਪਰ ਚਿੱਟੇ ਦੀ ਡਿਲੀਵਰੀ ਮਿੰਟਾਂ ’ਚ- ਪੂਨੀਆ

ਸੰਗਰੂਰ, 21 ਸਤੰਬਰ (ਦਮਨਜੀਤ ਸਿੰਘ) - ਭਾਜਪਾ ਦੇ ਸੀਨੀਅਰ ਆਗੂ ਅਮਨਦੀਪ ਸਿੰਘ ਪੂਨੀਆ ਨੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਇਹ ਹਨ ਕਿ ਇੱਥੇ ਆਨਲਾਇਨ ਮੰਗਵਾਇਆ ਗਿਆ ਖਾਣਾ ਆਉਣ ’ਚ ਭਾਵੇਂ ਅੱਧੇ ਘੰਟੇ ਦਾ ਸਮਾਂ ਲੱਗ ਜਾਵੇ ਪਰ ਚਿੱਟੇ ਦੀ ਸਪਲਾਈ ਕੁਝ ਮਿੰਟਾਂ ’ਚ ਹੀ ਹੋ ਰਹੀ ਹੈ। ਪੂਨੀਆ ਨੇ ਕਿਹਾ ਕਿ ਪੰਜਾਬ ’ਚੋਂ ਮਹਿਜ 4 ਮਹੀਨਿਆਂ ਦੇ ਅੰਦਰ ਚਿੱਟੇ ਨੂੰ ਜੜ੍ਹੋ ਖਤਮ ਕਰਨ ਦਾ ਦਾਅਵਾ ਕਰ ਕੇ ਸੱਤਾ ’ਚ ਆਈ ਆਮ ਆਦਮੀ ਪਾਰਟੀ ਅੱਜ ਚੋਣਾਂ ਨੇੜੇ ਆਉਂਦੀਆਂ ਵੇਖ ਪਿਛਲੀਆਂ ਸਰਕਾਰਾਂ ਦੇ ਸਿਰ ਮੁੜ ਇਸ ਦਾ ਭਾਂਡਾ ਭੰਨਣ ਲੱਗ ਪਈ ਹੈ।

Ad Position 21
No active advertisement
ਅਜੀਤ ਡੈਸਕ 22-09-2026
ਸੰਗਰੂਰ, 21 ਸਤੰਬਰ (ਦਮਨਜੀਤ ਸਿੰਘ) - ਭਾਜਪਾ ਦੇ ਸੀਨੀਅਰ ਆਗੂ ਅਮਨਦੀਪ ਸਿੰਘ ਪੂਨੀਆ ਨੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਇਹ ਹਨ ਕਿ ਇੱਥੇ ਆਨਲਾਇਨ ਮੰਗਵਾਇਆ ਗਿਆ ਖਾਣਾ ਆਉਣ ’ਚ ਭਾਵੇਂ ਅੱਧੇ ਘੰਟੇ ਦਾ ਸਮਾਂ ਲੱਗ ਜਾਵੇ ਪਰ ਚਿੱਟੇ ਦੀ ਸਪਲਾਈ ਕੁਝ ਮਿੰਟਾਂ ’ਚ ਹੀ ਹੋ ਰਹੀ ਹੈ। ਪੂਨੀਆ ਨੇ ਕਿਹਾ ਕਿ ਪੰਜਾਬ ’ਚੋਂ ਮਹਿਜ 4 ਮਹੀਨਿਆਂ ਦੇ ਅੰਦਰ ਚਿੱਟੇ ਨੂੰ ਜੜ੍ਹੋ ਖਤਮ ਕਰਨ ਦਾ ਦਾਅਵਾ ਕਰ ਕੇ ਸੱਤਾ ’ਚ ਆਈ ਆਮ ਆਦਮੀ ਪਾਰਟੀ ਅੱਜ ਚੋਣਾਂ ਨੇੜੇ ਆਉਂਦੀਆਂ ਵੇਖ ਪਿਛਲੀਆਂ ਸਰਕਾਰਾਂ ਦੇ ਸਿਰ ਮੁੜ ਇਸ ਦਾ ਭਾਂਡਾ ਭੰਨਣ ਲੱਗ ਪਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਲੰਘੇ ਵਰ੍ਹਿਆਂ ਦੌਰਾਨ ਹਰ ਸਾਲ ਹੀ ਇਹ ਕਹਿ ਦਿੰਦੇ ਸਨ ਕਿ ਅਗਲੀ 15 ਅਗਸਤ ਤੋਂ ਪਹਿਲਾਂ ਪਹਿਲਾਂ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ ਪਰ 5 ਸਾਲਾਂ ਦਾ ਸਮਾਂ ਬੀਤਣ ਉਪਰੰਤ ਹਾਲਾਤ ਇਹ ਹਨ ਕਿ ਪੰਜਾਬ ਅੰਦਰ ਨਸ਼ਾ ਪਹਿਲਾਂ ਨਾਲੋਂ ਵੀ ਕਈ ਗੁਣਾ ਵਧ ਪੈਰ ਪਸਾਰ ਗਿਆ ਹੈ। ਪੂਨੀਆ ਨੇ ਕਿਹਾ ਕਿ ਲੱਖਾਂ ਕਰੋੜਾਂ ਰੁਪਏ ਦੀ ਇਸ਼ਤਿਹਾਰਬਾਜੀ ਕਰ ਕੇ ਪੰਜਾਬ ਦੀ ਮਾਨ ਸਰਕਾਰ ਇਹ ਦਾਅਵਾ ਕਰ ਰਹੀ ਹੈ ਉਨ੍ਹਾਂ ਵਲੋਂ 95 ਹਜ਼ਾਰ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਵਿਚ ਭੇਜਿਆ ਜਾ ਚੁੱਕਾ ਹੈ ਪਰ ਇੱਥੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੁੱਲ 30 ਹਜ਼ਾਰ ਦੇ ਕਰੀਬ ਦੀ ਸਮਰਥਾ ਵਾਲੀਆਂ ਪੰਜਾਬ ਦੀਆਂ ਜੇਲ੍ਹਾਂ ਵਿਚ 95 ਹਜ਼ਾਰ ਕਿਸ ਤਰ੍ਹਾਂ ਬੰਦ ਹੋ ਗਏ।
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਦੇ ਸੌਦਾਗਰਾਂ ਖ਼ਿਲਾਫ਼ ਲੜਾਈ ਜਾਰੀ ਰੱਖਾਂਗੇ- ਵਿਨਰਜੀਤ ਗੋਲਡੀ ਅਗਲੀ ਖ਼ਬਰ 3 ਅਕਤੂਬਰ ਨੂੰ ਲੱਗੇਗਾ ਮੁਫ਼ਤ ਮੈਡੀਕਲ ਤੇ ਖੂਨਦਾਨ ਕੈਂਪ
Ad Position 24