21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਹਾਦਸੇ ਦੌਰਾਨ ਕਾਰ ਸੜਕ ’ਤੇ ਪਲਟ ਕੇ ਨੁਕਸਾਨੀ

ਭਵਾਨੀਗੜ੍ਹ, 21 ਸਤੰਬਰ (ਰਣਧੀਰ ਸਿੰਘ ਫੱਗੂਵਾਲਾ , ਲਖਵਿੰਦਰ ਪਾਲ ਗਰਗ) - ਸੰਗਰੂਰ ਨੂੰ ਜਾਂਦੀ ਮੁੱਖ ਸੜਕ ’ਤੇ ਸਰਕਾਰੀ ਬੱਸ ਤੇ ਬਰੀਜਾ ਕਾਰ ਵਿਚਕਾਰ ਹੋਏ ਹਾਦਸੇ ’ਚ ਕਾਰ ਸੜਕ ’ਤੇ ਪਲਟ ਕੇ ਨੁਕਸਾਨੀ ਗਈ, ਜਦੋਂ ਕਿ ਕਾਰ ਸਵਾਰ ਦੋ ਵਿਅਕਤੀਆਂ ਦੇ ਵਾਲ ਵਾਲ ਬਚਣ ਜਾਣ ਦੀ ਖ਼ਬਰ ਹੈ । ਜਾਣਕਾਰੀ ਅਨੁਸਾਰ ਸਰਕਾਰੀ ਬੱਸ ਜੋ ਭਵਾਨੀਗੜ੍ਹ ਤੋਂ ਸੰਗਰੂਰ ਜਾ ਰਹੀ ਸੀ।

Ad Position 21
No active advertisement
ਅਜੀਤ ਡੈਸਕ 22-09-2026
ਭਵਾਨੀਗੜ੍ਹ, 21 ਸਤੰਬਰ (ਰਣਧੀਰ ਸਿੰਘ ਫੱਗੂਵਾਲਾ , ਲਖਵਿੰਦਰ ਪਾਲ ਗਰਗ) - ਸੰਗਰੂਰ ਨੂੰ ਜਾਂਦੀ ਮੁੱਖ ਸੜਕ ’ਤੇ ਸਰਕਾਰੀ ਬੱਸ ਤੇ ਬਰੀਜਾ ਕਾਰ ਵਿਚਕਾਰ ਹੋਏ ਹਾਦਸੇ ’ਚ ਕਾਰ ਸੜਕ ’ਤੇ ਪਲਟ ਕੇ ਨੁਕਸਾਨੀ ਗਈ, ਜਦੋਂ ਕਿ ਕਾਰ ਸਵਾਰ ਦੋ ਵਿਅਕਤੀਆਂ ਦੇ ਵਾਲ ਵਾਲ ਬਚਣ ਜਾਣ ਦੀ ਖ਼ਬਰ ਹੈ । ਜਾਣਕਾਰੀ ਅਨੁਸਾਰ ਸਰਕਾਰੀ ਬੱਸ ਜੋ ਭਵਾਨੀਗੜ੍ਹ ਤੋਂ ਸੰਗਰੂਰ ਜਾ ਰਹੀ ਸੀ। ਜਦੋਂ ਪਰੀਤ ਪੈਲੇਸ ਤੋਂ ਥੋੜ੍ਹਾ ਅੱਗੇ ਗਈ ਤਾਂ ਅੱਗੇ ਜਾ ਰਹੀ ਬਰੀਜਾ ਕਾਰ ਨਾਲ ਇਸ ਦਾ ਹਾਦਸਾ ਹੋ ਗਿਆ । ਹਾਦਸੇ ਤੋਂ ਬਾਅਦ ਕਾਰ ਸੜਕ ਵਿਚਕਾਰ ਪਲਟ ਗਈ। ਕਾਰ ਵਿਚ ਸਵਾਰ ਜਸਕਰਨ ਸਿੰਘ ਨੇ ਦੱਸਿਆ ਕਿ ਉਹ ਆਪਣੇ ਤਾਏ ਮੰਗਲ ਸਿੰਘ ਨਾਲ ਕੈਥਲ ਤੋਂ ਮੋਗੇ ਜਾ ਰਹੇ ਸਨ, ਭਵਾਨੀਗੜ੍ਹ ਲੰਘ ਕੇ ਬੱਸ ਸਾਡੀ ਕਾਰ ’ਚ ਪਿੱਛੋਂ ਆ ਲੱਗੀ, ਜਿਸ ਕਾਰਨ ਭਾਵੇਂ ਅਸੀਂ ਸੱਟਾਂ ਤੋਂ ਬਚ ਗਏ, ਪਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਜਾਣ ਕਾਰਨ ਨੁਕਸਾਨ ਹੋ ਗਿਆ। ਬੱਸ ਡਰਾਈਵਰ ਸੌਰਵ ਸ਼ਰਮਾ ਨੇ ਦੱਸਿਆ ਕਿ ਕਾਰ ਚਾਲਕ ਅੱਗੇ ਜਾ ਰਹੀ ਇੱਕ ਰੇਹੜੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਦੌਰਾਨ ਕਾਰ ਸਵਾਰ ਵਲੋਂ ਅਚਾਨਕ ਕੱਟ ਮਾਰ ਦੇਣ ਕਾਰਨ ਇਹ ਹਾਦਸਾ ਵਾਪਰਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਮੌਕਾ ਦੇਖਿਆ। ਏ.ਐਸ.ਆਈ. ਹਰਬੰਸ ਸਿੰਘ, ਦਲਜੀਤ ਸਿੰਘ ਨੇ ਹਾਦਸਾਗ੍ਰਸਤ ਦੋਵੇਂ ਵਾਹਨਾਂ ਨੂੰ ਸੜਕ ਤੋਂ ਸਾਈਡ ’ਤੇ ਕਰਕੇ ਆਵਾਜਾਈ ਬਹਾਲ ਕਰਵਾਈ । ਇਸ ਹਾਦਸੇ ਨੂੰ ਲੈ ਕੇ ਦੋਵੇਂ ਧਿਰਾਂ ਇਨਸਾਫ ਲੈਣ ਲਈ ਥਾਣੇ ਪਹੁੰਚੀਆਂ।
Ad Position 22
No active advertisement
ਪਿਛਲੀ ਖ਼ਬਰ ਆਊਟਸੋਰਸ ਮੁਲਾਜ਼ਮਾਂ ਵਲੋਂ ਕੱਲ੍ਹ ਦਿੜਬਾ ਵਿਖੇ ਰੋਸ ਧਰਨਾ ਅਗਲੀ ਖ਼ਬਰ ਨਸ਼ਿਆਂ ਦੇ ਸੌਦਾਗਰਾਂ ਖ਼ਿਲਾਫ਼ ਲੜਾਈ ਜਾਰੀ ਰੱਖਾਂਗੇ- ਵਿਨਰਜੀਤ ਗੋਲਡੀ
Ad Position 24