21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਯੂ.ਪੀ. - ਟਾਇਰ ਫੈਕਟਰੀ ਨੂੰ ਅੱਗ ਲੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ

ਕਾਨਪੁਰ (ਯੂ.ਪੀ.), 21 ਸਤੰਬਰ - ਕਾਨਪੁਰ ਦਿਹਾਤ 'ਚ ਟਾਇਰ ਫੈਕਟਰੀ ਨੂੰ ਅੱਗ ਲੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਸੀ.ਐਫ.ਓ. ਪ੍ਰਤੀਕ ਸ੍ਰੀਵਾਸਤਵ ਨੇ ਦੱਸਿਆ, "ਅੱਜ ਸ਼ਾਮ ਕਰੀਬ...

Ad Position 21
No active advertisement
ਅਜੀਤ ਡੈਸਕ 21-09-2026

ਕਾਨਪੁਰ (ਯੂ.ਪੀ.), 21 ਸਤੰਬਰ - ਕਾਨਪੁਰ ਦਿਹਾਤ 'ਚ ਟਾਇਰ ਫੈਕਟਰੀ ਨੂੰ ਅੱਗ ਲੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਸੀ.ਐਫ.ਓ. ਪ੍ਰਤੀਕ ਸ੍ਰੀਵਾਸਤਵ ਨੇ ਦੱਸਿਆ, "ਅੱਜ ਸ਼ਾਮ ਕਰੀਬ 5:50 ਵਜੇ ਮਾਟੀ ਫਾਇਰ ਸਟੇਸ਼ਨ ਨੂੰ ਅੱਗ ਲੱਗਣ ਦੀ ਘਟਨਾ ਬਾਰੇ ਸੂਚਨਾ ਮਿਲੀ। ਸਾਨੂੰ ਪਤਾ ਲੱਗਾ ਕਿ ਓਮ ਜੇ.ਬੀ.ਡੀ. ਟਾਇਰ ਫ਼ੈਕਟਰੀ ਵਿਚ ਅੱਗ ਲੱਗ ਗਈ ਹੈ... ਮੌਕੇ 'ਤੇ ਪਹੁੰਚਣ 'ਤੇ ਅਸੀਂ ਦੇਖਿਆ ਕਿ ਫ਼ੈਕਟਰੀ ਵਿਚ ਟਾਇਰਾਂ ਨੂੰ ਪੀਹ ਕੇ ਤੇਲ ਕੱਢਿਆ ਜਾਂਦਾ ਹੈ ਅਤੇ ਉੱਥੇ ਤੇਲ ਲਈ ਦੋ ਸਟੋਰੇਜ ਟੈਂਕ ਬਣੇ ਹੋਏ ਹਨ; ਇਨ੍ਹਾਂ ਵਿਚੋਂ ਇਕ ਟੈਂਕ ਵਿਚ ਅੱਗ ਲੱਗੀ ਹੋਈ ਸੀ। ਅਸੀਂ ਤੁਰੰਤ ਕੂਲਿੰਗ (ਠੰਢਾ ਕਰਨ) ਦੀ ਪ੍ਰਕਿਰਿਆ ਸ਼ੁਰੂ ਕੀਤੀ ਅਤੇ ਫਿਰ ਟੈਂਕ ਦੀ ਅੱਗ ਬੁਝਾਉਣ ਲਈ ਫਾਇਰਫਾਈਟਿੰਗ ਫੋਮ ਦੀ ਵਰਤੋਂ ਕਰਕੇ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ। ਇਸ ਘਟਨਾ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ..."।

Ad Position 22
No active advertisement
ਅਗਲੀ ਖ਼ਬਰ ਅਮਰੀਕਾ : ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ 81ਵੇਂ ਸੈਸ਼ਨ ਨਾਲ ਜੁੜੇ ਉੱਚ-ਪੱਧਰੀ ਹਫ਼ਤੇ ਦ...
Ad Position 24